ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਤੋਂ ਸੜਕ ਹਾਦਸੇ ਦੀ ਇੱਕ ਖੌਫਨਾਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਘਟਨਾ ਦੇ ਮੁਤਾਬਿਕ ਇੱਕ ਅਧਿਆਪਕ ਨੇ ਆਪਣੀ ਕਾਰ ਨਾਲ ਪਿੰਡ ਸ਼ਾਲਾਪੁਰ ਬੇਟ ਦੇ ਮੋੜ ਕੋਲ ਖੜ੍ਹੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਨੌਜਵਾਨ ਨੂੰ ਬਾਅਦ 'ਚ ਕਾਰ ਦੇ ਬੋਨਟ 'ਤੇ ਲਟਕਾ ਕੇ ਕਰੀਬ 10 ਕਿਲੋਮੀਟਰ ਤੱਕ ਲੈ ਗਿਆ।
ਜ਼ਖਮੀ ਨੌਜਵਾਨ ਨੇ ਲਗਾਏ ਇਲਜ਼ਾਮ : ਇਸ ਬਾਰੇ ਜਾਣਕਾਰੀ ਦਿੰਦਿਆਂ ਹਰਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬਸਤੀ ਗਾਂਧਾ ਸਿੰਘ ਵਾਲਾ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਦੀ ਇੱਕ ਪ੍ਰਾਈਵੇਟ ਅਕੈਡਮੀ ਵਿੱਚ ਪੜ੍ਹਾਈ ਕਰ ਰਿਹਾ ਹੈ। ਜਦੋਂ ਉਹ ਪਿੰਡ ਸ਼ਾਲਾਪੁਰ ਬੇਟ ਦੇ ਮੋੜ ’ਤੇ ਖੜ੍ਹਾ ਸੀ। ਉਦੋਂ ਇੱਕ ਤੇਜ਼ ਰਫ਼ਤਾਰ ਕਾਰ ਆਈ, ਜਿਸ ਵਿੱਚ ਅਧਿਆਪਕ ਬਲਜਿੰਦਰ ਸਿੰਘ ਸਵਾਰ ਸਨ ਅਤੇ ਉਸਦੇ ਪਿੰਡ ਦੇ ਹੀ ਰਹਿਣਾ ਵਾਲੇ ਹਨ। ਉਸਨੇ ਪਹਿਲਾਂ ਉਸਨੂੰ ਗੱਡੀ ਨਾਲ ਟੱਕਰ ਮਾਰੀ ਅਤੇ ਬਾਅਦ 'ਚ ਕਾਰ ਦੇ ਬੋਨਟ 'ਤੇ ਹੀ ਉਸਨੂੰ ਆਪਣੇ ਨਾਲ ਲੈ ਗਿਆ। ਨੌਜਵਾਨ ਨੇ ਇਲਜਾਮ ਲਗਾਏ ਹਨ ਕਿ ਉਸਨੇ ਅਜਿਹਾ ਜਾਨੋਂ ਮਾਰਨ ਲਈ ਕੀਤਾ ਹੈ। ਇਹੀ ਨਹੀਂ, ਮੁਲਜ਼ਮ ਕਾਰ ਚਾਲਕ ਕਰੀਬ ਇੱਕ ਘੰਟਾ ਉਸਨੂੰ ਸ਼ਾਲਾਪੁਰ ਤੋਂ ਸੁਲਤਾਨਪੁਰ ਲੋਧੀ, ਮੰਡੀ ਰੋਡ, ਊਧਮ ਸਿੰਘ ਚੌਕ, ਕਪੂਰਥਲਾ ਰੋਡ ’ਤੇ ਬੋਨਟ ’ਤੇ ਟੰਗ ਕੇ ਘੁੰਮਾਉਂਦਾ ਰਿਹਾ। ਉਸਨੇ ਗੱਡੀ ਤੋਂ ਛਾਲ ਮਾਰ ਕੇ ਜਾਮ ਬਚਾਈ ਹੈ।
ਕੀ ਕਿਹਾ ਦੂਜੇ ਪੱਖ ਨੇ : ਦੂਜੇ ਪਾਸੇ ਬਲਜਿੰਦਰ ਸਿੰਘ ਦੇ ਰਿਸ਼ਤੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ’ਤੇ ਲਾਏ ਜਾ ਰਹੇ ਦੋਸ਼ ਝੂਠੇ ਹਨ। ਬਲਜਿੰਦਰ ਸਿੰਘ ਅੱਜ ਆਪਣੀ ਪਤਨੀ ਪ੍ਰਵੀਨ ਕੌਰ ਨਾਲ ਛੁੱਟੀ ਦੀ ਅਰਜ਼ੀ ਦੇਣ ਲਈ ਸਕੂਲ ਜਾ ਰਿਹਾ ਸੀ। ਕਿਉਂਕਿ ਬਲਜਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹਨ। ਜਦੋਂ ਉਹ ਸਕੂਲ ਦੇ ਬਾਹਰ ਆਪਣੀ ਪਤਨੀ ਦੇ ਨਾਲ ਪਹੁੰਚਿਆ ਤਾਂ ਉਸਦੀ ਪਤਨੀ ਸਕੂਲ ਦੇ ਅੰਦਰ ਗਈ ਅਤੇ ਬਲਜਿੰਦਰ ਸਿੰਘ ਆਪਣੀ ਕਾਰ ਵਿੱਚ ਸੀ ਤਾਂ ਸਕੂਲ ਦੇ ਬਾਹਰ ਹਰਮਨਪ੍ਰੀਤ ਸਿੰਘ ਅਤੇ ਉਸਦੇ ਨਾਲ ਕਰੀਬ 15 ਨੌਜਵਾਨਾਂ ਨੇ ਬਲਜਿੰਦਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਆਪਣੇ ਬਚਾਅ ਲਈ ਉਥੋਂ ਭਜਾ ਕੇ ਲੈ ਕੇ ਗਿਆ ਹੈ ਪਰ ਹਰਮਨਪ੍ਰੀਤ ਜਾਣ ਬੁੱਝ ਕੇ ਬੋਨਟ 'ਤੇ ਲੇਟ ਗਿਆ ਸੀ।
- Food Safety Department raid in Tarn Taran: ਸਿਹਤ ਵਿਭਾਗ ਵੱਲੋਂ ਮਠਿਆਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ, ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਸੈਂਪਲ
- Heroin Trafficker arrested: ਤਰਨ ਤਾਰਨ 'ਚ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ,ਨਾਕੇਬੰਦੀ ਦੌਰਾਨ ਕੀਤਾ ਗਿਆ ਮੁਲਜ਼ਮ ਨੂੰ ਕਾਬੂ
- Seminar On Punjab Water Issue: ਐਸਵਾਈਐਲ ਸਮੇਤ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਸੈਮੀਨਾਰ, ਸੱਤਾ ਧਿਰ ਗਾਇਬ
ਥਾਣਾ ਤਲਵੰਡੀ ਚੌਧਰੀਆਂ ਦੇ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਚੈੱਕ ਕੀਤੀ ਜਾ ਰਹੀ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਹੀ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।