ਜਲੰਧਰ: ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਬਾਰਡਰ ਏਰੀਆ ਤੋਂ ਜਲੰਧਰ ਹੈਰੋਇਨ ਸਪਲਾਈ ਕਰਨ ਆਏ 2 ਨਸ਼ਾ ਤਸਕਰਾਂ ਨੂੰ 50 ਗ੍ਰਾਮ ਹੈਰਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬ੍ਰਾਂਚ ਨੇ ਦਸਿਆ ਕਿ ਖੂਫੀਆ ਸੋਰਸਾਂ ਤੋ ਇਤਲਾਹ ਮਿਲੀ ਕਿ ਕੁੱਝ ਵਿਅਕਤੀ ਬਾਰਡਰ ਏਰੀਆ 'ਤੇ ਹੈਰੋਇਨ ਦੀ ਤਸਕਰੀ ਕਰਨ ਲਈ ਜਲੰਧਰ ਦੇ ਇਲਾਕੇ ਵਿੱਚ ਹੈਰੋਇਨ ਦੀ ਸਪਲਾਈ ਕਰਨ ਆ ਰਹੇ ਹਨ।
ਪੁਸ਼ਪ ਬਾਲੀ ਨੇ ਦੱਸਿਆ ਕਿ ਜਿਸ 'ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਤਿਆਰ ਕਰਕੇ ਨਿਗਰਾਨੀ ਲਈ ਕਰਤਾਰਪੁਰ ਏਰੀਆ ਵਿੱਚ ਭੇਜੀ ਗਈ। ਜਦ ਪੁਲਿਸ ਪਾਰਟੀ ਕਰਤਾਰਪੁਰ ਤੋਂ ਸਰਵਿਸ ਰੋਡ ਪਰ ਦਿਆਲਪੁਰ ਜਾਂਦੇ ਹੋਏ, HP ਪਟਰੋਲ ਪੰਪ ਕਰਤਾਰਪੁਰ ਨੇੜੇ ਪੁੱਜੇ ਤਾਂ ਅੱਗੇ ਪਟਰੋਲ ਪੰਪ ਨੇੜੇ ਸਰਵਿਸ ਰੋਡ ਤੇ ਇਕ ਕਾਰ ਸੀ ਜਿਸ ਵਿੱਚ 2 ਮੰਨੇ ਨੌਜਵਾਨ ਵਿਅਕਤੀ ਬੈਠੇ ਹੋਏ ਸਨ, ਜਿਨ੍ਹਾਂ ਨੂੰ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕੁਮਚਾਰੀਆ ਦੀ ਮਦਦ ਨਾਲ ਜ਼ਾਬਤੇ ਅਨੁਸਾਰ ਤਾਰ ਦੀ ਤਲਾਸ਼ੀ ਕਰਨ 'ਤੇ ਕਾਰ ਦੇ ਡੈਸ਼ਬੋਰਡ ਵਿਚੋਂ ਇੱਕ ਵਜ਼ਨਦਾਰ ਪਾਰਦਰਸ਼ੀ ਮੋਮੀ ਲਿਫਾਫਾ ਮਿਲਿਆ ਜਿਸ ਵਿੱਚ ਸਾਂਝੀ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਇਸ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ। ਕ੍ਰਾਈਮ ਬਰਾਂਚ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜੋ ਕਿ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮ ਬਾਰਡਰ ਏਰੀਆ ਦੇ ਸਮਗਲਰਾਂ ਨਾਲ ਸਬੰਧ ਹਨ, ਜਿਨ੍ਹਾਂ ਕੋਲ ਹਰ ਡੂੰਘਾਈ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਸ ਪਾਸ ਖ਼ਰੀਦ ਕਰਦੇ ਹਨ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦੇ ਹਨ ਅਤੇ ਇਸ ਦੇ ਅਗਲੇ-ਪਿੱਛਲੇ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਿਨ੍ਹਾਂ ਪਾਸੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ ਵਿੱਚ ਪੁਲਿਸ ਦਾ ਐਕਸ਼ਨ: 5 ਗੈਂਗਸਟਰ ਕੀਤੇ ਗ੍ਰਿਫ਼ਤਾਰ, ਮਾਰੂ ਹਥਿਆਰ ਹੋਏ ਬਰਾਮਦ