ਜਲੰਧਰ: ਸਿਟੀ ਸਟੇਸ਼ਨ ‘ਤੇ ਅੱਜ ਅਚਾਨਕ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦ ਸਟੇਸ਼ਨ ‘ਤੇ ਇੱਕ ਲਾਵਾਰਿਸ ਬੈਗ ਮਿਲਣ ਦੀ ਖ਼ਬਰ ਸਾਹਮਣੇ ਆਈ। ਜਿਸ ਤੋਂ ਬਾਅਦ ਪੂਰਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਪੁਲਿਸ ਦੇ ਨਾਲ-ਨਾਲ ਬੰਬ ਸਕੁਐਡ ਦੀ ਟੀਮ ਵੀ ਮੌਕ ‘ਤੇ ਪਹੁੰਚੀ। ਹਾਲਾਂਕਿ ਇਹ ਸਾਰੀ ਕਾਰਵਾਈ ਇੱਕ ਮਾਕਡਰਿੱਲ ਦਾ ਹਿੱਸਾ ਸੀ, ਜੋ ਪੁਲਿਸ ਵੱਲੋਂ ਕੀਤੀ ਗਈ ਸੀ।
ਇਸ ਪੂਰੀ ਕਾਰਵਾਈ ਬਾਰੇ ਦੱਸਦੇ ਹੋਏ ਜੀ.ਆਰ.ਪੀ.ਐੱਫ. ਥਾਣੇ ਦੇ ਇੰਚਾਰਜ ਧਰਮਿੰਦਰ ਕੁਮਾਰ ਨੇ ਦੱਸਿਆ, ਕਿ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਇਹ ਨਿਰਦੇਸ਼ ਮਿਲੇ ਸੀ, ਕਿ ਸਟੇਸ਼ਨ ‘ਤੇ ਇੱਕ ਮੌਕ ਡਰਿੱਲ ਕਰਵਾਈ ਜਾਏ, ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਵੇਲੇ ਪੁਲਿਸ ਪ੍ਰਸ਼ਾਸਨ ਦੇ ਨਾਲ ਬਾਕੀ ਪ੍ਰਸ਼ਾਸਨ ਕਿਸ ਤਰ੍ਹਾਂ ਰਾਬਤਾ ਬਣਾ ਕੇ ਉਸ ਨੂੰ ਹੱਲ ਕਰਦਾ ਹੈ। ਇਸ ਦਾ ਸਹੀ ਜਾਇਜ਼ਾ ਲਿਆ ਜਾ ਸਕੇ।
ਇਸ ਮੌਕੇ ਧਰਮਿੰਦਰ ਕੁਮਾਰ ਨੇ ਕਿਹਾ, ਕਿ ਇਹ ਪੂਰੀ ਮੌਕ ਡਰਿੱਲ ਬਿਲਕੁਲ ਓਦਾਂ ਹੀ ਕਰਾਈ ਗਈ, ਜਿੱਦਾਂ ਸਟੇਸ਼ਨ ‘ਤੇ ਕੋਈ ਬੰਬ ਜਾਂ ਲਾਵਾਰਿਸ ਬੈਗ ਸੱਚ-ਮੁੱਚ ਮਿਲਦਾ ਹੈ। ਅਤੇ ਉਸ ਦੇ ਮਿਲਣ ‘ਤੇ ਪੁਲਿਸ ਅਤੇ ਪ੍ਰਸ਼ਾਸਨ ਕਿੱਦਾਂ ਹਰਕਤ ਵਿੱਚ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਪੰਦਰਾਂ ਅਗਸਤ ਦੇ ਚੱਲਦੇ ਪੰਜਾਬ ਵਿੱਚ ਜੋ ਹਾਈ ਅਲਰਟ ਕੀਤਾ ਗਿਆ ਹੈ। ਉਸ ਦੇ ਵਜੋਂ ਕੀਤੀ ਗਈ ਹੈ। ਹਾਲਾਂਕਿ ਹਾਲਾਤ ਪੂਰੇ ਕੰਟਰੋਲ ਵਿੱਚ ਹਨ।
ਇਹ ਵੀ ਪੜ੍ਹੋ:ਕੀ ਸੱਚਮੁੱਚ ਪੰਜਾਬ ‘ਤੇ ਮੰਡਰਾ ਰਿਹਾ ਹੈ ਖਤਰਾ ? ਵੇਖੋ ਇਹ ਰਿਪੋਰਟ