ETV Bharat / state

ਜਲੰਧਰ ’ਚ ਦਿਹਾੜੇ ਨੌਜਵਾਨ ਨੇ ਸੁਨਿਆਰੇ ਨੂੰ ਲਾਇਆ ਚੂਨਾ - clean their hands on ring

ਸ਼ਹਿਰ ਦੇ ਸਰਾਫ਼ਾ ਬਾਜ਼ਾਰ ਵਿੱਚ ਇੱਕ ਨੌਜਵਾਨ ਵੱਲੋਂ ਇਕ ਸੁਨਿਆਰੇ ਦੀ ਦੁਕਾਨ ’ਤੇ ਸੋਨੇ ਦੀਆਂ ਅੰਗੂਠੀਆਂ ਦਿਖਾਉਣ ਦੇ ਬਹਾਨੇ ਸੋਨੇ ਦੀ ਅੰਗੂਠੀਆਂ ’ਤੇ ਹੱਥ ਸਾਫ਼ ਕਰ ਦਿੱਤਾ।

ਸੋਨੇ ਦੀ ਅੰਗੂਠੀਆਂ ’ਤੇ ਕੀਤਾ ਹੱਥ ਸਾਫ਼
ਸੋਨੇ ਦੀ ਅੰਗੂਠੀਆਂ ’ਤੇ ਕੀਤਾ ਹੱਥ ਸਾਫ਼
author img

By

Published : Apr 6, 2021, 3:33 PM IST

ਜਲੰਧਰ: ਸ਼ਹਿਰ ਦੇ ਸਰਾਫ਼ਾ ਬਾਜ਼ਾਰ ਵਿੱਚ ਇੱਕ ਨੌਜਵਾਨ ਵੱਲੋਂ ਇਕ ਸੁਨਿਆਰ ਦੀ ਦੁਕਾਨ ’ਤੇ ਸੋਨੇ ਦੀਆਂ ਅੰਗੂਠੀਆਂ ਦਿਖਾਉਣ ਬਹਾਨੇ ਇਕ ਸੋਨੇ ਦੀ ਅੰਗੂਠੀ ’ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਦੀ ਇਹ ਪੂਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਇਸ ਮੌਕੇ ਪੁਲਸ ਵੱਲੋਂ ਵੀ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਦੁਕਾਨ ਮਾਲਕ ਅਮਿਤ ਨੇ ਦੱਸਿਆ ਕਿ ਉਹ ਦੁਕਾਨ ਤੋਂ ਕਿਤੇ ਕੰਮ ਦੇ ਲਈ ਗਿਆ ਹੋਇਆ ਸੀ ਅਤੇ ਪਿੱਛੋਂ ਉਸ ਦੇ ਪਿਤਾ ਦੁਕਾਨ ਤੇ ਇੱਕਲੇ ਸਨ, ਇੰਨੇ ਵਿੱਚ ਇੱਕ ਯੁਵਕ ਕੁਝ ਚਾਂਦੀ ਦੇ ਗਹਿਣੇ ਲੈਣ ਲਈ ਉਸ ਦੇ ਪਿਤਾ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। ਜਦੋਂ ਉਨ੍ਹਾਂ ਨੇ ਸੋਨੇ ਦੇ ਗਹਿਣੇ ਦਿਖਾਉਣੇ ਸ਼ੁਰੂ ਕਰ ਦਿੱਤੇ ਤਾਂ ਉਸ ਦੇ ਪਿਤਾ ਨੂੰ ਗੱਲਾਂ ਵਿੱਚ ਪਾ ਕੇ ਸੋਨੇ ਦੀਆਂ ਅੰਗੂਠੀਆਂ ’ਤੇ ਹੱਥ ਸਾਫ ਕਰ ਦਿੱਤਾ। ਅਮਿਤ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਦੁਕਾਨ ’ਤੇ ਕਰੀਬ ਢਾਈ ਲੱਖ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਬਿਜਲੀ ਪੈਦਾ ਕਰਕੇ ਵੀ ਪੰਜਾਬ ਸਰਕਾਰ ਲੋਕਾਂ ਨੂੰ ਦੇ ਰਹੀ ਮਹਿੰਗੀ ਬਿਜਲੀ- ਅਰੋੜਾ

ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਨੌਜਵਾਨ ਸਰਾਫ਼ਾ ਬਾਜ਼ਾਰ ’ਚ ਜੀਵਾ ਰਾਮ ਦੀ ਦੁਕਾਨ ’ਤੇ ਆਇਆ ਸੀ, ਜਿਸ ਨੇ ਬਹਾਨੇ ਵਿੱਚ ਜੀਵਾ ਰਾਮ ਦੀ ਦੁਕਾਨ ਤੋਂ ਸੋਨੇ ਦੀ ਅੰਗੂਠੀ ’ਤੇ ਹੱਥ ਸਾਫ਼ ਕਰ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਦੁਕਾਨ ’ਤੇ ਲੱਗੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਆਰੋਪੀ ਦੀ ਤਲਾਸ਼ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.