ਜਲੰਧਰ: ਪੰਜਾਬ (Punjab) ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾਂਦੀਆਂ ਹਨ। ਇਸ ਸੰਬੰਧੀ ਹਰ ਰੋਜ਼ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਹਨ। ਜਲੰਧਰ (Jalandhar) ਵਿੱਚ ਇੱਕ ਲੁੱਟ ਖੋਹ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਲੰਧਰ ਦੇ ਮਾਹਿਰਾ ਗੇਟ ਦੇ ਚਰਨਜੀਤਪੁਰੇ ਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਪੁਲਿਸ ਮੁਲਾਜ਼ਮ ਹਨ। ਇਸ ਘਟਨਾ ਨੇ ਲੋਕਾਂ ਦੀ ਸੁਰੱਖਿਆ ਉੱਤੇ ਸਵਾਲ ਖੜ੍ਹਾ ਕਰ ਦਿੱਤਾ ਹੈ।
ਪਰਵਾਸੀ ਔਰਤ ਸ਼ੈਫ਼ਾਲੀ ਆਪਣੇ ਪਰਿਵਾਰ ਦੇ ਨਾਲ ਸਮਾਨ ਖ੍ਰੀਦਣ ਬਾਜ਼ਾਰ ਵਿੱਚ ਗਈ ਸੀ। ਇਸੇ ਦੌਰਾਨ ਦੋ ਵਿਆਕਤੀਆਂ ਨੇ ਔਰਤ ਦੇ ਗਲ ਵਿੱਚੋਂਂ ਸੋਨੇ ਦੀ ਚੇਨ ਦਬੋਚ ਕੇ ਲਿਆ। ਪੀੜਤ ਮਹਿਲਾ ਦੇ ਰੌਲਾ ਪਾਉਣ ਉੱਤੇ ਬਾਜ਼ਾਰ ਵਿੱਚ ਮੌਜੂਦ ਭੀੜ ਨੇ ਉਨ੍ਹਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ। ਲੋਕ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਫੜਨ ਵਿੱਚ ਕਾਮਯਾਬ ਹੋਏ, ਜਦਕਿ ਇੱਕ ਅਪਰਾਧੀ ਭੱਜ ਗਿਆ।
ਫੜ੍ਹੇ ਗਏ ਦੋਸ਼ੀ ਦੀ ਸ਼ਨਾਖਤ ਲਵਪ੍ਰੀਤ ਸਿੰਘ ਸਿੰਘ ਵਜੋਂ ਹੋਈ ਹੈ। ਜੋ ਕਿ ਇੱਕ ਪੁਲਿਸ ਮੁਲਾਜ਼ਮ ਸੀ ਅਤੇ ਉਸਨੂਮ ਪੀਏਪੀ ਦੀ ਪੋਸਟ ਤੋਂ ਚਾਰ ਮਹੀਨੇ ਪਹਿਲਾਂ ਸਸਪੈਂਡ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਿਕ ਦੋਸ਼ੀ ਦਾ ਦੂਸਰਾ ਸਾਥੀ ਵੀ ਪੁਲਿਸ ਕਰਮਚਾਰੀ ਹੈ। ਉਸਦੀ ਪਹਿਚਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਉਸ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫਿਲਹਾਲ ਪੁਲਿਸ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਸਰਕਾਰੀ ਸਕੂਲ ਵਿਚ ਹੋਈ ਚੋਰੀ, ਪੜ੍ਹੋ ਪੂਰੀ ਖ਼ਬਰ