ETV Bharat / state

ਜਲੰਧਰ: ਮੀਂਹ ਕਾਰਨ ਡਿੱਗਿਆ ਤਿੰਨ ਮੰਜ਼ਿਲਾ ਮਕਾਨ

ਜਲੰਧਰ ਦੇ ਮੁਹੱਲਾ ਪੱਕਾ ਬਾਗ਼ ਵਿੱਚ ਕਈ ਸਾਲਾਂ ਤੋਂ ਬੰਦ ਪਿਆ ਤਿੰਨ ਮੰਜ਼ਿਲਾ ਮਕਾਨ ਤੇਜ਼ ਮੀਂਹ ਕਾਰਨ ਡਿੱਗ ਗਿਆ। ਇਹ ਮਕਾਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ ਜਿਸ ਦੀ ਮਕਾਨ ਮਾਲਕ ਵੱਲੋਂ ਕਦੇ ਵੀ ਮੁਰੰਮਤ ਨਹੀਂ ਕਰਵਾਈ ਗਈ ਸੀ।

ਫ਼ੋਟੋ।
author img

By

Published : Aug 18, 2019, 4:59 PM IST

ਜਲੰਧਰ: ਸਨਿੱਚਰਵਾਰ ਸਵੇਰੇ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਜਲੰਧਰ ਦੇ ਮੁਹੱਲਾ ਪੱਕਾ ਬਾਗ਼ ਵਿੱਚ ਕਈ ਸਾਲਾਂ ਤੋਂ ਬੰਦ ਪਿਆ ਤਿੰਨ ਮੰਜ਼ਿਲਾ ਮਕਾਨ ਡਿੱਗ ਗਿਆ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਵੀਡੀਓ

ਮੁਹੱਲਾ ਪੱਕਾ ਬਾਗ਼ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਮਕਾਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ ਜੋ ਹੁਣ ਮੀਂਹ ਪੈਣ ਨਾਲ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਮਕਾਨ ਮਾਲਕ ਨੂੰ ਕਹਿ ਚੁੱਕੇ ਸਨ ਕਿ ਮਕਾਨ ਦੀ ਮੁਰੰਮਤ ਕਰਵਾ ਲਓ ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਮਕਾਨ ਮਾਲਕ ਨੇ ਕੋਈ ਗੱਲ ਨਹੀਂ ਸੁਣੀ।

ਹੁਣ ਜਦੋਂ ਮਕਾਨ ਡਿੱਗ ਗਿਆ ਤਾਂ ਮਕਾਨ ਮਾਲਕ ਆਏ ਅਤੇ ਡਿੱਗਿਆ ਹੋਇਆ ਮਕਾਨ ਵੇਖ ਕੇ ਵਾਪਸ ਚਲੇ ਗਏ। ਮੁਹੱਲਾ ਨਿਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਹੈ। ਉੱਥੇ ਹੀ ਵਾਰਡ ਨੰਬਰ 50 ਦੇ ਕੌਂਸਲਰ ਸ਼ੈਰੀ ਚੱਢਾ ਦਾ ਕਹਿਣਾ ਹੈ ਕਿ ਮਕਾਨ ਮਾਲਕ ਪਿਛਲੇ 25 ਸਾਲ ਤੋਂ ਗ੍ਰੀਨ ਮਾਡਲ ਟਾਊਨ ਵਿੱਚ ਰਹਿੰਦੇ ਹਨ ਅਤੇ ਕਦੀ ਵੀ ਇਸ ਮਕਾਨ ਨੂੰ ਦੇਖਣ ਤੱਕ ਨਹੀਂ ਆਏ।

ਸ਼ੈਰੀ ਚੱਢਾ ਦਾ ਕਹਿਣਾ ਹੈ ਕਿ ਮਕਾਨ ਮਾਲਕ 'ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਕਾਨ ਵਿੱਚ ਕਈ ਤਰ੍ਹਾਂ ਦੇ ਜਾਨਵਰ ਵੀ ਹਨ ਅਤੇ ਉਨ੍ਹਾਂ ਨਗਰ ਨਿਗਮ ਵਿਭਾਗ ਨੂੰ ਵੀ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

Intro:ਜਲੰਧਰ ਵਿੱਚ ਸਵੇਰੇ ਤੋਂ ਚੱਲ ਰਹੀ ਤੇਜ਼ ਬਾਰਿਸ਼ ਦੇ ਕਾਰਨ ਤਿੰਨ ਮੰਜ਼ਲੀ ਬੰਦ ਪਿਆ ਮਕਾਨ ਡਿੱਗ ਗਿਆ ਜਿਸ ਦੇ ਵਿੱਚ ਕਿਸੇ ਦੀ ਵੀ ਜਾਨ ਨਹੀਂ ਗਈ।Body:ਪੱਕਾ ਬਾਗ ਨਿਵਾਸੀ ਰੋਹਿਤ ਦਾ ਕਹਿਣਾ ਹੈ ਕਿ ਪੱਕਾ ਬਾਗ ਵਿੱਚ ਇੱਕ ਮਕਾਨ ਪਿਛਲੇ ਕਈ ਵਰਸ਼ਾਂ ਤੋ ਬੰਦ ਪਿਆ ਸੀ ਜੋ ਅੱਜ ਤੇਜ਼ ਬਾਰਿਸ਼ ਪੈਣ ਨਾਲ ਡਿੱਗ ਗਿਆ ਰੋਹਿਤ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਮਕਾਨ ਮਾਲਿਕ ਨੂੰ ਕਿਹਾ ਸੀ ਕਿ ਮਕਾਨ ਦੀ ਰਿਪੇਅਰ ਕਰਵਾ ਲਓ ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਮਕਾਨ ਮਾਲਿਕ ਨੇ ਕੋਈ ਗੱਲ ਨਹੀਂ ਸੁਣੀ ਅਤੇ ਅੱਜ ਵੀ ਮਕਾਨ ਗਿਰਨ ਤੋਂ ਬਾਅਦ ਮਕਾਨ ਮਾਲਿਕ ਆਏ ਅਤੇ ਡਿੱਗਿਆ ਹੋਇਆ ਮਕਾਨ ਵੇਖ ਕੇ ਵਾਪਸ ਚਲੇ ਗਏ ਮੁਹੱਲਾ ਨਿਵਾਸੀਆਂ ਨੇ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਕੀਤਾ ਉੱਥੇ ਵਾਰਡ ਨੰਬਰ ਪੰਜਾਹ ਦੇ ਪ੍ਰੀਸ਼ਦ ਸ਼ੈਰੀ ਚੱਡਾ ਦਾ ਕਹਿਣਾ ਹੈ ਮਕਾਨ ਮਾਲਿਕ ਪਿਛਲੇ ਪੱਚੀ ਸਾਲ ਤੋਂ ਗ੍ਰੀਨ ਮਾਡਲ ਟਾਊਨ ਵਿੱਚ ਰਹਿੰਦੇ ਹਨ ਅਤੇ ਕਦੀ ਵੀ ਇਸ ਮਕਾਨ ਨੂੰ ਦੇਖਣ ਤੱਕ ਪ੍ਰੀਸ਼ਦ ਸ਼ੈਰੀ ਚੱਢਾ ਦਾ ਕਹਿਣਾ ਹੈ ਕਿ ਮਕਾਨ ਮਾਲਿਕ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਪਰਿਸ਼ਦ ਦਾ ਕਹਿਣਾ ਹੈ ਕੀ ਇਸ ਮਕਾਨ ਵਿੱਚ ਕਈ ਤਰ੍ਹਾਂ ਦੇ ਜਾਨਵਰ ਵੀ ਹਨ ਅਤੇ ਮੈਂ ਨਿਗਮ ਵਿਭਾਗ ਨੂੰ ਵੀ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਮਕਾਨ ਮਾਲਿਕ ਰਾਜਿੰਦਰ ਸਿੰਘ ਨੂੰ ਇਸ ਗੱਲ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ।

ਬਾਈਟ: ਮੁਹੱਲਾ ਨਿਵਾਸੀ ( ਰੋਹਿਤ ਕੁਮਾਰ )

ਬਾਈਟ: ਵਾਰਡ ਨੰਬਰ 50 ਪ੍ਰੀਸ਼ਦ ( ਸ਼ਹਿਰੀ ਚੱਡਾ )Conclusion:ਜਦੋਂ ਇਸ ਸਬੰਧ ਵਿੱਚ ਮਕਾਨ ਮਾਲਕਾਂ ਦੇ ਨਾਲ ਗੱਲ ਕਰਕੇ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.