ETV Bharat / state

ਹਸਪਤਾਲ ‘ਚ ਔਰਤ ਦੀ ਮੌਤ, ਡਾਕਟਰਾਂ ‘ਤੇ ਲੱਗੇ ਲਾਪਰਵਾਹੀ ਦੇ ਇਲਜ਼ਾਮ - DEATH

ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ (Hospital) ਵਿੱਚ ਇਲਾਜ ਦੌਰਾਨ ਇੱਕ ਔਰਤ ਦੀ ਅਚਾਨਕ ਮੌਤ (DEATH) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਇਸ ਮੌਤ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਕਰਕੇ ਔਰਤ ਦੀ ਮੌਤ ਹੋਈ ਹੈ।

ਹਸਪਤਾਲ ‘ਚ ਔਰਤ ਦੀ ਮੌਤ, ਡਾਕਟਰਾਂ ‘ਤੇ ਲੱਗੇ ਲਾਪਰਵਾਹੀ ਦੇ ਇਲਜ਼ਾਮ

author img

By

Published : Oct 3, 2021, 4:00 PM IST

ਅੰਮ੍ਰਿਤਸਰ: ਰੱਬ ਰੂਪ ਮੰਨਿਆ ਜਾਣ ਵਾਲਾ ਡਾਕਟਰ ਹੁਣ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਆ ਰਹੇ ਹਨ, ਜ਼ਿਲ੍ਹੇ ਦੇ ਕਰਮ ਸਿੰਘ ਹਸਪਤਾਲ (Karam Singh Hospital) ਦੇ ਡਾਕਟਰਾਂ (Doctors) ‘ਤੇ ਲਾਪਰਵਾਹੀ ਦੇ ਇਲਜ਼ਾਮ ਲੱਗੇ ਹਨ। ਜਿੱਥੇ ਕਿ ਇੱਕ ਔਰਤ ਨੂੰ ਗਲਤ ਟੀਕਾ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰਾਂ (Doctors) ਦੀ ਲਾਪਰਵਾਹੀ ਕਰਕੇ ਇੱਕ ਸਿਹਤ ਮੰਦ ਔਰਤ ਦੀ ਮੌਤ ਹੋਈ ਹੈ।

ਦਰਅਸਲ ਮ੍ਰਿਤਕ ਔਰਤ ਡੇਂਗੂ ਦੇ ਬੁਖਾਰ ਤੋਂ ਪੀੜਤ ਸੀ ਅਤੇ ਉਹ ਕਰਮ ਸਿੰਘ ਹਸਪਤਾਲ (Karam Singh Hospital) ਦੇ ਵਿੱਚ ਦਾਖ਼ਲ ਹੋ ਗਈ। ਜਿੱਥੇ ਉਸ ਦੀ ਡਾਕਟਰਾਂ (Doctors) ਵੱਲੋਂ ਇਲਾਜ ਦੌਰਾਨ ਲਗਾਏ ਟੀਕੇ ਤੋਂ ਬਾਅਦ ਮੌਤ ਹੋ ਗਈ।

ਮ੍ਰਿਤਕ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਚੰਗੇ ਭਲੇ ਘਰੋਂ ਆਏ ਸਨ ਅਤੇ ਸਿਰਫ਼ ਬੁਖਾਰ ਕਰਕੇ ਦਾਖਲ ਹੋਣ ਲਈ ਇਸ ਹਸਪਤਾਲ (Hospital) ਦੇ ਵਿੱਚ ਆਏ ਸਨ, ਪਰ ਡਾਕਟਰਾਂ (Doctors) ਵੱਲੋਂ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਕੀਤੀ ਗਈ ਅਤੇ ਢੰਗ ਸਿਰ ਇਲਾਜ ਨਾ ਕਰਨ ਕਰਕੇ ਉਨ੍ਹਾਂ ਦੀ ਮੌਤ ਹੋ ਗਈ।

ਦੂਜੇ ਪਾਸੇ ਡਾਕਟਰਾਂ (Doctors) ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਵੀ ਗਲਤ ਟੀਕਾ ਨਹੀਂ ਲਗਾਇਆ ਗਿਆ ਜੋ ਮਰੀਜ ਦੇ ਆਉਣ ‘ਤੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮਰੀਜ ਦੀ ਹਾਲਾਤ ਬਹੁਤ ਨਾਜ਼ੁਕ ਸੀ। ਡਾਕਟਰਾਂ ਮੁਤਾਬਕ ਬਿਮਾਰੀ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ ਨਾ ਕੀ ਕੋਈ ਗਲਤ ਟੀਕਾ ਲਗਾਉਣ ਨਾਲ।

ਹਸਪਤਾਲ ‘ਚ ਔਰਤ ਦੀ ਮੌਤ, ਡਾਕਟਰਾਂ ‘ਤੇ ਲੱਗੇ ਲਾਪਰਵਾਹੀ ਦੇ ਇਲਜ਼ਾਮ

ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (POLICE) ਵੱਲੋਂ ਪੀੜਤ ਪਰਿਵਾਰ ਦਾ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ (Postmortem) ਦੀ ਰਿਪੋਰਟ ਤੋਂ ਬਾਅਦ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਵਿੱਚ ਡਾਕਟਰਾਂ ‘ਤੇ ਲਾਪਰਵਾਹੀ ਦਾ ਇਹ ਕੋਈ ਪਹਿਲਾਂ ਇਲਜ਼ਾਮ ਨਹੀਂ ਹੈ, ਸਗੋਂ ਅਕਸਰ ਅਜਿਹੇ ਇਲਜ਼ਾਮ ਡਾਕਟਰਾਂ ‘ਤੇ ਲਗਾਏ ਜਾਦੇ ਹਨ, ਪਰ ਸਵਾਲ ਇਹ ਹੈ ਕਿ ਇੱਕ ਸਿਹਤ ਮੰਦ ਵਿਅਕਤੀ ਜੋ ਘਰ ਤੋਂ ਵੀ ਖੁਦ ਚੱਲ ਕੇ ਹਸਪਤਾਲ ਪਹੁੰਚ ਦਾ ਹੈ, ਫਿਰ ਹਸਪਤਾਲ ਪਹੁੰਣ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਕਿਸੇ ਜੋ ਜਾਂਦੀ ਹੈ, ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ ‘ਤੇ ਪੰਜਾਬ ਦੇ ਸਿਹਤ ਮੰਤਰੀ ਤੇ ਸਿਹਤ ਵਿਭਾਗ ਨੂੰ ਗੰਭੀਰਤਾਂ ਵਿਖਾਉਣ ਦੀ ਸਖ਼ਤ ਲੋੜ ਹੈ।

ਇਹ ਵੀ ਪੜ੍ਹੋ:ਮਨੋਜ ਵਾਜਪੇਈ ਦੇ ਪਿਤਾ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.