ਜਲੰਧਰ: ਸ਼ੁੱਕਰਵਾਰ ਦੁਪਹਿਰ ਜਦੋਂ ਜਲੰਧਰ ਪਠਾਨਕੋਟ ਹਾਈਵੇ ਤੇ ਉੱਪਰ ਰਾਏਪੁਰ ਰਸੂਲਪੁਰ ਤੇ ਸਥਿਤ ਮਾਂ ਅੰਨਪੂਰਨਾ ਟ੍ਰੇਨਿੰਗ ਕੰਪਨੀ ਤੇ ਸਕੈਂਪ ਦੇ ਗੁਦਾਮ ਦੇ ਪਿੱਛੇ ਖੇਤ 'ਚ ਜ਼ਿਮੀਂਦਾਰ ਨੇ ਨਾੜ ਨੂੰ ਅੱਗ ਲਗਾਈ ਹੋਈ ਸੀ, ਨਾੜ ਨੂੰ ਅੱਗ ਹੌਲੀ ਹੌਲੀ ਵੱਧਦੀ ਗਈ, ਅਤੇ ਸਕਰੈਪ ਦੇ ਗੁਦਾਮ ਤੱਕ ਪੁੱਜ ਗਈ।
ਜਿਸ ਕਾਰਨ ਗੁਦਾਮ ਵਿੱਚ ਪਿਆ ਹੋਇਆ ਸਕ੍ਰੈਪ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਗਿਆ, ਗੋਦਾਮ ਵਿੱਚ ਲੱਗੀ ਅੱਗ ਨੂੰ ਦੇਖ ਕੇ ਗੁਦਾਮ ਮਾਲਕ ਯਸ਼ਪਾਲ ਬਾਠਲਾ ਨੇ ਤੁਰੰਤ ਹੀ ਦਮਕਲ ਵਿਭਾਗ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਆ ਗਈਆਂ, ਅਤੇ ਅੱਗ ਬੁਝਾਉਣੀ ਸ਼ੁਰੂ ਕੀਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁਣ ਤੱਕ ਪੰਜ ਨੇ ਆਖਿਰ 'ਚ ਅੱਗ ਤੇ ਕਾਬੂ ਪਾ ਲਿਆ, ਫੈਕਟਰੀ ਦੇ ਮਾਲਿਕ ਯਸ਼ਪਾਲ ਨੇ ਦੱਸਿਆ ਕਿ ਨੁਕਸਾਨ ਦੇ ਬਾਰੇ ਨਹੀਂ ਦੱਸਿਆ ਜਾ ਸਕਦਾ।