ਜਲੰਧਰ: ਸਥਾਨਕ ਸ਼ਹਿਰ ’ਚ ਸੋਮਵਾਰ ਦੇਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੀ ਰਾਮਾ ਮੰਡੀ ’ਚ ਇੱਕ 2 ਸਾਲਾ ਬੱਚੀ ਨਾਲ ਰਿਸ਼ੇਤਦਾਰ ਵੱਲੋਂ ਜਬਰ-ਜਨਾਹ ਕੀਤਾ ਗਿਆ। ਘਟਨਾਂ ਦੀ ਜਾਣਕਾਰੀ ਮਿਲਦੇ ਹੀ ਰਾਮਾ ਮੰਡੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬੱਚੀ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਬੱਚੀ ਦੇ ਘਰ ਇੱਕ ਰਿਸ਼ਤੇਦਾਰ ਰੋਜ਼ ਆਉਂਦਾ ਸੀ। ਸੋਮਵਾਰ ਨੂੰ ਵੀ ਉਹ ਬੱਚੀ ਦੇ ਘਰ ਆਇਆ ਅਤੇ ਬੱਚੀ ਨੂੰ ਖਿਡਾਉਣ ਲਈ ਬਾਹਰ ਲੈ ਗਿਆ। ਇਸ ਦੇ ਕੁੱਝ ਸਮੇਂ ਬਾਅਦ ਬੱਚੀ ਦੇ ਰੋਣ ਦੀਆਂ ਅਵਾਜ਼ਾਂ ਆਈਆਂ, ਜਿਸ ਨੂੰ ਸੁਣ ਮਾਂ ਬੱਚੀ ਕੋਲ ਪਹੁੰਚੀ, ਜਿੱਥੇ ਉਨ੍ਹਾਂ ਨੂੰ ਬੱਚੀ ਨਾਲ ਹੋਈ ਘਟਨਾ ਬਾਰੇ ਪਤਾ ਲੱਗਾ।
ਰਿਸ਼ਤੇਦਾਰ ਵੱਲੋਂ ਬੱਚੀ ਨਾਲ ਕੀਤੀ ਗੰਦੀ ਹਰਕਤ ਦਾ ਪਤਾ ਚੱਲਦੇ ਹੀ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੂਚਨਾ ਮਿਲਦੇ ਹੀ ਰਾਮਾ ਮੰਡੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।