ਜਲੰਧਰ:ਕਾਰਪੋਰੋਸ਼ਨ ਦੇ ਸਫਾਈ ਵਿਭਾਗ ਦੇ ਮੁਲਾਜ਼ਮ ਨੇ ਚਾਲਾਨ ਕੱਟੇ ਸਨ ਪਰ ਚਲਾਨ ਦੀ ਕੋਈ ਰਸੀਦ ਨਹੀਂ ਦਿੱਤੀ ਅਤੇ ਚਲਾਨ ਦੇ ਰੁਪਏ ਮੁਲਾਜ਼ਮ ਨੇ ਆਪਣੀ ਜੇਬ ਵਿਚ ਪਾ ਲਏ ਹਨ। ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਇਸ ਮੌਕੇ ਇਕ ਪੀੜਤ ਦੁਕਾਨਦਾਰ ਨੇ ਕਿਹਾ ਹੈ ਕਿ ਮੁਲਾਜ਼ਮ ਵੱਲੋਂ ਮੇਰੇ ਵਰਗੇ ਗਰੀਬ ਲੋਕਾਂ ਨੂੰ ਧਮਕਾ ਕੇ ਚਲਾਨ ਕੱਟੇ ਹਨ ਪਰ ਚਲਾਨ ਦੀ ਕੋਈ ਰਸੀਦ ਨਹੀਂ ਦਿੱਤੀ ਸਗੋਂ ਇਹ ਪੈਸੇ ਇਸ ਨੇ ਆਪਣੀ ਜੇਬ ਵਿਚ ਪਾ ਲਏ ਹਨ।
ਇਸ ਮੌਕੇ ਪੀੜਤ ਦੁਕਾਨਦਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਸਾਡਾ ਕੰਮਕਾਰ ਪਹਿਲਾ ਹੀ ਠੱਪ ਪਿਆ ਹੈ ਪਰ ਸਫਾਈ ਵਿਭਾਗ ਦੇ ਮੁਲਾਜ਼ਮ ਵੱਲੋਂ ਧਮਕਾ ਕੇ 200 ਰੁਪਏ ਲਿਆ ਹੈ ਪਰ ਚਲਾਨ ਦੀ ਕੋਈ ਰਸੀਦ ਨਹੀਂ ਦਿੱਤੀ।ਪੀੜਤ ਦਾ ਕਹਿਣਾ ਹੈ ਕਿ ਇਹ ਮੁਲਾਜ਼ਮ ਆਪਣੇ ਆਪ ਨੂੰ ਸਫ਼ਾਈ ਵਿਭਾਗ ਦਾ ਇੰਸਪੈਕਟਰ ਦੱਸਦਾ ਹੈ ਅਤੇ ਇਸ ਕਿਸੇ ਵਿਅਕਤੀ ਤੋਂ 500 ਲਿਆ ਅਤੇ ਕਿਸੇ ਵਿਅਕਤੀ ਤੋਂ 100 ਰੁਪਏ ਲਏ ਹਨ।
ਉਧਰ ਸਫ਼ਾਈ ਵਿਭਾਗ ਦੇ ਮੁਲਾਜ਼ਮ ਪਵਨ ਕੁਮਾਰ ਦਾ ਕਹਿਣਾ ਹੈ ਕਿ ਮੈਂ ਕਿਸੇ ਤੋਂ ਕੋਈ ਰੁਪਇਆ ਨਹੀਂ ਲਿਆ ਹੈ ਅਤੇ ਇਹਨਾਂ ਲੋਕਾਂ ਨੂੰ ਮੈਂ ਸਿਰਫ ਸਮਝਾਇਆ ਸੀ ਪਰ ਇਹ ਸਾਰੇ ਹੁਣ ਮੇਰੇ ਉਤੇ ਪੈਸੇ ਲੈਣ ਦਾ ਇਲਜ਼ਾਮ ਲਗਾ ਰਹੇ ਹਨ।
ਕਾਰਪੋਰੇਸ਼ਨ ਵਿਚ ਛੁੱਟੀ ਹੋਣ ਦੇ ਕਾਰਨ ਵਿਭਾਗ ਨੇ ਸੋਮਵਾਰ ਨੂੰ ਇਸ ਦੀ ਜਾਂਚ ਕਰਨ ਦੇ ਸੰਬੰਧੀ ਫੋਨ 'ਤੇ ਜਾਣਕਾਰੀ ਦਿੱਤੀ ਹੈ ਅਤੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਇਹ ਗਲਤ ਢੰਗ ਦੇ ਨਾਲ ਚਲਾਨ ਕੱਟ ਰਿਹਾ ਸੀ ਤਾਂ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:Citizenship: ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ’ਚ ਖੁਸ਼ੀ