ਜਲੰਧਰ: ਜ਼ਿਲ੍ਹੇ ਦੇ ਫੋਕਲ ਪੁਆਇੰਟ ਵਿਖੇ ਲੋਕ ਬਾਂਦਰ ਦੇ ਹਮਲੇ ਤੋਂ ਲਗਾਤਾਰ ਤੰਗ(People are disturbed by monkey attack in Jalandhar) ਪਰੇਸ਼ਾਨ ਹੋ ਰਹੇ ਹਨ। ਬਾਂਦਰ ਪਿਛਲੇ 20 ਦਿਨਾਂ ਤੋਂ ਲਗਾਤਾਰ ਹਮਲਾ ਕਰਕੇ ਸਥਾਨਕਵਾਸੀਆਂ ਨੂੰ ਜ਼ਖ਼ਮੀ ਕਰ ਰਿਹਾ ਹੈ।
ਘਰ ਵਿੱਚ ਦਾਖਿਲ ਹੋਕੇ ਹਮਲਾ: ਇਲਾਕੇ ਦੇ ਹੀ ਰਹਿਣ ਵਾਲੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਬੱਚਿਆਂ ਅਤੇ ਉਨ੍ਹਾਂ ਨੂੰ ਬਾਂਦਰ ਵੱਲੋਂ ਹੋਏ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਂਦਰ ਨੇ ਘਰ ਵਿੱਚ ਦਾਖਿਲ ਹੋਕੇ ਇੱਕ ਬਿਮਾਰ ਪਏ ਨੌਜਵਾਨ ਦੇ ਨੱਕ ਉੱਤੇ ਹਮਲਾ ਕੀਤਾ ਅਤੇ ਗੰਭੀਰ ਜ਼ਖ਼ਮੀ ਕਰ (Attacked the sick young mans nose) ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬਾਂਦਰ ਦੇ ਡਰ ਤੋਂ ਲੋਕਾਂ ਦਾ ਘਰ ਤੋਂ ਨਿਕਲਣਾ ਨਾ ਮੁਸ਼ਕਿਲ ਹੋਇਆ ਪਿਆ ਹੈ।
ਇਹ ਵੀ ਪੜ੍ਹੋ:ਨਾਪਾਕ ਡਰੋਨ ਉੱਤੇ ਬੀਐਸਐਫ ਨੇ ਕੀਤੀ ਫਾਇਰਿੰਗ, ਪਾਕਿਸਤਾਨ ਦੀ ਸਾਜ਼ਿਸ਼ ਨਾਕਾਮ
ਪੁਲਿਸ ਵੱਲੋਂ ਸਫਾਈ: ਮਾਮਲੇ ਉੱਤੇ ਸਫ਼ਾਈ ਦਿੰਦਿਆਂ ਪੁਲਿਸ ਨੇ ਕਿਹਾ ਕਿ ਇਸ ਖਤਰਨਾਕ ਬਾਂਦਰ ਨੂੰ ਕਾਬੂ ਕਰਨ ਲਈ ਵਣ ਵਿਭਾਗ ਨੇ ਪਿੰਜਰਾ ਲਾਇਆ (the forest department installed a cage) ਸੀ ਪਰ ਬਾਂਦਰ ਕਾਬੂ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੇ ਮੁਲਜ਼ਮਾਂ ਨਾਲ਼ ਮਿਲ ਕੇ ਬਾਂਦਰ ਨੂੰ ਜਲਦ ਕਾਬੂ ਕੀਤਾ ਜਾਵੇਗਾ।