ETV Bharat / state

'ਬੇਅਦਬੀ ਦੇ ਮਾਮਲਿਆਂ 'ਚ ਕਾਂਗਰਸ ਸਰਕਾਰ ਪੂਰੀ ਤਰ੍ਹਾ ਫੇਲ੍ਹ'

ਕਪੂਰਥਲਾ ਦੇ ਫਗਵਾੜਾ ਵਿਚ ਸੁਖਬੀਰ ਬਾਦਲ (Sukhbir Badal) ਨੇ ਪ੍ਰੈਸ ਕਾਨਫਰੰਸ ਕੀਤੀ।ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਬੇਅਦਬੀ ਦੇ ਮਾਮਲਿਆਂ ਵਿਚ ਕਾਂਗਰਸ ਸਰਕਾਰ ਪੂਰੀ ਤਰ੍ਹਾ ਫੇਲ੍ਹ ਹੈ।ਉਨ੍ਹਾਂ ਕਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣੀਆਂ ਇਹ ਸਿਰਫ਼ ਚੁਣਾਵੀ ਸਟੰਟ ਹੈ।

'ਬੇਅਦਬੀ ਦੇ ਮਾਮਲਿਆਂ 'ਚ ਕਾਂਗਰਸ ਸਰਕਾਰ ਪੂਰੀ ਤਰ੍ਹਾ ਫੇਲ'

author img

By

Published : Nov 8, 2021, 9:40 AM IST

ਕਪੂਰਥਲਾ:ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤੀ ਪਾਰਟੀ ਦੇ ਨੇਤਾ ਹੁਣ ਪੰਜਾਬ ਦੇ ਲੋਕਾਂ ਨੂੰ ਲੁਭਾਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਲੜੀ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਗਵਾੜਾ ਦੇ ਇਕ ਹੋਟਲ ਵਿਚ ਪ੍ਰੈਸ ਕਾਨਫਰੰਸ (Press conference) ਕੀਤੀ। ਇਸ ਕਾਨਫਰੰਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਹੋਏ ਬੇਅਦਬੀ ਦੇ ਮਾਮਲਿਆਂ ਵਿਚ ਕਾਂਗਰਸ ਸਰਕਾਰ ਪੂਰੀ ਤਰ੍ਹਾ ਫੇਲ ਹੈ ਅਤੇ ਉਕਤ ਮਾਮਲਿਆਂ ਦੀ ਜਾਂਚ ਦੇ ਲਈ ਬਣਾਈ ਗਈ ਟੀਮ ਵੀ ਸਰਕਾਰ ਦੇ ਹੀ ਇਸ਼ਾਰਿਆ ਤੇ ਲਿਪਾਪੋਤੀ ਕਰਦੀ ਰਹੀ।ਜਿਸਦੇ ਚਲਦੇ ਬੇਅਦਬੀ ਦੇ ਮਾਮਲੇ ਵੀ ਲਟਕੇ ਹੋਏ ਹਨ।

'ਬੇਅਦਬੀ ਦੇ ਮਾਮਲਿਆਂ 'ਚ ਕਾਂਗਰਸ ਸਰਕਾਰ ਪੂਰੀ ਤਰ੍ਹਾ ਫੇਲ'

ਕਾਂਗਰਸ ਸਰਕਾਰ ਤੇ ਸਾਧੇ ਨਿਸ਼ਾਨੇ

ਸੁਖਬੀਰ ਨੇ ਕਿਹਾ ਕਿ ਪਿਛਲੇ ਵਿਧਾਨ ਸਭਾ ਦੇ ਚੋਣਾਂ ਵਿੱਚ ਕਾਂਗਰਸ ਨੇ ਇਹਨਾ ਮੁੱਦਿਆ ਨੂੰ ਲੈ ਕੇ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਸੀ ਪਰੰਤੂ ਨਤੀਜਾ ਪੰਜ ਸਾਲ ਗੁਜ਼ਰ ਜਾਣ ਤੱਕ ਵੀ ਨਹੀਂ ਆਇਆ। ਸੁਖਬੀਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਪਰਹਾਰ ਕਰਦੇ ਹੋਏ ਕਿਹਾ ਕਿ ਪੰਜਾਬ ਚੰਨੀ ਨੂੰ ਮੁੱਖ ਮੰਤਰੀ ਵੇਖਣਾ ਹੀ ਨਹੀਂ ਚਾਹੁੰਦੀ। ਬਾਦਲ ਨੇ ਤੰਜ ਕਸਦੇ ਹੋਏ ਕਿਹਾ ਕਿ ਜਿੱਥੇ ਸਾਡੇ ਚਾਰ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਹੁਣ ਦੋ ਤਿੰਨ ਮਹੀਨਿਆਂ ਵਿਚ ਕੀ ਕਰ ਲੈਣਾ ਹੈ।

ਪੈਟਰੋਲ-ਡੀਜ਼ਲ ਸਿਰਫ਼ ਚੁਣਾਵੀ ਸਟੰਟ

ਡੀਜ਼ਲ ਤੇ ਪੈਟਰੋਲ ਦੀ ਕੀਮਤਾਂ ਵਿਚ 10 ਅਤੇ 5 ਰੁਪਏ ਦੀ ਕਟੌਤੀ ਤੇ ਬਾਦਲ ਨੇ ਕਿਹਾ ਕਿ ਡੀਜ਼ਲ 5 ਰੁਪਏ ਘਟਾ ਕੇ ਕਿਸਾਨਾਂ ਅਤੇ ਇੰਡਸਟਰੀ ਨਾਲ ਧੋਖਾ ਕੀਤਾ।ਬਿਜਲੀ ਦੀ ਘਟਾਈ ਗਈ ਦਰਾ ਵਿਚ ਸੁਖਬੀਰ ਨੇ ਕਿਹਾ ਕਿ 14 ਰੁਪਏ ਬਿਜਲੀ ਦੀ ਖਰੀਦ ਕਰ ਸਰਕਾਰ ਲੋਕਾਂ ਨੂੰ ਘੱਟ ਕੀਮਤ ਵਿਚ ਕਿਵੇਂ ਬਿਜਲੀ ਦੇਵੇਗੀ। ਇਹ ਸਭ ਚੁਣਾਵੀ ਸਟੰਟ ਹੈ ਅਤੇ ਲੋਕਾਂ ਤੋਂ ਵੋਟਾਂ ਲੈਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ

ETV Bharat Logo

Copyright © 2024 Ushodaya Enterprises Pvt. Ltd., All Rights Reserved.