ਜਲੰਧਰ: ਸੁਲਤਾਨਪੁਰ ਲੋਧੀ ਅਜਿਹੀ ਇਤਿਹਾਸਕ ਨਗਰੀ ਹੈ ਜਿੱਥੇ ਨਾ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਬਲਕਿ ਹੋਰ ਗੁਰੂ ਸਾਹਿਬਾਨਾਂ ਦੇ ਚਰਨ ਪਏ ਹਨ। ਇਸ ਨਗਰ ਵਿੱਚ ਇਹ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਕੋਠੜੀ ਸਾਹਿਬ (Gurdwara Kothari Sahib) ਹੈ ।
ਗੁਰਦੁਆਰਾ ਕੋਠੜੀ ਸਾਹਿਬ ਦਾ ਇਤਿਹਾਸ : ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਅਤੇ ਭਾਈਆ ਜੀ ਜੈਰਾਮ ਕੋਲ ਰਹਿੰਦੇ ਸਨ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ (Work in Daulat Khans Modikhana) ਕਰਦੇ ਸਨ ਅਤੇ ਉਸ ਵੇਲੇ ਕੁਝ ਈਰਖਾਲੂ ਲੋਕਾਂ ਨੇ ਨਵਾਬ ਦੌਲਤ ਖਾਨ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਹਿਸਾਬ ਵਿੱਚ ਬਹੁਤ ਗੜਬੜੀਆਂ ਨੇ ਅਤੇ ਉਹ ਦੌਲਤ ਖ਼ਾਨ ਦੀ ਦੌਲਤ ਗ਼ਰੀਬਾਂ ਨੂੰ ਲੁਟਾ ਰਹੇ ਹਨ ।
ਦੌਲਤ ਖਾਨ ਨੂੰ ਸ਼ਿਕਾਇਤ: ਦੌਲਤ ਖ਼ਾਨ ਨੂੰ ਇਸ ਦੀ ਸ਼ਿਕਾਇਤ ਮਿਲਦੇ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਭਾਈਆ ਜੈਰਾਮ ਨੂੰ ਲੈ ਕੇ ਉਸ ਵੇਲੇ ਦੇ ਲੇਖਾਕਾਰ ਜਾਧਵ ਰਾਏ ਦੇ ਘਰ ਪਹੁੰਚੇ । ਇਸ ਅਸਥਾਨ ਉੱਪਰ ਜਦ ਹਿਸਾਬ ਕੀਤਾ ਗਿਆ ਤਾਂ ਪਹਿਲੀ ਵਾਰ ਹਿਸਾਬ ਕਰਨ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ 135 ਰੁਪਏ ਦਾ ਵਾਧਾ ਹੋਇਆ ਅਤੇ ਜਦ ਹਿਸਾਬ ਦੂਸਰੀ ਵਾਰ ਕੀਤਾ ਗਿਆ ਤਾਂ ਉਸ ਵਿੱਚ 360 ਰੁਪਏ ਦਾ ਵਾਧਾ ਹੋਇਆ ਅਤੇ ਤੀਸਰੀ ਵਾਰ ਹਿਸਾਬ ਕਰਨ ਉੱਤੇ ਹਿਸਾਬ ਵਿਚ 760 ਰੁਪਏ ਦਾ ਵਾਧਾ ਹੋਇਆ ।
ਦੌਲਤ ਖਾਨ ਨੇ ਮੰਗੀ ਮੁਆਫ਼ੀ: ਹਿਸਾਬ ਕਰਨ ਤੋਂ ਬਾਅਦ ਦੌਲਤ ਖ਼ਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਮੁਆਫ਼ੀ (Daulat Khan apologized to Sri Guru Nanak Dev Ji) ਮੰਗੀ । ਜਿਸ ਅਸਥਾਨ ਉੱਪਰ ਇਹ ਸਾਰਾ ਹਿਸਾਬ ਕੀਤਾ ਗਿਆ ਉਹ ਉਸ ਵੇਲੇ ਲੇਖਾਕਾਰ ਜਾਧਵ ਰਾਏ ਦਾ ਘਰ ਹੁੰਦਾ ਸੀ । ਜਿੱਥੇ ਅੱਜ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ। ਮੋਦੀ ਖਾਨੇ ਵਿਚ ਇੰਨੀ ਵੱਧ ਦੀ ਰਕਮ ਨੂੰ ਦੇਖ ਦੌਲਤ ਖ਼ਾਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਸ਼ੱਕ ਕਰਨ ਲਈ ਬੇਹੱਦ ਸ਼ਰਮਿੰਦਗੀ ਹੋਈ ਅਤੇ ਇਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੈਠ ਕੇ ਉਨ੍ਹਾਂ ਤੋਂ ਮੁਆਫੀ ਮੰਗਦੇ ਹੋਏ ਰਕਮ ਭੇਂਟ ਕਰਨ ਦੀ ਗੱਲ ਆਖਣ ਲੱਗਿਆ।
ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਲੱਗੀਆਂ ਰੌਣਕਾਂ
ਪ੍ਰੀਖਿਆ ਵਿੱਚ ਪਾਸ ਹੋਇਆ ਦੌਲਤ ਖਾਂ: ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੌਲਤ ਖ਼ਾਨ ਨੂੰ ਪਾਸ ਕਰਦੇ ਹੋਏ ਉਸ ਤੋਂ ਉਹ ਰਕਮ ਲੈਣ ਲਈ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੋ ਰਕਮ ਵਧੀ ਹੈ ਉਸ ਨੂੰ ਗ਼ਰੀਬਾਂ ਅਤੇ ਲੋੜਵੰਦਾਂ ਵਿੱਚ ਵੰਡ ਦਿੱਤਾ ਜਾਵੇ । ਅੱਜ ਇਹੀ ਸਥਾਨ ਗੁਰਦੁਆਰਾ ਕੋਠੜੀ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ।