ਜਲੰਧਰ: ਕੋਰੋਨਾ ਮਹਾਂਮਾਰੀ ਦਿਨ ਪਰ ਦਿਨ ਆਪਣੇ ਪੈਰ ਪਸਾਰ ਰਹੀ ਹੈ। ਇਸ ਦੇ ਚੱਲਦਿਆਂ ਜਿਥੇ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਅੰਕੜੇ ਵੱਧ ਰਹੇ ਹਨ, ਉਥੇ ਹੀ ਮੌਤਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਂਮਾਰੀ ਦੀ ਜਕੜ 'ਚ ਛੋਟੇ ਬੱਚੇ ਵੀ ਆ ਰਹੇ ਹਨ। ਅਜਿਹੇ ਹੀ ਬੱਚੇ ਹਨ ਆਦਿਸ਼ ਅਤੇ ਸਿਮਰਪ੍ਰੀਤ, ਜੋ ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਠੀਕ ਹੋਏ ਹਨ।
ਇਸ ਸਬੰਧੀ ਆਦਿਸ਼ ਦੀ ਮਾਂ ਦਾ ਕਹਿਣਾ ਕਿ ਉਨ੍ਹਾਂ ਦੇ ਪਤੀ ਪਹਿਲਾਂ ਕੋਰੋਨਾ ਪੌਜ਼ੀਟਿਵ ਹੋਏ, ਜਿਸ ਤੋਂ ਬਾਅਦ ਉਹ ਖੁਦ ਅਤੇ ਉਨ੍ਹਾਂ ਦਾ ਬੇਟਾ ਆਦਿਸ਼ ਵੀ ਪੌਜ਼ੀਟਿਵ ਹੋ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਤਿੰਨੋਂ ਮੈਂਬਰ ਹੋਮ ਆਈਸੋਲੇਸ਼ਨ ਹੋ ਗਏ ਅਤੇ ਰਿਸ਼ਤੇਦਾਰ ਜਾਂ ਗੁਆਂਢੀ ਉਨ੍ਹਾਂ ਨੂੰ ਖਾਣ ਲਈ ਭੋਜਣ ਦਰਵਾਜੇ 'ਤੇ ਰੱਖ ਜਾਂਦੇ ਸੀ। ਉਨ੍ਹਾਂ ਦੱਸਿਆ ਕਿ ਚੌਦਾਂ ਦਿਨ ਲਗਾਤਾਰ ਉਹ ਘਰ 'ਚ ਬੰਦ ਰਹੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੁਣ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਬੇਟਾ ਆਦਿਸ਼ ਵੀ ਬਿਲਕੁਲ ਠੀਕ ਹੈ।
ਇਸ ਸਬੰਧੀ ਸਿਮਰਪ੍ਰੀਤ ਦੀ ਮਾਂ ਦਾ ਕਹਿਣਾ ਕਿ ਉਨ੍ਹਾਂ ਦੀ ਬੇਟੀ ਨੂੰ ਬੁਖਾਰ ਹੋਇਆ ਸੀ, ਜਿਸ ਤੋਂ ਬਾਅਦ ਜਾਂਚ ਉਪਰੰਤ ਪਤਾ ਲੱਗਿਆ ਕਿ ਉਨ੍ਹਾਂ ਦੀ ਬੇਟੀ ਕੋਰੋਨਾ ਪੌਜ਼ੀਟਿਵ ਹੈ। ਉਨ੍ਹਾਂ ਦੱਸਿਆ ਕਿ ਬੇਟੀ ਸਿਮਰਪ੍ਰੀਤ ਦੇ ਨਾਲ ਉਨ੍ਹਾਂ ਖੁਦ ਨੂੰ ਚੌਦਾਂ ਦਿਨਾਂ ਲਈ ਹੋਮ ਆਈਸੋਲੇਸ਼ਨ ਕੀਤਾ। ਉਨ੍ਹਾਂ ਦੱਸਿਆ ਸਿਹਤ ਵਿਭਾਗ ਵਲੋਂ ਮਿਲ ਰਹੀਆਂ ਹਦਾਇਤਾਂ ਨੂੰ ਉਨ੍ਹਾਂ ਲਗਾਤਾਰ ਮੰਨਿਆ ਜਿਸ ਕਾਰਨ ਉਨ੍ਹਾਂ ਦੀ ਬੇਟੀ ਕੋਰੋਨਾ ਤੋਂ ਠੀਕ ਹੋ ਸਕੀ।
ਇਹ ਵੀ ਪੜ੍ਹੋ:ਇਨ੍ਹਾਂ ਮਿੰਨੀ ਪਹਿਲਵਾਨਾਂ ਨੇ ਕੋਰੋਨਾ ਨੂੰ ਦਿੱਤੀ ਪਟਕਣੀ, ਇਹ ਕਿਸੇ ਯੋਧੇ ਤੋਂ ਘੱਟ ਨਹੀਂ