ਜਲੰਧਰ: ਪਹਾੜਾਂ ’ਚ ਹੋ ਰਹੀ ਲਗਾਤਾਰ ਬਰਫ਼ਬਾਰੀ ਤੇ ਜੰਗਲਾਂ ’ਚ ਵਧਦੀ ਸਰਦੀ ਕਾਰਨ ਜੰਗਲੀ ਜਾਨਵਰ ਭਟਕਦੇ ਭਟਕਦੇ ਸ਼ਹਿਰੀ ਇਲਾਕਿਆਂ ’ਚ ਆ ਵੜਦੇ ਹਨ। ਇਸੇ ਤਰ੍ਹਾਂ ਸ਼ਹਿਰ ’ਚ ਸਥਿਤ ਦੇਵੀ ਤਲਾਬ ਮੰਦਰ ਵੱਲੋਂ ਭੱਜਦਾ ਹੋਇਆ ਸਾਂਬਰ ਸ਼ਹਿਰ ’ਚ ਦਾਖ਼ਲ ਹੋ ਗਿਆ।
ਸ਼ਹਿਰ ਵਾਸੀਆਂ ਨੇ ਵੀ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਦੀ ਸਾਂਬਰ ਨੂੰ ਫੜ੍ਹਨ ’ਚ ਕੀਤੀ ਮਦਦ
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਤੇ ਸਥਾਨਕ ਵਾਸੀਆਂ ਦੀ ਮਦਦ ਨਾਲ ਸਾਂਬਰ ਨੂੰ ਬਹੁਤ ਮੁਸ਼ਕਿਲ ਨਾਲ ਕਾਬੂ ਕੀਤਾ।
ਜਾਲ ਤੋੜ ਭੱਜਣ ’ਚ ਕਾਮਯਾਬ ਹੋਇਆ ਸਾਂਬਰ, ਦੂਜੀ ਵਾਰ ’ਚ ਫੜ੍ਹਿਆ
ਜੰਗਲਾਤ ਮਹਿਕਮੇ ਦੇ ਕਰਮਚਾਰੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਇਕ ਸਾਂਬਰ ਸ਼ਹਿਰ ਵੜ ਆਇਆ ਹੈ ਜਿਸ ਨੂੰ ਫੜਨ ਲਈ ਉਨ੍ਹਾਂ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਪਰ ਸਾਂਬਰ ਉਥੋਂ ਜਾਲ ਤੋੜ ਭੱਜ ਨਿਕਲਿਆ। ਉਸ ਤੋਂ ਤੁਰੰਤ ਬਾਅਦ ਦੋਮੋਰੀਆ ਪੁਲ ਦੇ ਕੋਲ ਸਥਿਤ ਇਕ ਮੰਦਿਰ ਵਿੱਚ ਬੜੀ ਮੁਸ਼ੱਕਤ ਦੇ ਨਾਲ ਅਤੇ ਲੋਕਾਂ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕੀਤਾ ਗਿਆ।
ਪ੍ਰਦੀਪ ਸ਼ਰਮਾ ਨੇ ਕਿਹਾ ਕਿ ਸਾਂਬਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਹੁਣ ਇਸ ਨੂੰ ਚੋਹਾਲ ਡੈਮ ਦੇ ਨਾਲ ਲੱਗਦੇ ਪਹਾੜੀ ਖੇਤਰ ’ਚ ਸੁਰੱਖਿਅਤ ਛੱਡ ਦਿੱਤਾ ਜਾਵੇਗਾ।