ETV Bharat / state

ਇਹ ਪਰਿਵਾਰ 22 ਸਾਲ ਤੋਂ ਕਰ ਰਿਹੈ ਕਿਸ ਚੀਜ਼ ਦਾ ਇੰਤਜ਼ਾਰ ?

author img

By

Published : Jul 24, 2021, 8:03 PM IST

ਜਲੰਧਰ 'ਚ ਪਾਕਿਸਤਾਨ ਤੋਂ ਆਇਆ ਇੱਕ ਹਿੰਦੂ ਪਰਿਵਾਰ 22 ਸਾਲ ਤੋਂ ਭਾਰਤ ਦੀ ਨਾਗਰਿਕਤਾ ਦਾ ਇੰਤਜ਼ਾਰ ਕਰ ਰਿਹਾ ਹੈ, ਇਸ ਸਬੰਧ ਵਿੱਚ ਡੀ.ਸੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ।

22 ਸਾਲ ਤੋਂ ਇਹ ਪਰਿਵਾਰ ਕਰ ਰਿਹਾ ਇੰਤਜ਼ਾਰ
22 ਸਾਲ ਤੋਂ ਇਹ ਪਰਿਵਾਰ ਕਰ ਰਿਹਾ ਇੰਤਜ਼ਾਰ

ਜਲੰਧਰ: ਭਾਰਤ-ਪਾਕਿ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਅਦਲਾ ਬਦਲੀ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਸੀ, ਪਰ ਬਹੁਤ ਪਰਿਵਾਰ ਅਜਿਹੇ ਹਨ, ਜੋ ਅੱਜ ਵੀ ਇੱਕ ਦੂਜੇ ਦੇਸ਼ਾਂ ਦੀ ਨਾਗਰਿਕਤਾਂ ਲਈ ਖੱਜਲ ਖੁਆਰ ਹੋ ਰਹੇ ਹਨ, ਪਰ ਉਸ ਦੇਸ਼ ਦੇ ਪੱਕੇ ਵਸਨਿਕ ਨਹੀ ਬਣ ਸਕੇ, ਅਜਿਹਾ ਹੀ ਇੱਕ ਪਰਿਵਾਰ ਜਲੰਧਰ ਵਿਖੇ ਜੋ 22 ਸਾਲ ਤੋਂ ਭਾਰਤ ਦੀ ਨਾਗਰਿਕਤਾ ਦਾ ਇੰਤਜ਼ਾਰ ਕਰ ਰਿਹਾ ਹੈ। ਜਿਨ੍ਹਾਂ ਨਾਗਰਿਕਤਾ ਦੇ ਅਧਿਕਾਰ ਲਈ ਡੀ.ਸੀ ਦਫ਼ਤਰ ਵਿਖੇ ਡੀ.ਸੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ।

22 ਸਾਲ ਤੋਂ ਇਹ ਪਰਿਵਾਰ ਕਰ ਰਿਹਾ ਇੰਤਜ਼ਾਰ
ਮੀਡੀਆ ਨਾਲ ਗੱਲਬਾਤ ਕਰਦਿਆਂ, ਪਾਕਿਸਤਾਨ ਪਰਿਵਾਰ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ 1998 ਵਿੱਚ ਭਾਰਤ ਆਏ ਸਨ, ਪਰ ਉਨ੍ਹਾਂ ਨੂੰ ਭਾਰਤੀ ਨਾਗਰਿਕ ਨਾ ਹੋਣ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਹਰ ਸਾਲ ਉਨ੍ਹਾਂ ਨੂੰ ਆਪਣਾ ਵੀਜ਼ਾ ਐਕਸਟੈਂਡ ਕਰਵਾਉਣਾ ਪੈਂਦਾ ਹੈ। ਜਿਸ ਵਿੱਚ ਹਰ ਇੱਕ ਵਿਅਕਤੀ ਦੇ ਤਿੰਨ ਤੋਂ ਚਾਰ ਹਜ਼ਾਰ ਰੁਪਏ ਖ਼ਰਚ ਹੋ ਜਾਂਦੇ ਹਨ।

ਇਸ ਤੋਂ ਇਲਾਵਾਂ ਭਾਰਤ ਵਿੱਚ ਨਾਗਰਿਕਤਾ ਨੂੰ ਮਿਲਣ ਵਾਲੀ ਛੋਟ ਅਤੇ ਰੁਜ਼ਗਾਰ ਦੇ ਮੌਕੇ ਤੋਂ ਵੀ ਉਹ ਵਾਂਝੇ ਰਹਿੰਦੇ ਹਨ। ਜਿਸ ਕਰਕੇ ਉਹ ਆਪਣਾ ਕੰਮਕਾਜ ਛੱਡ ਇਸੇ ਕੰਮਾਂ ਵਿੱਚ ਹੀ ਲੱਗੇ ਰਹਿੰਦੇ ਹਨ। ਆਪਣੀ ਮੁਸ਼ਕਲਾਂ ਦੇ ਹੱਲ ਲਈ ਇਹਨਾਂ ਪਰਿਵਾਰਾਂ ਵੱਲੋਂ ਡੀਸੀ ਦਫ਼ਤਰ ਵਿਖੇ ਪੁੱਜ ਕੇ ਡੀ.ਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਡੀ.ਸੀ ਤੋਂ ਨਾਗਰਿਕਤਾ ਦੇ ਲਈ ਮੰਗ ਕੀਤੀ ਹੈ।

ਇਸ ਮੌਕੇ ਬੋਲਦੇ ਹੋਏ ਭਾਜਪਾ ਨੇਤਾ ਮੋਹਿੰਦਰ ਭਗਤ ਨੇ ਕਿਹਾ, ਕਿ ਕੇਂਦਰ ਸਰਕਾਰ ਨੇ ਜਲੰਧਰ ਵਿਖੇ ਰਹਿੰਦੇ ਹਿੰਦੂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਅਧਿਕਾਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਹੈ। ਜਿਸ ਵਜ੍ਹਾ ਦੇ ਨਾਲ ਉਹ ਇੱਥੇ ਆਏ ਹਨ, ਤਾਂ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਕਾਗਜ਼ਾਤ ਚੈੱਕ ਕਰ ਕੇ ਆਪਣੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਹੋਣ ਦਾ ਅਧਿਕਾਰ ਦਿਵਾ ਸਕਣ। ਇਸ ਮੌਕੇ ਜਲੰਧਰ ਦੇ ਡੀ.ਸੀ ਘਨਸ਼ਾਮ ਥੋਰੀ ਨੇ ਭਰੋਸਾ ਦਿਵਾਇਆ ਹੈ, ਕਿ ਕਾਨੂੰਨ ਦੇ ਮੁਤਾਬਿਕ ਉਨ੍ਹਾਂ ਨੂੰ ਨਾਗਰਿਕਤਾ ਤੇ ਜਲਦ ਫੈਸਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:- Farmer protest : ਸਿਰਸਾ 'ਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਕੇਸ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.