ETV Bharat / state

ਫਿਲੌਰ ‘ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ - Arrested

ਫਿਲੌਰ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਹਨ, ਕਿ ਚੋਰਾਂ ਨੇ ਦਿਨ-ਦਿਹਾੜੇ ਮੇਨ ਬਾਜ਼ਾਰ (Main Market) ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰਦਾਤ ਵਿੱਚ ਚੋਰ ਘਰ ‘ਚੋਂ 8 ਤੋਲੇ ਸੋਨਾ (Gold) ਅਤੇ 2 ਲੱਖ ਦੀ ਨਕਦੀ (Cash) ਲੈਕੇ ਫਰਾਰ ਹੋ ਗਏ ਹਨ।

ਫਿਲੌਰ ‘ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ

author img

By

Published : Nov 6, 2021, 2:22 PM IST

ਜਲੰਧਰ: ਕਸਬਾ ਫਿਲੌਰ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਚੋਰੀ ਦੀਆਂ ਵੱਧ ਰਹੇ ਇਨ੍ਹਾਂ ਮਾਮਲਿਆਂ ਕਰਕੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਵੱਧ ਰਹੇ ਮਾਮਲਿਆ ਦੇ ਵਿਰੋਧ ‘ਚ ਸਥਾਨਕ ਲੋਕਾਂ ਵੱਲੋਂ ਫਿਲੌਰ ਦੇ ਡੀ.ਐੱਸ.ਪੀ. ਦਫ਼ਤਰ (DSP Office) ਦੇ ਬਾਹਰ ਧਰਨਾ ਵੀ ਲਗਾਇਆ ਗਿਆ ਸੀ।

ਹਾਲਾਂਕਿ ਉਦੋਂ ਪੁਲਿਸ (Police) ਪ੍ਰਸ਼ਾਸਨ ਵੱਲੋਂ ਅੱਗੋਂ ਤੋਂ ਮਾਹੌਲ ਸੁਧਾਰਨ ਦੇ ਭਰੋਸਾ ਦੇ ਕੇ ਇਹ ਧਰਨਾ ਖ਼ਤਮ ਕਰਵਾ ਦਿੱਤਾ ਸੀ, ਪਰ ਅਫਸੋਸ ਪੁਲਿਸ (Police) ਪ੍ਰਸ਼ਾਸਨ ਆਪਣੇ ਭਰੋਸੇ ਨੂੰ ਪੂਰਾ ਨਹੀਂ ਕਰ ਸਕਿਆ। ਅੱਜ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਹਨ, ਕਿ ਚੋਰਾਂ ਨੇ ਦਿਨ-ਦਿਹਾੜੇ ਮੇਨ ਬਾਜ਼ਾਰ (Main Market) ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰਦਾਤ ਵਿੱਚ ਚੋਰ ਘਰ ‘ਚੋਂ 8 ਤੋਲੇ ਸੋਨਾ (Gold) ਅਤੇ 2 ਲੱਖ ਦੀ ਨਕਦੀ (Cash) ਲੈਕੇ ਫਰਾਰ ਹੋ ਗਏ ਹਨ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਤਾ ਬੀਮਾਰ ਸੀ ਜਿਸ ਨੂੰ ਉਹ ਹਸਪਤਾਲ (Hospital) ਲੈ ਕੇ ਗਏ ਹੋਏ ਸਨ ਅਤੇ ਸਾਰਾ ਹੀ ਪਰਿਵਾਰ ਹਸਪਤਾਲ (Hospital) ਵਿੱਚ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਹਸਪਤਾਲ (Hospital) ਹੋਣ ਕਰਕੇ ਉਨ੍ਹਾਂ ਨੇ ਘਰ ਤਾਲਾ ਲਾਇਆ ਹੋਇਆ ਸੀ।

ਫਿਲੌਰ ‘ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਦੇ ਘਟਨਾ ਬਾਰੇ ਜਾਣਕਾਰੀ ਮਿਲੀ ਸੀ, ਅਤੇ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਘਰ ਨੂੰ ਲੱਗੇ ਸਾਰੇ ਤਾਲੇ ਖੁੱਲ੍ਹੇ ਹੋਏ ਸਨ। ਪੀੜਤ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ 8 ਤੋਲੇ ਸੋਨਾ (Gold) ਅਤੇ 2 ਲੱਖ ਦੀ ਨਗਦੀ Cash) ਚੋਰੀ ਹੋਈ ਹੈ।

ਘਟਨਾ ਦੀ ਜਾਣਕਾਰੀ ਪੀੜਤ ਪਰਿਵਾਰ ਨੇ ਸਥਾਨਕ ਪੁਲਿਸ (Police) ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਪਾਰਟੀ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ। ਮੌਕੇ ‘ਤੇ ਪਹੁੰਚੇ ਜਾਂਚ ਅਫ਼ਸਰ ਕੁਲਦੀਪ ਸਿੰਘ ਨੇ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਲਈ ਪੁਲਿਸ (Police) ਵੱਲੋਂ ਸੀਸੀਟੀਵੀ ਕੈਮਰੇ (CCTV cameras) ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਪੁਲਿਸ (Police) ਵੱਲੋਂ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ।

ਉਹ ਵੀ ਪੜ੍ਹੋ:ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਦੇ ਪੁਲਿਸ ਨੇ ਪਾਏ ਪਟਾਕੇ !

ETV Bharat Logo

Copyright © 2025 Ushodaya Enterprises Pvt. Ltd., All Rights Reserved.