ETV Bharat / state

ਧਰਮਾਂ ਤੋਂ ਉੱਤੇ ਉੱਠ ਇਤਿਹਾਸਕ ਵਿਰਾਸਤ ਦੀ ਸੰਭਾਲ ਕਰ NRI ਨੇ ਪੇਸ਼ ਕੀਤੀ ਮਿਸਾਲ - ਸ੍ਰੀ ਗੁਰੂ ਨਾਨਕ ਦੇਵ ਜੀ

ਪੰਜਾਬ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਸੁਲਤਾਨਪੁਰ ਲੋਧੀ (sultanpur lodhi), ਉਹ ਸਥਾਨ ਹੈ ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev ji) ਨੇ ਆਪਣੇ ਜੀਵਨ ਦਾ ਲਮਾਂ ਸਮਾਂ ਇਥੇ ਬਤੀਤ ਕੀਤਾ। ਇਥੇ ਮੁਗਲ ਕਾਲ ਨਾਲ ਸਬੰਧਤ ਕਈ ਇਤਿਹਾਸਕ ਇਮਾਰਤਾਂ (historical heritage) ਮੌਜੂਦ ਹਨ, ਪਰ ਇਹ ਇਮਾਰਤਾਂ ਸਰਕਾਰ ਵੱਲੋਂ ਅਣਦੇਖੀ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਹੁਣ ਖੰਡਹਰ ਬਣ ਰਹੀਆਂ ਹਨ।

ਐਨਆਰਆਈ ਨੇ ਪੇਸ਼ ਕੀਤੀ ਮਿਸਾਲ
ਐਨਆਰਆਈ ਨੇ ਪੇਸ਼ ਕੀਤੀ ਮਿਸਾਲ
author img

By

Published : Sep 12, 2021, 10:25 PM IST

ਕਪੂਰਥਲਾ: ਪੰਜਾਬ ਦੇ ਸੁਲਤਾਨਪੁਰ ਲੋਧੀ ਸ਼ਹਿਰ (sultanpur lodhi) ਨੂੰ ਇਤਿਹਾਸਕ ਨਗਰੀ ਮੰਨਿਆ ਜਾਂਦਾ ਹੈ। ਕਿਉਂਕਿ ਇਸ ਸਥਾਨ 'ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਕਈ ਸਾਲ ਬਿਤਾਏ ਸਨ। ਇਸ ਪੱਵਿਤਰ ਨਗਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev ji) ਸਣੇ ਕਈ ਹੋਰਨਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਮੰਨਿਆ ਜਾਂਦਾ ਹੈ। ਸਿੱਖ ਕੌਮ ਦੇ ਨਾਲ ਇਸ ਸਥਾਨ ਮੁਗਲ ਸ਼ਾਸਨ ਕਾਲ ਦੀਆਂ ਵੀ ਕਈ ਇਤਿਹਾਸਕ ਇਮਾਰਤਾਂ (historical heritage) ਤੇ ਮਸਜਿਦਾਂ ਮੌਜੂਦ ਹਨ।

ਮੁਗਲਕਾਲੀਨ ਇਤਿਹਾਸਕ ਇਮਾਰਤਾਂ

ਪੁਰਾਤਨ ਵਿਭਾਗ ਵੱਲੋਂ ਇਨ੍ਹਾਂ ਮੁਗਲਕਾਲੀਨ ਇਮਾਰਤਾਂ ਤੇ ਮਸਜਿਦਾਂ ਦੀ ਸਾਂਭ ਸੰਭਾਲ ਨਾ ਕੀਤੇ ਜਾਣ ਦੇ ਚਲਦੇ ਜ਼ਿਆਦਾਤਰ ਇਮਾਰਤਾਂ ਹੁਣ ਖੰਡਹਰ ਬਣ ਚੁੱਕਿਆਂ ਹਨ। ਅਜਿਹੇ 'ਚ ਇਥੇ ਇੱਕ ਇਤਿਹਾਸਕ ਸ਼ਾਹੀ ਮਸਜਿਦ ਸੂਬਾ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਗਈ ਸੀ, ਇੱਕ ਐਨਆਰਆਈ ਸਿੱਖ ਅੰਗਰੇਜ਼ ਸਿੰਘ ਵੱਲੋਂ ਇਸ ਦੀ ਮੁੜ ਉਸਾਰੀ ਕਰਵਾਈ ਗਈ ਹੈ।

ਇਸ ਬਾਰੇ ਐਨਆਰਆਈ ਅੰਗਰੇਜ਼ ਸਿੰਘ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ, ਸੁਲਤਾਨਪੁਰ ਲੋਧੀ 'ਚ ਸਿੱਖ ਇਤਿਹਾਸ ਦੇ ਨਾਲ ਮੁਗਲ ਕਾਲ ਦੇ ਇਤਿਹਾਸ ਨਾਲ ਸਬੰਧਤ ਕਈ ਇਤਿਹਾਸਕ ਇਮਾਰਤਾਂ ਹਨ। ਇਨ੍ਹਾਂ ਚੋਂ ਹੀ ਇੱਕ ਹੈ ਕਿਲ੍ਹਾ ਸਰਾਏ ਦੇ ਅੰਦਰ ਬਣੀ ਸ਼ਾਹੀ ਮਸਜਿਦ। ਇਹ ਮਸਜਿਦ ਮਹਿਜ਼ ਸ਼ਾਹੀ ਮਹਿਲ ਦੇ ਲੋਕਾਂ ਲਈ ਤਿਆਰ ਕੀਤੀ ਗਈ ਸੀ ਤੇ ਇਥੇ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਇਸ ਸ਼ਾਹੀ ਮਸਜਿਦ ਵਿੱਚ ਮਹਿਜ਼ ਸ਼ਾਹੀ ਘਰਾਣੇ ਦੇ ਬੱਚਿਆਂ ਨੂੰ ਤਾਲਿਮ ਲੈਣ ਤੇ ਸ਼ਾਹੀ ਮਹਿਲ ਦੇ ਲੋਕਾਂ ਨੂੰ ਹੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ।

ਇਤਿਹਾਸਕ ਵਿਰਾਸਤ ਦੀ ਸੰਭਾਲ ਕਰ ਐਨਆਰਆਈ ਨੇ ਪੇਸ਼ ਕੀਤੀ ਮਿਸਾਲ

ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਚਰਨ ਛੋਹ ਪ੍ਰਾਪਤ ਮਸਜਿਦ

ਅੰਗਰੇਜ਼ ਸਿੰਘ ਨੇ ਦੱਸਿਆ ਕਿ ਇੱਕ ਵਾਰ ਸ਼ਹਿਰ ਦੇ ਨਵਾਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਸਾਥਨ 'ਤੇ ਸੱਦਿਆ। ਇਸ ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ (Guru Nanak Dev Ji) ਨੂੰ ਆਪਣੇ ਨਾਲ ਨਮਾਜ਼ ਅਦਾ ਕਰਨ ਲਈ ਕਿਹਾ ਤਾਂ ਗੁਰੂ ਜੀ ਨੇ ਉਨ੍ਹਾਂ ਦੀ ਇਸ ਪ੍ਰਸਤਾਵ ਨੂੰ ਮੰਨ ਲਿਆ। ਨਮਾਜ਼ ਅਦਾ ਕਰਨ ਤੋਂ ਬਾਅਦ ਨਵਾਬ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰਨ 'ਚ ਦਿਲਚਸਪੀ ਨਹੀਂ ਵਿਖਾਈ, ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਕਿਹਾ ਕਿ ਸਾਡੇ ਨਾਲ ਨਮਾਜ਼ ਅਦਾ ਕਰਨ ਲਈ ਕੋਈ ਸਾਥੀ ਹੀ ਨਹੀਂ ਸੀ। ਇਸ 'ਤੇ ਨਵਾਬ ਦੇ ਨਾਲ ਖੜੇ ਹਾਜ਼ੀ ਨੇ ਝੱਟ ਕਿਹਾ ਕਿ, ਮੈਂ ਤਾਂ ਨਮਾਜ਼ ਅਦਾ ਕਰ ਰਿਹਾ ਸਾਂ।

ਹਾਜ਼ੀ ਦੀ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਕਿਹਾ ਕਿ ਨਵਾਬ ਸਾਹਿਬ ਦਾ ਧਿਆਨ ਉਨ੍ਹਾਂ ਦੇ ਘੋੜੇ ਦੇ ਵੱਲ ਸੀ, ਤੇ ਹਾਜ਼ੀ ਸਾਹਿਬ ਦਾ ਧਿਆਨ ਘਰ ਵਿੱਚ ਸੂਈ ਹੋਈ ਘੋੜੀ ਦੇ ਵੱਲ ਸੀ ਤੇ ਇਸ ਲਈ ਉਨ੍ਹਾਂ ਨਾਲ ਕੋਈ ਵੀ ਨਮਾਜ਼ ਅਦਾ ਕਰਨ ਲਈ ਹਾਜ਼ਰ ਨਹੀਂ ਸੀ। ਇਹ ਗੱਲ ਸੁਣ ਹਾਜ਼ੀ ਤੇ ਨਵਾਬ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਅੱਗੇ ਨਤਮਸਤਕ ਹੋਏ ਤੇ ਉਨ੍ਹਾਂ ਨੇ ਮੁਆਫੀ ਮੰਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਮਾਜ਼ ਕਰਨ ਲਈ ਮਹਿਜ਼ ਸਰੀਰਕ ਤੌਰ 'ਤੇ ਮੌਜੂਦ ਹੋਣਾ ਹੀ ਕਾਫੀ ਨਹੀਂ ਹੈ ਸਗੋਂ, ਮਨ ਨਾਲ ਵੀ ਮੌਜੂਦ ਹੋਣਾ ਜ਼ਰੂਰੀ ਹੈ ਤਾਂ ਜੋ ਅਲੱਹਾ ਦੀ ਇਬਾਦਤ 'ਚ ਕਮੀ ਨਾ ਰਹੇ। ਇਥੇ ਗੁਰੂ ਸਾਹਿਬ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇਥੋਂ ਹੀ ਤਾਲਿਮ ਹਾਸਲ ਕੀਤੀ ਸੀ।

ਅੰਗਰੇਜ਼ ਸਿੰਘ ਮੁਤਾਬਕ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਹ ਸ਼ਾਹੀ ਮਸਜਿਦ ਖੰਡਰ ਬਣ ਚੁੱਕੀ ਹੈ ਤੇ ਜੇ ਇਸ ਨੂੰ ਠੀਕ ਨਾ ਕਰਾਇਆ ਗਿਆ ਤਾਂ ਜਲਦ ਹੀ ਇਹ ਡਿੱਗ ਜਾਏਗੀ। ਉਨ੍ਹਾਂ ਨੇ ਫੌਰਨ ਇਸ ਦੀ ਮੁਰਮੰਤ ਦਾ ਕੰਮ ਸ਼ੁਰੂ ਕੀਤਾ ਤੇ ਇਸ ਨੂੰ ਰੰਗ ਰੋਗਨ ਕਰਵਾਇਆ।

ਅੱਜ ਜਿਥੇ ਇੱਹ ਮਸਜਿਦ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਓਥੇ ਹੀ ਸ਼ਹਿਰ ਵਾਸੀਆਂ ਵੱਲੋਂ ਅੰਗਰੇਜ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਹਲਾਂਕਿ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੁਰਾਤਨ ਵਿਭਾਗ ਤੇ ਸੂਬਾ ਸਰਕਾਰ ਦੀ ਹੁੰਦੀ ਹੈ। ਅੰਗਰੇਜ਼ ਸਿੰਘ ਦੇ ਉਪਰਾਲੇ ਕਾਰਨ ਹੁਣ ਇਸ ਇਤਿਹਾਸਕ ਇਮਾਰਤ ਦੀ ਸੰਭਾਲ ਲਈ ਸਰਕਾਰ ਨੇ ਜ਼ਿੰਮੇਵਾਰੀ ਲੈ ਲਈ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦਾ ਇਤਿਹਾਸ

ETV Bharat Logo

Copyright © 2025 Ushodaya Enterprises Pvt. Ltd., All Rights Reserved.