ਜਲੰਧਰ:ਵਿਸ਼ਵ ਭਰ 'ਚ ਕੋਰੋਨਾ ਵਾਇਰਸ (Corona virus) ਦੀ ਵੱਖ ਵੱਖ ਲਹਿਰਾਂ ਦਾ ਪ੍ਰਭਾਵ ਪਿਆ ਹੈ।ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਦਾ ਕਹਿਰ ਜਾਰੀ ਹੈ। ਪੰਜਾਬ ਵਿਚ ਪਹਿਲਾ ਕੇਸ ਨਵਾਂਸ਼ਹਿਰ ਵਿਚ ਆਇਆ ਸੀ। ਹੁਣ ਦੂਜਾ ਕੇਸ ਜਲੰਧਰ ਦੇ ਨਕੋਦਰ 'ਚ ਆ ਗਿਆ ਹੈ।
ਨਕੋਦਰ ਇਲਾਕੇ ਦੇ ਮੈਹਤਪੁਰ ਡਿਵੀਜ਼ਨ ਦੇ ਮੀਆਂਪੁਰ ਦੀ ਇੱਕ 42 ਸਾਲਾਂ ਦੀ ਮਹਿਲਾ ਜਸਬੀਰ ਕੌਰ ਜੋ 20 ਦਸੰਬਰ ਨੂੰ ਆਪਣੇ ਪਤੀ ਅਤੇ ਬੇਟੇ ਦੇ ਨਾਲ ਤਨਜ਼ਾਨੀਆਂ ਤੋਂ ਵਾਪਸ ਆਈ ਸੀ। ਮਹਿਲਾ ਅਤੇ ਉਸ ਦੇ ਪਰਿਵਾਰ ਦੇ ਦਿੱਲੀ ਪਹੁੰਚਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਟੈਸਟ ਕੀਤਾ ਗਿਆ ਤਾਂ ਜਸਬੀਰ ਕੌਰ ਦਾ ਟੈਸਟ ਪੌਜ਼ੀਟਿਵ ਆਇਆ ਜਦਕਿ ਉਸ ਦੇ ਪਤੀ ਅਤੇ ਬੇਟੇ ਦਾ ਟੈਸਟ ਨੈਗੇਟਿਵ (Test negative)ਆਇਆ।
ਜਸਬੀਰ ਕੌਰ ਨੂੰ ਦਿੱਲੀ ਵਿਖੇ ਹੀ ਹਸਪਤਾਲ ਵਿਚ ਨਿਗਰਾਨੀ ਵਿਚ ਰੱਖਿਆ ਗਿਆ। ਤਿੰਨ ਦਿਨ ਪਹਿਲੇ ਜਸਬੀਰ ਕੌਰ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਜਸਬੀਰ ਕੌਰ ਹੁਣ ਆਪਣੇ ਪਿੰਡ ਆਪਣੇ ਪਰਿਵਾਰ ਵਿੱਚ ਪਹੁੰਚ ਚੁੱਕੀ ਹੈ। ਫਿਲਹਾਲ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਵਿੱਚ ਜਸਬੀਰ ਕੌਰ ਜੋ ਕਿ ਜਲੰਧਰ ਦੇ ਨਕੋਦਰ ਇਲਾਕੇ ਦੀ ਰਹਿਣ ਵਾਲੀ ਹੈ ਜਲੰਧਰ ਵਿਖੇ ਓਮੀਕ੍ਰੌਨ ਦਾ ਪਹਿਲਾ ਮਾਮਲਾ ਹੈ।
ਇਹ ਵੀ ਪੜੋ:Omicron cases in Rajasthan: ਸਾਲ ਦੇ ਪਹਿਲੇ ਦਿਨ ਓਮਾਈਕਰੋਨ ਵਿਸਫੋਟ, 52 ਨਵੇਂ ਮਾਮਲੇ ਦਰਜ