ਜਲੰਧਰ: ਹਲਕਾ ਭੁਲੱਥ ਦੇ ਪਿੰਡ ਮੰਡ ਕੁਲਾਂ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁੱਜਰ ਭਾਈਚਾਰੇ ਦੇ ਇੱਕ ਨੌਜਵਾਨ 'ਤੇ ਹਮਲਾ ਕੀਤਾ ਗਿਆ ਹੈ। ਪੀੜ੍ਹਤ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ 11 ਵਜੇ ਪਿੰਡ ਵਾਪਸ ਆ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਉਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਮੋਟਰਸਾਈਕਲ ਸੁੱਟ ਕੇ ਖੇਤਾਂ ਵੱਲ ਦੌੜ ਕੇ ਅਪਣੀ ਜਾਨ ਬਚਾਈ, ਤੇ ਗੋਲੀਆਂ ਪਿੰਡ 'ਚ ਇਕ ਘਰ ਦੇ ਗੇਟ 'ਤੇ ਜਾ ਲੱਗੀਆਂ।
ਇਹ ਵੀ ਪੜ੍ਹੋਂ: ਬੇਅਦਬੀ ਮਾਮਲੇ ਦੇ ਮੁੱਖ ਗਵਾਹ ਦੀ ਹੋਈ ਪੇਸ਼ੀ, ਡੇਰਾ ਪ੍ਰੇਮੀਆਂ ਉੱਤੇ ਲਗਾਏ ਦੋਸ਼
ਪੀੜ੍ਹਤ ਨੌਜਵਾਨ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਉਸ 'ਤੇ ਹਮਲਾ ਕੀਤਾ ਗਿਆ ਹੈ, ਅਤੇ ਹਮਲਾਵਰ ਵੀ ਗੁੱਜਰ ਭਾਈਚਾਰੇ ਦੇ ਹੀ ਹਨ, ਜੋ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ।
ਦੱਸਣਯੋਗ ਹੈ ਕਿ ਦੂਜੇ ਪਾਸੇ ਪਿੰਡ ਦੇ ਜਿਸ ਘਰ ਦੇ ਗੇਟ 'ਤੇ ਗੋਲੀਆਂ ਲੱਗੀਆਂ ਸਨ, ਘਰ ਦੇ ਮਾਲਕ ਨੇ ਦੱਸਿਆ ਕਿ ਰਾਤ 11 ਵਜੇ ਜਦੋਂ ਅਚਾਨਕ ਗੇਟ 'ਤੇ ਗੋਲੀਆਂ ਲੱਗੀਆਂ ਤਾਂ ਉਹ ਡਰ ਗਏ । ਰੌਲਾ ਪੈਂਦਾ ਦੇਖ ਕੇ ਘਰ ਬਾਹਰ ਆ ਕੇ ਦੇਖਿਆ ਤਾਂ ਗੇਟ ਕੋਲ ਗੋਲੀਆਂ ਦੇ ਕਵਰ ਪਏ ਸਨ। ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।