ਜਲੰਧਰ: ਇੱਥੋਂ ਦੇ ਕਸਬਾ ਫਿਲੌਰ ਤੇ ਨੂਰਮਹਿਲ ਰੋਡ ਵਿਖੇ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਘਰ ਵਿੱਚ ਚੋਰੀ ਉਸ ਵੇਲੇ ਕੀਤੀ ਜਦੋਂ ਨਵ ਵਿਆਹਿਆ ਜੋੜਾ ਮੇਲਾ ਦੇਖਣ ਦੇ ਲਈ ਮੋਹਸਾਬ ਗਿਆ ਹੋਇਆ ਸੀ ਅਤੇ ਪਿੱਛੋਂ ਚੋਰਾਂ ਨੇ ਉਨ੍ਹਾਂ ਦੇ ਘਰ ਵਿੱਚ ਦਸਤਕ ਦੇ ਕੇ ਸੋਨੇ ਦਾ ਸਾਮਾਨ ਚੋਰੀ ਕਰ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਵ ਵਿਆਹੇ ਜੋੜੇ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਘਰੋਂ ਮੋਹਸਾਬ ਵਿਖੇ ਮੇਲਾ ਦੇਖਣ ਗਏ ਸੀ ਅਤੇ ਡੇਢ ਘੰਟੇ ਬਾਅਦ ਜਦੋਂ ਘਰ ਆਏ ਤਾਂ ਉਨ੍ਹਾਂ ਦੇ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਵਿੱਚੋਂ ਇੱਕ ਸੋਨੇ ਦੀ ਚੈਨੀ, ਇੱਕ ਮੁੰਦਰੀ ਅਤੇ ਦੋ ਪੈਰਾਂ ਦੀਆਂ ਝਾਂਜਰਾਂ ਗਾਇਬ ਹੋ ਚੁੱਕੀਆਂ ਹਨ। ਇਸ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ:ਬੱਚੇ ਦੇ ਇਲਾਜ ਲਈ ਅਸਮਰਥ ਪਰਿਵਾਰ ਵੱਲੋਂ ਮਦਦ ਦੀ ਅਪੀਲ
ਮੌਕੇ ਉੱਤੇ ਆਏ ਏਐਸਆਈ ਜਸਬੀਰ ਸਿੰਘ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਪਰ ਉਨ੍ਹਾਂ ਨੂੰ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਛੱਤ ਰਾਹੀਂ ਵੀ ਚੋਰ ਬਿਲਕੁਲ ਵੀ ਨਹੀਂ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੀਚੇ ਨਵ ਵਿਆਹੇ ਜੋੜੇ ਦੇ ਮਾਤਾ ਪਿਤਾ ਰਹਿੰਦੇ ਹਨ ਅਤੇ ਉੱਪਰ ਉਹ ਆਪ ਰਹਿੰਦੇ ਹਨ। ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਕਾਫੀ ਪੇਚੀਦਾ ਲੱਗ ਰਿਹਾ ਹੈ, ਕਿਉਂਕਿ ਨਾ ਤਾਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਹਨ ਅਤੇ ਨਾ ਹੀ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਹਨ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਲੋਕ ਖੋਲ੍ਹ ਕੇ ਅੰਦਰੋਂ ਸਾਮਾਨ ਚੋਰੀ ਕੀਤਾ ਗਿਆ ਹੈ। ਪਰ ਫਿਰ ਉਹ ਚੋਰ ਨੂੰ ਜਲਦ ਹੀ ਫੜ ਲਵਾਂਗੇ।