ETV Bharat / state

Kapurthala News: ਝੋਨੇ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਉੱਤੇ ਐਕਸ਼ਨ - Kapurthala News

ਝੋਨੇ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਉੱਤੇ ਖੇਤੀਬਾੜੀ ਵਿਭਾਗ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੇ ਕੀਤੀ ਇਹ ਸਖ਼ਤ ਕਾਰਵਾਈ ਕਰਦਿਆਂ ਕਿਹਾ ਹੈ ਕਿ 19 ਜੂਨ ਤੋਂ ਪਹਿਲਾਂ ਅਗੇਤੀ ਬਿਜਾਈ ਨਾ ਕੀਤੀ ਜਾਵੇ। ਅਜਿਹਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਓਂਕਿ ਇਹ ਪਾਣੀ ਦੀ ਵਾਧੂ ਤਬਾਹੀ ਹੈ।

Kapurthala News: The Agriculture Department has taken action against the farmers who planted paddy early
Kapurthala News:ਝੋਨੇ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਉੱਤੇ ਖੇਤੀਬਾੜੀ ਵਿਭਾਗ ਨੇ ਲਿਆ ਐਕਸ਼ਨ
author img

By

Published : Jun 18, 2023, 1:18 PM IST

ਕਪੂਰਥਲਾ ਵਿੱਚ ਖੇਤੀਬਾੜੀ ਵਿਭਾਗ ਨੇ ਨਸ਼ਟ ਕੀਤਾ ਅਗੇਤਾ ਝੋਨਾ

ਕਪੂਰਥਲਾ : ਇਕ ਪਾਸੇ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਭਲਾਈ ਖਾਤਿਰ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤੇ ਉਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਅਗੇਤਾ ਝੋਨਾ ਲਗਾਇਆ ਜਾ ਰਿਹਾ ਹੈ। ਜਿਸ ਦਾ ਤਾਜ਼ਾ ਮਾਮਲਾ ਕਪੂਰਥਲਾ ਜ਼ਿਲ੍ਹੇ ਵਿਚ ਦੇਖਣ ਨੂੰ ਮਿਲਿਆ। ਦਰਅਸਲ ਜ਼ਿਲ੍ਹੇ ਵਿੱਚ 19 ਜੂਨ ਤੋਂ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਕਰਨ ਦੇ ਹੁਕਮ ਜਾਰੀ ਹੋਏ ਹਨ। ਪਰ ਇਸਦੇ ਉਲਟ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਜਾਰਜਪੁਰ ਵਿੱਚ ਇੱਕ ਕਿਸਾਨ ਵੱਲੋਂ ਪੰਜਾਬ ਸਰਕਾਰ ਨੇ ਇਨ੍ਹਾਂ ਹੁਕਮਾਂ ਨੂੰ ਛਿੱਕੇ ਟੰਗ ਕੇ ਧੜੱਲੇ ਨਾਲ ਅਗੇਤੇ ਝੋਨੇ ਦੀ ਲੁਆਈ ਕੀਤੀ ਜਾ ਰਹੀ ਸੀ। ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਮੌਕੇ 'ਤੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਜ਼ਿੰਮੇਵਾਰ ਕਿਸਾਨ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਅਤੇ ਮੌਕੇ 'ਤੇ ਪਹੁੰਚ ਕੇ ਬੀਜੇ ਹੋਏ ਝੋਨੇ ਨੂੰ ਟਰੈਕਟਰ ਨਾਲ ਹੀ ਵਾਹ ਦਿੱਤਾ।

ਸਰਕਾਰ ਦੇ ਨਿਯਮਾਂ ਦੀ ਉਲੰਘਣਾ: ਗੌਰਤਲਬ ਹੈ ਕਿ ਬੀਤੇ ਦਿਨੀ ਪਿੰਡ ਜਾਰਜਪੁਰ ਦੇ ਵਸਨੀਕ ਇੱਕ ਕਿਸਾਨ ਨੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਅਗੇਤਾ ਝੋਨਾ ਲਗਾਇਆ ਸੀ। ਇਸ ਦਾ ਨੋਟਿਸ ਲੈਂਦੇ ਹੋਏ ਖੇਤੀ ਵਿਭਾਗ ਨੇ ਅੱਜ ਝੋਨੇ ਨੂੰ ਖੇਤਾਂ ਵਿਚ ਟਰੈਕਟਰ ਨਾਲ ਵਾਹ ਦਿੱਤਾ ਗਿਆ ਹੈ। ਇਸ ਸਬੰਧੀ ਮੌਕੇ ’ਤੇ ਪਹੁੰਚੇ ਖੇਤੀ ਵਿਸਤਾਰ ਅਧਿਕਾਰੀ ਪਰਮਿੰਦਰ ਕੁਮਾਰ ਅਤੇ ਡਾਕਟਰ ਜਸਪਾਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਅਗੇਤੇ ਝੋਨੇ ਦੀ ਲਵਾਈ ਤੋਂ ਬਹੁਤ ਸਖ਼ਤ ਹੈ। ਜੇਕਰ ਕੋਈ ਕਿਸਾਨ ਇਲਾਕੇ ਵਿੱਚ ਅਗੇਤਾ ਝੋਨਾ ਲਾਉਂਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅੱਜ ਸਾਨੂੰ ਪਤਾ ਲੱਗਾ ਕਿ ਕਿਸਾਨ ਪਵਨਦੀਪ ਸਿੰਘ ਪੁੱਤਰ ਸਲਵਿੰਦਰ ਸਿੰਘ ਨੇ ਜੋ ਜ਼ਮੀਨ ਠੇਕੇ 'ਤੇ ਲਈ ਹੈ ।ਉਸ ਤੇ 3 ਏਕੜ ਵਿਚ ਅੱਜ ਸਵੇਰੇ ਹੀ ਉਸ ਨੇ ਝੋਨਾ ਲਗਾਇਆ ਹੈ। ਜਿਸ ਬਾਰੇ ਇਹ ਜਾਣਕਾਰੀ ਸੁਲਤਾਨਪੁਰ ਲੋਧੀ ਦੇ ਐੱਸ ਡੀ ਐਮ ਸੁਲਤਾਨਪੁਰ ਲੋਧੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਅਤੇ ਸਾਡੀ ਟੀਮ ਵੱਲੋਂ ਤੁਰੰਤ ਐਕਸ਼ਨ ਕੀਤਾ ਗਿਆ ਅਤੇ ਕਿਸਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਨੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ।

ਝੋਨਾ ਲਗਾਉਣ ਦੀ ਮਿਤੀ 19 ਜੂਨ ਨਿਰਧਾਰਤ ਕੀਤੀ ਗਈ: ਜਿਸ ਤੋਂ ਬਾਅਦ ਕਿਸਾਨ ਪਵਨਦੀਪ ਨੇ ਖੁਦ ਹੀ ਆਪਣੇ ਟਰੈਕਟਰ ਨਾਲ ਜ਼ਮੀਨ 'ਚ ਲੱਗੇ ਝੋਨੇ ਨੂੰ ਵਾਹ ਦਿੱਤਾ ਹੈ। ਉਨ੍ਹਾਂ ਨੇ ਕਿਸਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ 19 ਜੂਨ ਤੋਂ ਬਾਅਦ ਹੀ ਝੋਨੇ ਦੀ ਬਿਜਾਈ ਕਰਨ। ਇਸ ਸਬੰਧੀ ਕਿਸਾਨ ਪਵਨਦੀਪ ਨੇ ਕਿਹਾ ਕਿ ਬਾਰਸ਼ ਦੇ ਕਾਰਣ ਹੀ ਉਨ੍ਹਾਂ ਨੇ ਝੋਨਾ ਪਹਿਲਾ ਲਗਾ ਦਿੱਤਾ ਹੈ ਤਾਂ ਜੋ ਪਾਣੀ ਦੀ ਫ਼ਜ਼ੂਲ ਵਰਤੋਂ ਨਾ ਹੋਵੇ। ਪ੍ਰੰਤੂ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਦੀ ਮਿਤੀ 19 ਜੂਨ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੇ ਹਰ ਹੁਕਮ ਦੀ ਪਾਲਣਾ ਕਰਦੇ ਹਨ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਹੀ ਇਹ ਝੋਨਾ ਜ਼ਮੀਨ ਵਿੱਚ ਵਾਹ ਦਿੱਤਾ ਹੈ। ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ 19 ਜੂਨ ਤੋਂ ਬਾਅਦ ਹੀ ਝੋਨਾ ਲਗਾਉਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.