ETV Bharat / state

ਜਲੰਧਰ ਸਿਹਤ ਵਿਭਾਗ ਕਿਉਂ ਜਾਰੀ ਨਹੀਂ ਕਰਦਾ ਮ੍ਰਿਤਕ ਦੀ ਕੋਰੋਨਾ ਰਿਪੋਰਟ ? - ਮ੍ਰਿਤਕ ਦੀ ਕੋਰੋਨਾ ਰਿਪੋਰਟ

ਜਿਵੇਂ ਜਿਵੇਂ ਕੋਰੋਨਾ ਕਰਕੇ ਮੌਤਾਂ ਦੇ ਮਾਮਲੇ ਵੱਧ ਰਹੇ ਨੇ ਉਵੇਂ ਉਵੇਂ ਪ੍ਰਸ਼ਾਸਨ ਇਸ ਵੱਲੋਂ ਲਾਪਰਵਾਹ ਹੁੰਦਾ ਨਜ਼ਰ ਆ ਰਿਹਾ ਹੈ। ਜਲੰਧਰ ਵਿਚ ਵੀ ਹਾਲਾਤ ਕੁਝ ਅਜਿਹੇ ਹੀ ਹਨ। ਇਥੇ ਰੋਜ਼ ਕਰੀਬ 7 ਤੋਂ 10 ਮੌਤਾਂ ਕੋਰੋਨਾ ਕਰਕੇ ਹੋ ਰਹੀਆਂ ਨੇ ਪਰ ਉਸਦਾ ਸਹੀ ਡਾਟਾ ਕੀ ਹੈ ਇਸਦਾ ਕੋਈ ਪੱਕਾ ਹਿਸਾਬ ਨਹੀਂ । ਸਿਹਤ ਮਹਿਕਮੇ ਵੱਲੋਂ ਰੋਜ਼ ਇਹ ਦਸਿਆ ਜਾਂਦਾ ਹੈ ਕਿ ਰੋਜ਼ ਕੁਲ ਕਿੰਨੀਆਂ ਮੌਤਾਂ ਕੋਰੋਨਾ ਨਾਲ ਹੋਈਆਂ ਹਨ । ਪਰ ਸਰਕਾਰੀ ਅਤੇ ਪ੍ਰਾਈਵੇਟ ਡਾਟਾ ਕਿਤੇ ਮੇਲ ਨਹੀਂ ਖਾਂਦਾ।

ਮ੍ਰਿਤਕ ਦੀ ਕੋਰੋਨਾ ਰਿਪੋਰਟ
ਮ੍ਰਿਤਕ ਦੀ ਕੋਰੋਨਾ ਰਿਪੋਰਟ
author img

By

Published : May 3, 2021, 8:31 PM IST

ਜਲੰਧਰ : ਜਿਵੇਂ ਜਿਵੇਂ ਕੋਰੋਨਾ ਕਰਕੇ ਮੌਤਾਂ ਦੇ ਮਾਮਲੇ ਵੱਧ ਰਹੇ ਨੇ ਉਵੇਂ ਉਵੇਂ ਪ੍ਰਸ਼ਾਸਨ ਇਸ ਵੱਲੋਂ ਲਾਪਰਵਾਹ ਹੁੰਦਾ ਨਜ਼ਰ ਆ ਰਿਹਾ ਹੈ। ਜਲੰਧਰ ਵਿਚ ਵੀ ਹਾਲਾਤ ਕੁਛ ਅਜਿਹੇ ਹੀ ਹਨ। ਇਥੇ ਰੋਜ਼ ਕਰੀਬ 7 ਤੋਂ 10 ਮੌਤਾਂ ਕੋਰੋਨਾ ਕਰਕੇ ਹੋ ਰਹੀਆਂ ਨੇ ਪਰ ਉਸਦਾ ਸਹੀ ਡਾਟਾ ਕੀ ਹੈ ਇਸਦਾ ਕੋਈ ਪੱਕਾ ਹਿਸਾਬ ਨਹੀਂ । ਸਿਹਤ ਮਹਿਕਮੇ ਵੱਲੋਂ ਰੋਜ਼ ਇਹ ਦਸਿਆ ਜਾਂਦਾ ਹੈ ਕਿ ਰੋਜ਼ ਕੁਲ ਕਿੰਨੀਆਂ ਮੌਤਾਂ ਕੋਰੋਨਾ ਨਾਲ ਹੋਈਆਂ ਹਨ ਪਰ ਸਰਕਾਰੀ ਅਤੇ ਪ੍ਰਾਈਵੇਟ ਡਾਟਾ ਕਿਤੇ ਮੇਲ ਨਹੀਂ ਖਾਂਦਾ।

ਨਹੀਂ ਦਿਖਾਈ ਜਾ ਰਹੀ ਮ੍ਰਿਤਕ ਦੀ ਕੋਰੋਨਾ ਰਿਪੋਰਟ

ਪਹਿਲਾਂ ਕੋਰੋਨਾ ਮਰੀਜ਼ ਦਾ ਸਸਕਾਰ ਸਿਹਤ ਵਿਭਾਗ ਵੱਲੋਂ ਕੀਤਾ ਜਾਂਦਾ ਸੀ ਪਰ ਹੁਣ ....
ਪਿਛਲੇ ਸਾਲ ਜਦੋਂ ਕੋਰੋਨਾ ਕਰ ਕੇ ਕਿਸੇ ਦੀ ਮੌਤ ਹੁੰਦੀ ਸੀ ਤਾਂ ਉਸਦਾ ਸਸਕਾਰ ਸਿਹਤ ਮਹਿਕਮੇ ਵੱਲੋਂ ਕੀਤਾ ਜਾਂਦਾ ਸੀ ਅਤੇ ਜੇ ਪਰਿਵਾਰ ਉਸਦਾ ਸਸਕਾਰ ਕਰਦਾ ਸੀ ਤੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪੀਪੀਈ ਕਿੱਟਾਂ ਦਿਤੀਆਂ ਜਾਂਦੀਆਂ ਸੀ ਤਾਂਕਿ ਉਹ ਮ੍ਰਿਤਕ ਦਾ ਅੰਤਮ ਸਸਕਾਰ ਕਰ ਸਕਣ। ਇਸ ਦਾ ਸਿੱਧਾ ਮਤਲਬ ਸੀ ਕਿ ਸਿਹਤ ਮਹਿਕਮੇ ਅਤੇ ਸ਼ਮਸ਼ਾਨਘਾਟ ਵਿਚ ਰਿਕਾਰਡ ਵੀ ਤਾਲ ਮੇਲ ਖਾਂਦੇ ਸੀ ਪਰ ਅੱਜ ਜਦ ਅਸੀਂ ਇਸਦਾ ਰਿਅਲਿਟੀ ਚੈੱਕ ਕੀਤਾ ਤਾਂ ਹਾਲਾਤ ਕੁਛ ਹੋਰ ਹੀ ਨਜ਼ਰ ਆਏ।

ਸਰਕਾਰੀ ਹਸਪਤਾਲ ਤੋਂ ਆਉਣ ਵਾਲੀਆਂ ਲਾਸ਼ਾਂ 'ਤੇ ਕੋਈ ਟੈਗ ਨਹੀਂ

ਸ਼ਮਸ਼ਾਨਘਾਟ ਵਿਚ ਜੋ ਲਾਸ਼ ਪ੍ਰਾਈਵੇਟ ਹਸਪਤਾਲਾਂ ਤੋਂ ਆਉਂਦੀਆਂ ਨੇੇ ਉਨ੍ਹਾਂ ਦੀਆਂ ਪਰਚੀਆਂ ਤੇ ਤਾਂ ਮ੍ਰਿਤਕ ਕੋਰੋਨਾ ਪੌਜ਼ੀਟਿਵ ਹੈ ਜਾਂ ਨਹੀਂ ਇਹ ਲਿਖਿਆ ਹੋਇਆ ਹੈ ਅਤੇ ਜੋ ਲਾਸ਼ਾਂ ਸਿਵਲ ਹਸਪਤਾਲ ਤੋਂ ਆਉਂਦੀਆਂ ਨੇ ਉਨ੍ਹਾਂ ਦੀ ਪਰਚੀ ਤੇ ਕਿਤੇ ਵੀ ਕੋਰੋਨਾ ਪੌਜ਼ੀਟਿਵ ਜਾਂ ਨੈਗੇਟਿਵ ਨਹੀਂ ਲਿਖਿਆ ਹੋਇਆ । ਹਾਲਾਤ ਇਹ ਨੇ ਕਈ ਕੋਰੋਨਾ ਵਾਲੇ ਮਰੀਜ਼ ਦੀ ਮੌਤ ਤੋਂ ਬਾਅਦ ਉਸਦੇ ਸਸਕਾਰ ਲਈੀ ਨਾ ਤਾਂ ਕੋਈ ਸਿਹਤ ਵਿਭਾਗ ਦਾ ਕਰਮਚਾਰੀ ਆਉਂਦਾ ਹੈ ਤੇ ਨਾ ਹੀ ਲਾਸ਼ ਦੇਣ ਲੱਗਿਆ ਉਸਦੇ ਰਿਸ਼ਤੇਦਾਰਾਂ ਨੂੰ ਪੀਪੀਈ ਕਿੱਟ ਪਹਿਨਣ ਬਾਰੇ ਕਿਹਾ ਜਾਂਦਾ ਹੈ।

ਰੋਜ਼ਾਨਾ ਸਸਕਾਰਾਂ ਦੀ ਗਿਣਤੀ ਹੋਈ ਦੁੱਗਣੀ

ਜਿਥੇ ਪਹਿਲੇ ਇੱਕ ਦਿਨ ਵਿਚ 4 ਜਾਂ 5 ਸਸਕਾਰ ਹੁੰਦੇ ਸੀ ਉਥੇ ਹੁਣ ਇੱਕ ਦਿਨ ਵਿੱਚ 11 ਤੋਂ 12 ਸਸਕਾਰ ਹੁੰਦੇ ਨੇ । ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸ਼ਮਸ਼ਾਨਘਾਟ ਵਿਚ ਖੁਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਹੀ ਦੱਸਦੇ ਨੇ ਕਿ ਮਰੀਜ਼ ਕੋਰੋਨਾ ਪੌਜ਼ੀਟੀਵ ਸੀ ਕਿ ਨਹੀਂ।
ਸਿਹਤ ਵਿਭਾਗ ਮ੍ਰਿਤਕ ਦੀ ਸਹੀ ਜਾਣਕਾਰੀ ਦੇਣ ਤੋਂ ਮੁਨਕਰ
ਉਧਰ ਇਸ ਬਾਰੇ ਦੱਸਦੇ ਹੋਏ ਖੁਦ ਸ਼ਮਸ਼ਾਨਘਾਟ ਦੇ ਲੋਕ ਦੱਸਦੇ ਨੇ ਕਿ ਹਾਲਾਂਕਿ ਉਨ੍ਹਾਂ ਕੋਲ ਕੋਰੋਨਾ ਪੌਜ਼ੀਟਿਵ ਮ੍ਰਿਤਕਾਂ ਲਈ ਸਸਕਾਰ ਕਰਨ ਲਈ ਵੱਖਰੇ ਕੁੰਡ ਨੇ ਅਤੇ ਇਸਦੇ ਨਾਲ ਨਾਲ , ਐਲਪੀਜੀਗੈਸ ਨਾਲ ਵੀ ਸਸਕਾਰ ਕਰਨ ਦਾ ਪ੍ਰਬੰਧ ਹੈ। ਪਰ ਸਿਹਤ ਮਹਿਕਮੇ ਵੱਲੋਂ ਮ੍ਰਿਤਕਾਂ ਦੀ ਸਹੀ ਜਾਣਕਾਰੀ ਨਾ ਦਿੱਤਾ ਜਾਣਾ ਉਨ੍ਹਾਂ ਲਈ ਮੁਸ਼ਕਿਲ ਦਾ ਸਬੱਬ ਬਣਿਆ ਹੋਇਆ ਹੈ । ਜਲੰਧਰ ਦੇ ਕਿਸ਼ਨਪੁਰਾ ਸ਼ਮਸ਼ਾਨਘਾਟ ਦੇ ਮੈਨੇਜਿੰਗ ਟਰੱਸਟੀ ਤਰਸੇਮ ਕਪੂਰ ਦਾ ਕਹਿਣਾ ਹੈ ਕਿ ਜੇਕਰ ਸਿਹਤ ਮਹਿਕਮਾ ਇਸਦੀ ਖੁਦ ਜਾਣਕਾਰੀ ਦੇਵੇ ਤਾਂ ਉਨ੍ਹਾਂ ਲਈ ਇਹ ਕੰਮ ਹੋਰ ਅਸਾਨ ਹੋ ਜਾਵੇਗਾ।
ਸਸਕਾਰ ਮੌਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਨਦਾਰਦ ਹੋਣਾ ਬਣਿਆ ਸਵਾਲ
ਜਾਹਿਰ ਹੈ ਕਿ ਸਿਹਤ ਮਹਿਕਮੇ ਵੱਲੋਂ ਕੋਰੋਨਾ ਪੋਸਿਟੀਵ ਮ੍ਰਿਤਕ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਪ੍ਰਬੰਧਕਾਂ ਨੂੰ ਇਸਦੀ ਸਹੀ ਜਾਣਕਾਰੀ ਨਾ ਦੇਣਾ ਅਤੇ ਸਸਕਾਰ ਵੇਲੇ ਉਥੇ ਹਾਜ਼ਰ ਨਾ ਹੋਣਾ ਸਿਹਤ ਮਹਿਕਮੇ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਅਤੇ ਇਸ ਗੱਲ ਤੇ ਵੀ ਸਵਾਲੀਆ ਨਿਸ਼ਾਨ ਲਗਦਾ ਹੈ ਕਿ ਜੋ ਕੋਰੋਨਾ ਪੌਜ਼ੀਟਿਵ ਮ੍ਰਿਤਕਾਂ ਦਾ ਜਾਣਕਾਰੀ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਉਹ ਸਹੀ ਵੀ ਹੈ ਕਿ ਨਹੀਂ ।

ETV Bharat Logo

Copyright © 2025 Ushodaya Enterprises Pvt. Ltd., All Rights Reserved.