ਜਲੰਧਰ: ਇਕ ਸਮਾਂ ਸੀ ਜਦ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਹੌਲੀ ਹੌਲੀ ਇਕ ਪਾਸੇ ਜਿਥੇ ਪੰਜਾਂ ਦਰਿਆਵਾਂ ਦੀ ਇਹ ਧਰਤੀ ਤਿੰਨ ਦਰਿਆਵਾਂ ਤੱਕ ਸੀਮਿਤ ਹੋ ਗਈ ਉਸ ਦੇ ਨਾਲ ਨਾਲ ਹੁਣ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਦਰਿਆਵਾਂ ਦੇ ਬਾਵਜੂਦ ਪੰਜਾਬ ਦਾ ਜ਼ਮੀਨੀ ਪਾਣੀ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਪੰਜਾਬ ਦੇ ਕਈ ਇਲਾਕੇ ਪਾਣੀ ਨੂੰ ਲੈ ਕੇ ਡਾਰਕ ਜ਼ੋਨ (Many areas reach the dark zone by taking water) ਵਿੱਚ ਪਹੁੰਚ ਗਏ ਹਨ ।
ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ (Water level in Punjab) ਦਿਨ ਪ੍ਰਤੀ ਦਿਨ ਥੱਲੇ ਜਾ ਰਿਹਾ ਹੈ ਜੋ ਪੰਜਾਬ ਲਈ ਇੱਕ ਖ਼ਤਰੇ ਦੀ ਘੰਟੀ ਹੈ । ਜਗਬੀਰ ਸਿੰਘ ਬਰਾੜ ਮੁਤਾਬਿਕ ਉਨ੍ਹਾਂ ਦੇ ਕਾਰਜਕਾਲ ਵਿਚ ਪੰਜਾਬ ਅੰਦਰ 138 ਬਲਾਕਾਂ ਵਿੱਚੋਂ 110 ਬਲਾਕਾਂ ਵਿੱਚ ਜ਼ਮੀਨੀ ਪਾਣੀ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੋ ਰਿਹਾ ਸੀ ਅਤੇ ਜਿਸ ਕਰਕੇ ਹੁਣ ਇਹ ਸਾਰੇ ਬਲਾਕ ਡੇਂਜਰ ਜ਼ੋਨ ਵਿੱਚ ਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਵਿੱਚ ਜ਼ਮੀਨੀ ਪਾਣੀ ਦੇ ਪੱਧਰ ਨੂੰ ਥੱਲੇ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ ਮੁਤਾਬਕ ਇਸ ਲਈ ਕਿਸੇ ਇੱਕ ਪਾਰਟੀ ਵੱਲੋਂ ਕੰਮ ਕਰਨ ਦੀ ਬਜਾਏ ਸਭ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ ਹੈ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਜੇ ਜ਼ਮੀਨੀ ਪਾਣੀ ਨੂੰ ਬਚਾਉਣਾ (Conserving ground water) ਹੈ ਤਾਂ ਪੰਜਾਬ ਵਿੱਚ ਖੇਤੀ ਦਿਨ ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਹਰ ਸਾਲ ਕਰੀਬ ਚਾਰ ਫੁੱਟ ਨੀਵਾਂ ਜਾ ਰਿਹਾ ਹੈ ਜੋ ਪੰਜਾਬ ਲਈ ਇੱਕ ਵੱਡੇ ਖ਼ਤਰੇ ਦੀ ਘੰਟੀ ਹੈ।
ਉੱਧਰ ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਵਿੱਚ ਪਾਣੀ ਦੇ ਡੂੰਘੇ ਹੋਣ ਦਾ ਕਾਰਨ ਪੰਜਾਬ ਦੀਆਂ ਸਰਕਾਰਾਂ ਹਨ। ਉਨ੍ਹਾਂ ਦੇ ਮੁਤਾਬਕ ਪੰਜਾਬ ਵਿੱਚ ਤਿੰਨ ਦਰਿਆ ਪੈਂਦੇ ਹਨ ਅਤੇ ਇਨ੍ਹਾਂ ਤਿੰਨਾਂ ਦਰਿਆਵਾਂ ਦੇ ਉੱਪਰ ਬੰਨ੍ਹ ਬਣਾ ਕੇ ਪਾਣੀ ਨੂੰ ਰੋਕਿਆ ਗਿਆ ਹੈ । ਜੇਕਰ ਪੰਜਾਬ ਵਿੱਚ ਦਰਿਆਵਾਂ ਜ਼ਰੀਏ ਪੂਰਾ ਪਾਣੀ ਛੱਡਿਆ ਜਾਵੇ (water should be released through rivers in Punjab) ਤਾਂ ਪੰਜਾਬ ਵਿੱਚ ਪਾਣੀ ਦੀ ਘਾਟ ਦਰਿਆ ਅਤੇ ਨਹਿਰਾਂ ਹੀ ਪੂਰੀਆਂ ਕਰ ਸਕਦੇ ਹਨ, ਜਿਸ ਤੋਂ ਬਾਅਦ ਕਿਸਾਨਾਂ ਨੂੰ ਟਿਊਬਵੈੱਲਾਂ ਦੀ ਲੋੜ ਨਹੀਂ ਪਵੇਗੀ ।
ਕਿਸਾਨ ਮੁਕੇਸ਼ ਚੰਦਰ ਮੁਤਾਬਿਕ ਸਰਕਾਰਾਂ ਦਰਿਆਵਾਂ ਦੇ ਪਾਣੀ ਨੂੰ ਸ਼ਹਿਰਾਂ ਤੱਕ ਪਹੁੰਚਾਉਣਾ ਚਾਹੁੰਦੀਆਂ ਹਨ ਤਾਂਕਿ ਸ਼ਹਿਰਾਂ ਵਿੱਚ ਪਾਣੀ ਦੇ ਲੈਵਲ ਨੂੰ ਡੂੰਘਾ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੇ ਮੁਤਾਬਿਕ ਹਰ ਸ਼ਹਿਰ ਅਤੇ ਆਸੇ ਪਾਸੇ ਦਾ ਇਲਾਕਾ ਉਸ ਜ਼ਮੀਨ ਨਾਲ ਘਿਰਿਆ ਹੋਇਆ ਹੈ ਜਿਥੇ ਕਿਸਾਨ ਖੇਤੀ ਕਰਦੇ ਹਨ । ਜੇਕਰ ਕਿਸਾਨਾਂ ਦੀ ਖੇਤੀ ਨੂੰ ਇਹ ਦਰਿਆਵਾਂ ਦਾ ਪਾਣੀ ਪਹੁੰਚਾਇਆ ਜਾਵੇ ਤਾਂ ਸ਼ਹਿਰਾਂ ਵਿੱਚ ਵੀ ਪਾਣੀ ਦਾ ਲੈਵਲ ਡੂੰਘਾ ਨਹੀਂ ਹੋਵੇਗਾ ।
ਇਹ ਵੀ ਪੜ੍ਹੋ: ਸ੍ਰੀ ਨਾਨਕਾਣਾ ਸਾਹਿਬ ਜਾਣ ਵਾਲੇ ਕੀਰਤਨੀ ਜਥੇ ਦਾ ਵੀਜ਼ਾ ਰੱਦ, SGPC ਨੇ ਕੇਂਦਰ ਸਰਕਾਰ 'ਤੇ ਲਾਏ ਇਲਜ਼ਾਮ