ਜਲੰਧਰ: ਆਪਣੇ ਸੁਨਹਿਰੀ ਭਵਿੱਖ ਬਣਾਉਣ ਲਈ ਅਕਸਰ ਹੀ ਪੰਜਾਬੀ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਕੁਝ ਅਜਿਹਾ ਸੋਚ ਕੇ 700 ਵਿਦਿਆਰਥੀ ਕੈਨੇਡਾ ਗਏ ਸਨ ਹੁਣ ਉਨ੍ਹਾਂ ਤੇ ਡਿਪੋਰਟ ਕਰਨ ਦੀ ਤਲਵਾਰ ਲਟਕ ਰਹੀ ਹੈ। ਕੈਨੇਡਾ ਦੇ ਮਿਸੀਸਾਗਾ ਦੇ ਵਿੱਚ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕੁਝ ਅਜਿਹੀ ਹੀ ਸੁਨਹਿਰੇ ਭਵਿੱਖ ਦੀ ਚਾਹ ਲੈ ਕੇ ਜਲੰਧਰ ਦੇ ਨਕੋਦਰ ਪਿੰਡ ਸੰਘੋਵਾਲ ਦੀ ਓਸ਼ੀਨ ਅਰੋੜਾ 2016 ਵਿੱਚ ਕੈਨੇਡਾ ਗਈ ਸੀ। ਉਸ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਈਲੇਟਸ 'ਚ 9 ਬੈਂਡ ਹਾਸਲ ਕੀਤੇ ਹਨ। ਉਹ ਪੜ੍ਹਨ ਲਿਖਣ ਵਾਲੀ ਬੱਚੀ ਸੀ ਅਤੇ ਸੁਨਹਿਰੀ ਭਵਿੱਖ ਬਣਾਉਣ ਦੀ ਆਸ ਵਿੱਚ ਕੈਨੇਡਾ ਗਈ ਸੀ ਪਰ ਉਸ ਦੇ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਉਨ੍ਹਾਂ ਦੀ ਬੇਟੀ ਦੇ ਦਸਤਾਵੇਜ਼ ਜਿਸ ਏਜੰਟ ਵੱਲੋਂ ਬਣਾਏ ਗਏ ਹਨ ਉਹ ਨਕਲੀ ਨਿਕਲਣਗੇ।
ਕਦੋਂ ਗਈ ਕੈਨੇਡਾ: 2 ਸਤੰਬਰ 2016 ਦੇ ਵਿੱਚ ਓਸ਼ੀਨ ਅਰੋੜਾ ਕੈਨੇਡਾ ਦੀ ਧਰਤੀ 'ਤੇ ਉਤਰ ਗਈ ਸੀ। ਜਦੋਂ ਉਹ ਕੈਨੇਡਾ ਪਹੁੰਚੀ ਉਸ ਦਾ ਦਾਖਲਾ ਸ਼ੇਰੀਡਨ ਕਾਲਜ ਦੇ ਵਿੱਚ ਨਹੀਂ ਹੋਇਆ। ਜਿਥੇ ਉਸ ਨੂੰ ਆਫਰ ਲੈਟਰ ਦਿੱਤਾ ਗਿਆ ਸੀ। ਸੂਚੀ 'ਚ ਉਸ ਦਾ ਨਾਂ ਨਹੀਂ ਆਇਆ ਜਿਸ ਤੋਂ ਬਾਅਦ ਟਰੈਵਲ ਏਜੰਟ ਬ੍ਰਿਜੇਸ਼ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਹੋ ਸਕਦਾ ਹੈ ਕਿ ਸੂਚੀ ਵਿੱਚ ਨਾਂ ਨਹੀ ਆਇਆ ਹੋਵੇ। ਜਿਸ ਤੋਂ ਬਾਅਦ ਬ੍ਰਿਜੇਸ਼ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਬੇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਸੇ ਹੋਰ ਕਾਲਜ ਦੇ ਵਿੱਚ ਉਸ ਦਾ ਆਸਾਨੀ ਨਾਲ ਦਾਖਲਾ ਹੋ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਦੀ ਬ੍ਰਿਜੇਸ਼ ਨਾਲ ਮੁੜ ਤੋਂ ਕੋਈ ਗੱਲ ਨਹੀਂ ਹੋਈ।
ਕਿੰਨੇ ਲੱਗੇ ਪੈਸੇ: ਓਸ਼ੀਨ ਅਰੋੜਾ ਦੀ ਭੂਆ ਨੇ ਦੱਸਿਆ ਹੈ ਕਿ ਟਰੈਵਲ ਏਜੰਟ ਬ੍ਰਿਜੇਸ਼ ਨੇ ਓਸ਼ੀਨ ਨੂੰ ਕੈਨੇਡਾ ਭੇਜਣ ਲਈ 9 ਲੱਖ 12 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਓਸ਼ੀਨ ਅਰੋੜਾ ਦੇ ਪਿਤਾ ਨੇ 7 ਲੱਖ 25 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। 25 ਹਜ਼ਾਰ ਰੁਪਏ ਬ੍ਰਿਜੇਸ਼ ਨੇ ਆਪਣੀ ਫੀਸ ਦੱਸੀ ਸੀ। ਬਾਕੀ ਦੀ ਰਕਮ ਉਨ੍ਹਾਂ ਵੱਲੋਂ ਉਸ ਦੇ ਕੈਨੇਡਾ ਚਲੇ ਜਾਣ ਤੋਂ ਬਾਅਦ ਦੇਣੀ ਸੀ ਪਰ ਜਦੋਂ ਉਨ੍ਹਾਂ ਦੀ ਬੇਟੀ ਨੂੰ ਸਬੰਧਤ ਕਾਲਜ ਦੇ ਵਿੱਚ ਦਾਖਲਾ ਹੀ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ।
7 ਸਾਲ ਦਾਅ 'ਤੇ: ਨਵਜੋਤ ਨੇ ਦੱਸਿਆ ਕਿ ਓਸ਼ੀਨ ਅਰੋੜਾ ਨੇ ਆਪਣੇ ਤਿੰਨ ਸਾਲ ਦੀ ਪੜ੍ਹਾਈ ਕੈਨੇਡਾ ਦੇ ਵਿੱਚ ਹੀ ਕੀਤੀ ਹੈ ਜਿਸ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ। ਉਨ੍ਹਾਂ ਕਿਹਾ ਕਿ ਚਾਰ ਸਾਲ ਤੋਂ ਉਹ ਉਥੇ ਰਹਿ ਰਹੀ ਹੈ ਅਤੇ ਜਦੋਂ ਹੁਣ ਉਸ ਨੇ ਪੀ ਆਰ ਅਪਲਾਈ ਕੀਤੀ ਤਾਂ ਉਦੋਂ ਉਥੋਂ ਦੀ ਸੀਬੀਐਸ ਸੰਸਥਾ ਨੇ ਇਸ 'ਤੇ ਰੋਕ ਲਗਾ ਦਿੱਤੀ। ਕਿਹਾ ਕਿ ਉਹਨਾਂ ਵੱਲੋਂ ਕਾਲਜ ਦੇ ਲਗਾਏ ਗਏ ਦਸਤਾਵੇਜ਼ ਜਾਅਲੀ ਹਨ। ਪਰਿਵਾਰਕ ਮੈਂਬਰ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਬੇਟੀ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿਹੜੀ ਪੜ੍ਹਾਈ ਉਹਨਾਂ ਵੱਲੋਂ ਕੈਨੇਡਾ ਦੇ ਵਿਚ ਕੀਤੀ ਗਈ ਹੈ ਉਸ ਦੀ ਭਾਰਤ ਦੇ ਵਿਚ ਕੋਈ ਅਹਿਮੀਅਤ ਨਹੀਂ ਹੈ। ਅਜਿਹੀ ਹੀ ਉਨ੍ਹਾਂ ਵੱਲੋਂ 7 ਸਾਲ ਦੀ ਮਿਹਨਤ ਦਾ ਫਲ ਪੀਆਰ ਵਜੋਂ ਮਿਲਣਾ ਸੀ ਅਤੇ ਆਖਰ ਵਿਚ ਆ ਕੇ ਇਸ ਤੇ ਰੋਕ ਲਗਾ ਦਿੱਤੀ ਗਈ।
ਅੰਬੈਸੀ ਦੀ ਗਲਤੀ: ਓਸ਼ੀਨ ਅਰੋੜਾ ਦੇ ਪਰਿਵਾਰ ਨੇ ਕਿਹਾ ਹੈ ਕਿ ਇਸ ਪੂਰੇ ਵਾਕਿਆ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਪੁਲਿਸ ਨੂੰ ਬ੍ਰਿਜੇਸ਼ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਅਤੇ ਐਫ ਆਈ ਆਰ 55 ਦੇ ਤਹਿਤ ਉਸ ਨੇ ਜਲੰਧਰ ਵਿਚ ਪੁਲਿਸ ਵੱਲੋਂ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਖਰਾਬ ਕਰਨ ਲਈ ਜਿੰਨੇ ਜਿੰਮੇਵਾਰ ਟਰੈਵਲ ਏਜੰਟ ਹਨ ਉਨੀ ਹੀ ਜ਼ਿੰਮੇਵਾਰ ਕੈਨੇਡਾ ਦੀ ਅੰਬੈਸੀ ਵੀ ਹੈ ਕਿਉਂਕਿ ਉਹਨਾਂ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਵੀ ਬੱਚਿਆਂ ਨੂੰ ਕੈਨੇਡਾ ਦਾਖ਼ਲ ਹੋਣ ਦਿੱਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੰਬੈਸੀ ਹਰ ਇੱਕ ਦਸਤਾਵੇਜ਼ ਦੀ ਚੈਕਿੰਗ ਕਰਦੀ ਹੈ ਤਾਂ ਇਨ੍ਹਾਂ ਦਸਤਾਵੇਜਾਂ ਦੀ ਚੈਕਿੰਗ ਪਹਿਲਾ ਕਿਉਂ ਨਹੀਂ ਹੋਈ ਉਨ੍ਹਾਂ ਕਿਹਾ ਕਿ ਅਸੀਂ ਜਿੰਨੇ ਵੀ ਹੋਰ ਦਸਤਾਵੇਜ਼ ਲਗਾਏ ਸਾਰੇ ਸਹੀ ਹਨ ਸਿਰਫ ਟਰੈਵਲ ਏਜੰਟ ਵੱਲੋਂ ਦਿੱਤੇ ਗਏ ਆਫਰ ਲੈਟਰ ਦੇ ਵਿੱਚ ਧਾਂਦਲੀ ਪਾਈ ਗਈ ਹੈ ਤਾਂ ਇਸ ਵਿੱਚ ਬੱਚਿਆਂ ਦਾ ਕੀ ਕਸੂਰ ਹੈ।
- ਕੈਨੇਡਾ 'ਚ 700 ਭਾਰਤੀ ਵਿਦਿਆਰਥੀਆਂ 'ਤੇ ਲਟਕੀ ਡਿਪੋਰਟ ਦੀ ਤਲਵਾਰ, ਹੱਕ 'ਚ ਆਈ ਭਾਰਤ ਤੇ ਪੰਜਾਬ ਸਰਕਾਰ, ਜਾਣੋ ਕਿਸ ਦੀ ਸੀ ਗਲਤੀ, ਕੌਣ ਹੈ ਜਿੰਮੇਵਾਰ ?
- Deport Cases in Canada: ਕੈਨੇਡਾ ਦੇ ਮਿਸੀਗਾਗਾ ਸ਼ਹਿਰ 'ਚ ਪੰਜਾਬੀਆਂ ਦਾ ਪ੍ਰਦਰਸ਼ਨ, ਵਿਦਿਆਰਥੀਆਂ ਨੂੰ ਡਿਪੋਟ ਕੀਤਾ ਜਾਣ ਦਾ ਵਿਰੋਧ
- Foreign Minister on students: ਕੈਨੇਡਾ 'ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਨੇ ਜਤਾਈ ਚਿੰਤਾ
ਸਰਕਾਰਾਂ ਨੂੰ ਅਪੀਲ: ਓਸ਼ੀਨ ਅਰੋੜਾ ਦੇ ਪਰਿਵਾਰਕ ਮੈਂਬਰਾਂ ਦੇ ਹੁਣ ਪੰਜਾਬ ਸਰਕਾਰ ਦੇ ਨਾਲ਼ ਭਾਰਤ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ 700 ਵਿਦਿਆਰਥੀ ਜਿਨ੍ਹਾਂ ਤੇ ਡਿਪੋਰਟ ਕਰਨ ਦੀ ਤਲਵਾਰ ਲਟਕ ਰਹੀ ਹੈ ਉਨ੍ਹਾਂ ਦਾ ਭਵਿੱਖ ਦਾਅ 'ਤੇ ਲਗਾ ਹੋਇਆ ਹੈ ਉਨ੍ਹਾਂ ਲਈ ਕੋਈ ਨਾ ਕੋਈ ਕਦਮ ਜ਼ਰੂਰ ਚੁੱਕਣ ਉਨ੍ਹਾਂ ਕਿਹਾ ਕਿ ਜਦੋਂ ਇਕ ਵਾਰ ਕਿਸੇ ਵਿਦਿਆਰਥੀ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ 5 ਸਾਲ ਤੱਕ ਉਹ ਮੁੜ ਤੋਂ ਅਪਲਾਈ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਲਾਇਕ ਹਨ ਅਤੇ ਹੁਣ ਉਹ ਮੁਸ਼ਕਲਾਂ ਵਿਚ ਫਸੇ ਹੋਏ ਹਨ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਉੱਥੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਇਸ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ।