ETV Bharat / state

ਜਲੰਧਰ ਦੇ ਨਕੋਦਰ ਹਲਕੇ ਵਿੱਚ ਵੋਟਾਂ ਤੋਂ ਬਾਅਦ ਹੁਣ ਅੱਗੇ ਕੀ

author img

By

Published : Mar 1, 2022, 7:27 PM IST

ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਨਕੋਦਰ ਵਿਧਾਨ ਸਭਾ ਹਲਕਾ ਜੋ ਜਲੰਧਰ ਦੇ ਇਕ ਪਾਸੇ ਜਲੰਧਰ ਦੇ ਹੀ ਵਿਧਾਨ ਸਭਾ ਹਲਕਾ ਸ਼ਾਹਕੋਟ,ਦੂਜੇ ਪਾਸੇ ਜਲੰਧਰ ਕੈਂਟ ਅਤੇ ਇਕ ਪਾਸੇ ਕਰਤਾਰਪੁਰ ਹਲਕੇ ਨਾਲ ਜੁੜਦਾ ਹੈ। ਇਸ ਵਿਧਾਨ ਸਭਾ ਹਲਕੇ ਵਿਚ ਇਸ ਵਾਰ ਤਕਰੀਬਨ 1 ਲੱਖ 94 ਹਜ਼ਾਰ ਵੋਟਰ ਸਨ ਜਿਨ੍ਹਾਂ ਵਿੱਚੋਂ ਲੋਕਾਂ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ।

ਨਕੋਦਰ ਹਲਕੇ
ਨਕੋਦਰ ਹਲਕੇ

ਜਲੰਧਰ: ਨਕੋਦਰ ਹਲਕੇ ਨੂੰ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਜਿੱਥੇ ਬਾਬਾ ਮੁਰਾਦਸ਼ਾਹ ਅਤੇ ਬਾਪੂ ਲਾਲ ਬਾਦਸ਼ਾਹ ਵਰਗੀਆਂ ਹਸਤੀਆਂ ਦੇ ਵਿਸ਼ਵ ਪ੍ਰਸਿੱਧ ਡੇਰੇ ਹਨ। ਇਨ੍ਹਾਂ ਡੇਰਿਆਂ ਵਿੱਚ ਹਰ ਸਾਲ ਮੇਲੇ ਲੱਗਦੇ ਨੇ ਜਿੱਥੇ ਪੂਰੀ ਦੁਨੀਆ ਵਿਚ ਰਹਿ ਰਹੇ ਪੰਜਾਬੀ ਆ ਕੇ ਨਤਮਸਤਕ ਹੁੰਦੇ ਹਨ।

ਜਲੰਧਰ ਨਕੋਦਰ ਹਲਕਾ ਇੱਕ ਅਜਿਹਾ ਹਲਕਾ ਹੈ ਜਿੱਥੋਂ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਆਪਣੀ ਪੜ੍ਹਾਈ ਅਤੇ ਸੁਨਹਿਰੀ ਭਵਿੱਖ ਲਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਰਗੇ ਦੇਸ਼ਾਂ ਵਿਚ ਰਹਿ ਰਹੇ ਹਨ। ਇਸ ਦੇ ਨਾਲ ਹੀ ਜਲੰਧਰ ਨਕੋਦਰ ਇਲਾਕਾ ਕਿਸੇ ਜ਼ਮਾਨੇ ਵਿੱਚ ਹੱਥ ਨਾਲ ਬਣਾਈਆਂ ਹੋਈਆਂ ਦਰਿਆ ਲਈ ਵੀ ਖਾਸਾ ਮਸ਼ਹੂਰ ਸੀ ਪਰ ਅੱਜ ਇਹ ਸਾਰਾ ਕੰਮ ਮਸ਼ੀਨਾਂ ਨਾਲ ਹੋਣ ਕਰਕੇ ਨਕੋਦਰ ਹਲਕੇ ਦੀ ਇਹ ਪਛਾਣ ਕਿਤੇ ਨਾ ਕਿਤੇ ਖ਼ਤਮ ਹੋ ਗਈ ਹੈ।

ਨਕੋਦਰ ਵਿਧਾਨ ਸਭਾ ਹਲਕੇ ਦਾ ਰਾਜਨੀਤਿਕ ਹਾਲ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਨਕੋਦਰ ਵਿਧਾਨ ਸਭਾ ਹਲਕਾ ਜੋ ਜਲੰਧਰ ਦੇ ਇਕ ਪਾਸੇ ਜਲੰਧਰ ਦੇ ਹੀ ਵਿਧਾਨ ਸਭਾ ਹਲਕਾ ਸ਼ਾਹਕੋਟ , ਦੂਜੇ ਪਾਸੇ ਜਲੰਧਰ ਕੈਂਟ ਅਤੇ ਇਕ ਪਾਸੇ ਕਰਤਾਰਪੁਰ ਹਲਕੇ ਨਾਲ ਜੁੜਦਾ ਹੈ। ਇਸ ਵਿਧਾਨ ਸਭਾ ਹਲਕੇ ਵਿਚ ਇਸ ਵਾਰ ਤਕਰੀਬਨ 1 ਲੱਖ 94 ਹਜ਼ਾਰ ਵੋਟਰ ਸਨ ਜਿਨ੍ਹਾਂ ਵਿੱਚੋਂ ਲੋਕਾਂ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਇਸ ਲਈ ਵਿਧਾਨ ਸਭਾ ਹਲਕਾ ਨਕੋਦਰ ਵਿੱਚ 252 ਬੂਥ ਬਣਾਏ ਗਏ ਸੀ। ਜਲੰਧਰ ਦਾ ਨਕੋਦਰ ਵਿਧਾਨ ਸਭਾ ਹਲਕਾ ਤਿੰਨ ਇਲਾਕਿਆਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਨੂੰ ਮੰਜਕੀ,ਦੋਨਾਂ ਅਤੇ ਨੂਰਮਹਿਲ ਕਿਹਾ ਜਾਂਦਾ ਹੈ।

ਨਕੋਦਰ ਵਿਧਾਨ ਸਭਾ ਹਲਕੇ ਦਾ ਸ਼ਹਿਰ ਨਕੋਦਰ ਨਗਰ ਕੌਂਸਲ ਇਹ ਕੈਟੇਗਰੀ ਵਿੱਚ ਆਉਂਦਾ ਹੈ ਅਤੇ ਇਸ ਦੇ ਅੰਦਰ ਕੁੱਲ 17 ਵਾਰਡ ਹਨ। ਇਸ ਤੋਂ ਇਲਾਵਾ ਨੂਰਮਹਿਲ ਜੋ ਕਿ ਬੀ ਕਲਾਸ ਵਿਚ ਆਉਂਦਾ ਹੈ ਵਿੱਚ 13 ਵਾਰਡ ਹਨ ਜਦਕਿ ਇਸ ਦੇ ਨਾਲ ਪੈਂਦਾ ਨੂਰਮਹਿਲ ਹਲਕੇ ਦਾ ਇੱਕ ਹਿੱਸਾ ਬਿਲਗਾ ਜਿਸ ਵਿੱਚ ਵੀ ਕੁੱਲ 13 ਵਾਰਡ ਹਨ। ਇਸ ਤੋਂ ਇਲਾਵਾ ਨਕੋਦਰ ਹਲਕੇ ਵਿਚ ਕੁੱਲ 165 ਪਿੰਡ ਵੀ ਕਹਿੰਦੇ ਹਨ। ਨਕੋਦਰ ਹਲਕੇ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਸ ਸਮੇਂ ਨਕੋਦਰ ਹਲਕੇ ਦੇ ਵਿਧਾਇਕ ਅਕਾਲੀ ਦਲ ਤੋਂ ਜਿਨ੍ਹਾਂ ਦਾ ਨਾਮ ਗੁਰਪ੍ਰਤਾਪ ਸਿੰਘ ਵਡਾਲਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ 2017 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਣ ਸਿੰਘ ਹੇਅਰ ਨੂੰ 18407 ਵੋਟਾਂ ਨਾਲ ਹਰਾ ਕੇ ਜਿੱਤੀ ਸੀ। ਜਦਕਿ ਇਸ ਇਲਾਕੇ ਵਿੱਚ ਕਾਂਗਰਸ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਤੀਜੇ ਨੰਬਰ ਤੇ ਰਹੇ ਸੀ।

ਅੱਜ ਇਸ ਸੀਟ ਦੀ ਗੱਲ ਕਰੀਏ ਤਾਂ ਫਿਲਹਾਲ ਅਕਾਲੀ ਦਲ ਵਲੋਂ ਇਸ ਸੀਟ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਦਿੱਤੀ ਗਈ ਹੈ ਜਦਕਿ ਕਾਂਗਰਸ ਨੇ ਇਹ ਸੀਟ ਪਹਿਲੀ ਵਾਰ ਚੋਣਾਂ ਲੜ ਕਾਂਗਰਸ ਦੇ ਪ੍ਰਵਕਤਾ ਡਾ ਨਵਜੋਤ ਦਹੀਆ ਨੂੰ ਦਿੱਤੀ ਹੈ,ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੇ ਇੰਦਰਜੀਤ ਕੌਰ ਮਾਨ ਨੂੰ ਖੜ੍ਹਾ ਕੀਤਾ ਗਿਆ ਹੈ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਸੀਟ ਤੇ ਮਨਦੀਪ ਸਿੰਘ ਸਮਰਾ ਨੂੰ ਅਜ਼ਮਾਇਆ ਗਿਆ ਹੈ।

ਧਾਰਮਿਕ ਤੌਰ ’ਤੇ ਨਕੋਦਰ ਦਾ ਇਤਿਹਾਸ:-

ਜਲੰਧਰ ਦਾ ਨਕੋਦਰ ਵਿਧਾਨ ਸਭਾ ਹਲਕਾ ਜਿਸ ਵਿੱਚ ਨਕੋਦਰ ਨਗਰ ਦੇ ਵਿੱਚ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਅਤੇ ਇਸ ਦੇ ਨਾਲ ਨਾਲ ਬਾਬਾ ਮੁਰਾਦ ਸ਼ਾਹ ਦਾ ਦਰਬਾਰ ਹੈ। ਜਿੱਥੇ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕਦੇ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਹਨ। ਇਸ ਦੇ ਨਾਲ ਨਾਲ ਇਨ੍ਹਾਂ ਧਾਰਮਿਕ ਥਾਵਾਂ ਉੱਤੇ ਹਰ ਸਾਲ ਮੇਲੇ ਕਰਵਾਏ ਜਾਂਦੇ ਨੇ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਦੇ ਵਿਚ ਲੋਕ ਆ ਕੇ ਹਿੱਸਾ ਵੀ ਲੈਂਦੇ ਹਨ। ਨਕੋਦਰ ਨਗਰ ਦੇ ਇਹ ਧਾਰਮਿਕ ਦਰਬਾਰ ਨਕੋਦਰ ਨਗਰ ਲਈ ਇਸ ਲਈ ਖਾਸ ਹੋ ਜਾਂਦੇ ਨੇ ਕਿਉਂਕਿ ਪੂਰੀ ਦੁਨੀਆਂ ਵਿੱਚ ਨਕੋਦਰ ਸ਼ਹਿਰ ਬਾਬਾ ਮੁਰਾਦ ਸ਼ਾਹ ਦੇ ਦਰਬਾਰ ਅਤੇ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੋਂ ਪਛਾਣਿਆ ਜਾਂਦਾ ਹੈ।

ਵੋਟਾਂ ਤੋਂ ਬਾਅਦ ਅੱਗੇ ਕੀ ਪ੍ਰੋਗਰਾਮ ਤਹਿਤ ਲੋਕਾਂ ਨਾਲ ਗੱਲਬਾਤ :

ਸਾਡੇ ਪ੍ਰੋਗਰਾਮ ਵੋਟਾਂ ਤੋਂ ਬਾਅਦ ਅੱਗੇ ਕੀ ਵਿਚ ਅੱਜ ਅਸੀਂ ਸਭ ਤੋਂ ਪਹਿਲੇ ਕੁਝ ਰਾਜਨੀਤਿਕ ਲੋਕਾਂ ਨਾਲ ਚਰਚਾ ਕੀਤੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਪੰਜ ਸਾਲ ਤੋਂ ਕਾਂਗਰਸ ਦਾ ਰਾਜ ਪੰਜਾਬ ਵਿੱਚ ਸੀ ਅਤੇ ਨਕੋਦਰ ਦੀ ਇਸ ਸੀਟ ’ਤੇ ਅਕਾਲੀ ਦਲ ਦਾ ਕਬਜ਼ਾ ਸੀ। ਨਕੋਦਰ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਇਨ੍ਹਾਂ ਲੋਕਾਂ ਨੇ ਕਿਹਾ ਕਿ ਨਕੋਦਰ ਵਿੱਚ ਵਿਕਾਸ ਦਾ ਕੰਮ ਪਿਛਲੇ ਪੰਜਾਂ ਸਾਲਾਂ ਵਿੱਚ ਬਿਲਕੁਲ ਜ਼ੀਰੋ ਰਿਹਾ ਹੈ ਜਿਸ ਦਾ ਨਤੀਜਾ ਹੈ ਕਿ ਅੱਜ ਨਕੋਦਰ ਦੀਆਂ ਸੜਕਾਂ,ਨਾਲੀਆਂ ਸੀਵਰੇਜ ਸਭ ਦਾ ਬੁਰਾ ਹਾਲ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਦੌਰਾਨ ਨਕੋਦਰ ਵਿੱਚ ਕੋਈ ਕੰਮ ਨਹੀਂ ਹੋਇਆ ਜਦਕਿ ਜ਼ਿਆਦਾਤਰ ਕੰਮ ਪਿਛਲੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੌਰਾਨ ਹੀ ਹੋਏ ਹਨ।

'ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਰਵਾਏ ਕੰਮ'

ਇਕ ਪਾਸੇ ਜਿਥੇ ਕੁਝ ਲੋਕ ਕਹਿ ਰਹੇ ਹਨ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਖੁੱਲ੍ਹ ਕੇ ਅੱਗੇ ਆਵੇਗੀ ਅਤੇ ਨਕੋਦਰ ਵਿੱਚ ਵੀ ਆਪਣੇ ਉਮੀਦਵਾਰ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜੇਗੀ। ਉਸਦੇ ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜੋ ਇਹ ਕਹਿ ਕੇ ਨਕੋਦਰ ਵਿੱਚ ਜੋ ਕੰਮ ਹੋਇਆ। ਉਹ ਅਕਾਲੀ ਦਲ ਭਾਜਪਾ ਸਰਕਾਰ ਦੇ ਸਮੇਂ ਹੋਇਆ ਅਤੇ ਜਦੋ ਤੋਂ ਨਕੋਦਰ ਵਿਚ ਕਾਂਗਰਸ ਦੀ ਸਰਕਾਰ ਆਈ ਹੈ। ਨਕੋਦਰ ਵਿੱਚ ਇਨ੍ਹਾਂ ਵਿਕਾਸ ਨਹੀਂ ਹੋਇਆ ਜਿੰਨਾ ਸੜਕਾਂ ਦੀ ਤੋੜ ਭੰਨ ਅਤੇ ਹੋਰ ਨੁਕਸਾਨ ਕੀਤੇ ਗਏ। ਇਨ੍ਹਾਂ ਲੋਕਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਨਕੋਦਰ ਦੇ ਵਿਧਾਇਕ ਇੱਕ ਵਾਰ ਫੇਰ ਗੁਰਪ੍ਰਤਾਪ ਸਿੰਘ ਵਡਾਲਾ ਬਣਨਗੇ . ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਨਕੋਦਰ ਵਿਚ ਜੋ ਰਾਜਨੀਤਿਕ ਤੌਰ ਤੇ ਲਾਗਤਬਾਜ਼ੀ ਦੀ ਰਾਜਨੀਤੀ ਚੱਲਦੀ ਸੀ ਇਹ ਅਕਾਲੀ ਵਿਧਾਇਕ ਵੱਲੋਂ ਬਿਲਕੁਲ ਬੰਦ ਕਰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਨਕੋਦਰ ਦੀ ਜਨਤਾ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਹੀ ਆਪਣਾ ਨੇਤਾ ਚਾਹੁੰਦੀ ਹੈ।

ਇਸ ਵਾਰ ਪਾਰਟੀ ਰਹੀ ਚਿਹਰਾ ਜਿੱਤੇਗਾ ਨਕੋਦਰ ਦੀ ਸੀਟ

ਨਕੋਦਰ ਵਿਧਾਨ ਸਭਾ ਹਲਕੇ ਅੰਦਰ ਲੋਕਾਂ ਵੱਲੋਂ ਆਪਣੇ-ਆਪਣੇ ਨੇਤਾ ਅਤੇ ਰਾਜਨੀਤੀ ਦੀ ਗੱਲਾਂ ਤਾਂ ਕੀਤੀਆਂ ਜਾ ਹੀ ਰਹੀਆਂ ਨੇ . ਪਰ ਇਸ ਦੇ ਨਾਲ ਨਾਲ ਇੱਥੇ ਐਸੇ ਲੋਕ ਵੀ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਈ ਪਾਰਟੀ ਨਹੀਂ ਬਲਕਿ ਉਹ ਚਿਹਰਾ ਜਿੱਤੇਗਾ ਜਿਸ ਨੂੰ ਨਕੋਦਰ ਦੇ ਲੋਕ ਇਸ ਲਾਇਕ ਸਮਝਦੇ ਨੇ ਕਿ ਉਹ ਚੋਣ ਜਿੱਤ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਲਿਜਾ ਕੇ ਹਲ ਕਰਨਗੇ। ਲੋਕਾਂ ਮੁਤਾਬਕ ਇਸ ਵਾਰ ਲੋਕ ਪਾਰਟੀ ਨੂੰ ਨਹੀਂ ਬਲਕਿ ਉਸ ਚਿਹਰੇ ਨੂੰ ਵਿਧਾਇਕ ਦੇ ਤੌਰ ਤੇ ਦੇਖਣਾ ਚਾਹੁੰਦੇ ਹਨ ਜੋ ਵਾਕੇ ਹੀ ਲੋਕਾਂ ਵਿੱਚ ਵਿਚਰਿਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਦਾਸ ਸਮੇਂ ਸਿਰ ਅਤੇ ਸਹੀ ਢੰਗ ਨਾਲ ਹੱਲ ਕੀਤਾ ਹੈ।

ਨਕੋਦਰ ਦੇ ਆਮ ਲੋਕਾਂ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਹੋਵੇਗੀ ਟੱਕਰ

ਨਕੋਦਰ ਸ਼ਹਿਰ ਦੇ ਉਹ ਲੋਕ ਜੋ ਚਾਹ ਵੇਚਣ ਦਾ, ਸਬਜ਼ੀਆਂ ਫਰੂਟ ਵੇਚਣ ਦਾ ਯਾ ਫਿਰ ਛੋਟੀਆਂ ਛੋਟੀਆਂ ਦੁਕਾਨਾਂ ਚਲਾਉਣ ਦਾ ਕੰਮ ਕਰਦੇ ਨੇ ਅਤੇ ਜਿਨ੍ਹਾਂ ਦੇ ਘਰ ਰੋਜ਼ ਹੋਣ ਵਾਲੀ ਛੋਟੀ ਛੋਟੀ ਕਮਾਈ ਨਾਲ ਚੱਲਦੇ ਹਨ। ਇਹ ਲੋਕ ਨਕੋਦਰ ਦੇ ਉਹ ਵੋਟਰ ਨੇ ਜਿਨ੍ਹਾਂ ਨੇ ਨਕੋਦਰ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਉਨ੍ਹਾਂ ਦਾ ਭਵਿੱਖ ਮਸ਼ੀਨਾਂ ਵਿੱਚ ਬੰਦ ਕੀਤਾ ਹੈ।

ਅੱਜ ਜਦ ਅਸੀਂ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿੱਚੋ ਕਿਸੇ ਨੇ ਤਾ ਸਾਫ਼ ਕਿਹਾ ਕਿ ਨਕੋਦਰ ਵਿੱਚ ਕੰਮ ਹੋਇਆ ਹੋਵੇ ਭਾਵੇਂ ਨਾ ਹੋਇਆ ਹੋਵੇ ਉਨ੍ਹਾਂ ਦੀ ਵੋਟ ਕਾਂਗਰਸ ਨੂੰ ਹੀ ਪਈ ਹੈ। ਪਰ ਇਸ ਦੇ ਨਾਲ ਨਾਲ ਨਕੋਦਰ ਵਿਚ ਐਸੇ ਲੋਕ ਵੀ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਉਹ ਦਿੱਲੀ ਤਾਂ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਨੇ ਦਿੱਲੀ ਦਾ ਮਾਡਲ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਅਰਵਿੰਦ ਕੇਜਰੀਵਾਲ ਬਾਰੇ ਜੋ ਕੁਝ ਸੁਣਿਆ ਹੈ ਅਤੇ ਦਿੱਲੀ ਦੇ ਮਾਡਲ ਬਾਰੇ ਜੋ ਕੁਝ ਸੁਣਿਆ ਹੈ ਉਸ ਨੂੰ ਦੇਖਦੇ ਹੋਏ ਉਹ ਚਾਹੁੰਦੇ ਨੇ ਕਿ ਉਹ ਆਮ ਆਦਮੀ ਪਾਰਟੀ ਤਾਂ ਹੀ ਉਮੀਦਵਾਰ ਜਿੱਤੇ।

ਨਕੋਦਰ ਹਲਕੇ ਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ

ਡਾ. ਨਵਜੋਤ ਸਿੰਘ ਦਹੀਆ

ਪੇਸ਼ੇ ਤੋਂ ਡਾਕਟਰ ਡਾ ਨਵਜੋਤ ਸਿੰਘ ਦਹੀਆ ਨੂੰ ਇਸ ਵਾਰ ਨਕੋਦਰ ਹਲਕੇ ਤੋਂ ਕਾਂਗਰਸ ਨੇ ਟਿਕਟ ਦਿੱਤੀ ਹੈ . ਡਾ ਨਵਜੋਤ ਸਿੰਘ ਦਹੀਆ ਜੋ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਵਿੱਚ ਬਤੌਰ ਪ੍ਰਦੇਸ਼ ਪ੍ਰਵਕਤਾ ਵੀ ਕੰਮ ਕਰ ਰਹੇ ਹਨ। ਇਹੀ ਨਹੀਂ ਡਾ ਨਵਜੋਤ ਸਿੰਘ ਦਹੀਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਉੱਪ ਪ੍ਰਧਾਨ ਵੀ ਹਨ। ਇਸ ਦੇ ਨਾਲ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਚਾਰ ਕਮੇਟੀ ਦੇ ਮੈਂਬਰ ਹੋਣ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਜਨਰਲ ਕੈਟੇਗਰੀ ਕਮਿਸ਼ਨ ਦੇ ਚੇਅਰਮੈਨ ਵੀ ਹਨ।

ਇੰਦਰਜੀਤ ਕੌਰ ਮਾਨ

ਇੰਦਰਜੀਤ ਕੌਰ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਨਕੋਦਰ ਸੀਟ ਤੇ ਆਪਣਾ ਉਮੀਦਵਾਰ ਐਲਾਨਿਆ ਗਿਆ। ਇਨ੍ਹਾਂ ਨੇ ਆਪਣੇ ਰਾਜਨੀਤਕ ਚੂਰੀ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਬਤੌਰ ਬਲਾਕ ਸਮਿਤੀ ਮੈਂਬਰ ਦੇ ਤੌਰ ਤੇ ਕੀਤੀ। ਜਿਸ ਤੋਂ ਬਾਅਦ ਏ ਨਕੋਦਰ ਦੇ ਬੀਰ ਪਿੰਡ ਦੀ ਸਰਪੰਚ ਵੀ ਰਹੀ। ਇੰਦਰਜੀਤ ਕੌਰ ਮਾਨ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ।

ਮਨਦੀਪ ਸਿੰਘ ਸਮਰਾ

ਮਨਦੀਪ ਸਿੰਘ ਸਮਰਾ ਨਕੋਦਰ ਦੇ ਪਿੰਡ ਸਮਰਾ ਦੇ ਰਹਿਣ ਵਾਲੇ ਨੇ ਅਤੇ ਇਕ ਉੱਘੇ ਕਿਸਾਨ ਹੋਣ ਦੇ ਨਾਲ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ . ਉਹ ਸੰਯੁਕਤ ਸਮਾਜ ਮੋਰਚਾ ਵੱਲੋਂ ਨਕੋਦਰ ਦੀ ਸੀਟ ਤੇ ਉਮੀਦਵਾਰ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਪੰਜਾਬ ਦੀ ਇੱਕ ਨਵੀਂ ਪਾਰਟੀ ਹੈ ਅਤੇ ਕਿਸਾਨਾਂ ਵੱਲੋਂ ਬਣਾਈ ਗਈ ਇਸ ਪਾਰਟੀ ਦੇ ਮਨਦੀਪ ਸਿੰਘ ਸਮਰਾ ਪਹਿਲੇ ਉਮੀਦਵਾਰ ਨੇ ਜੋ ਨਕੋਦਰ ਤੋਂ ਚੋਣਾਂ ਲੜ ਰਹੇ ਹਨ।

ਗੁਰਪ੍ਰਤਾਪ ਸਿੰਘ ਵਡਾਲਾ

ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਵਡਾਲਾ ਦੇ ਬੇਟੇ ਹਨ। ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਰਾਜਨੀਤੀ ਕੈਰੀਅਰ ਦੀ ਸ਼ੁਰੂਆਤ ਵਡਾਲਾ ਪਿੰਡ ਦੇ ਸਰਪੰਚ ਵਜੋਂ ਕੀਤੀ ਸੀ। ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਯੂਥ ਅਕਾਲੀ ਦਲ ਦਾ ਜਨਰਲ ਸੈਕਟਰੀ ਵੀ ਬਣਾਇਆ ਗਿਆ। ਗੁਰਪ੍ਰਤਾਪ ਸਿੰਘ ਵਡਾਲਾ 2012 ਅਤੇ 2017 ਦੀਆਂ ਵਿਧਾਨਸਭਾ ਚੋਣਾਂ ਜਿੱਤ ਕੇ ਨਕੋਦਰ ਇਲਾਕੇ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਇਹੀ ਕਾਰਨ ਹੈ ਕਿ ਇਸ ਵਾਰ ਫੇਰ ਅਕਾਲੀ ਦਲ ਵੱਲੋਂ ਉਨ੍ਹਾਂ ਤੇ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ ਇਹ ਟਿਕਟ ਦਿੱਤੀ ਹੈ।

ਫਿਲਹਾਲ ਹੁਣ ਜਿੱਥੇ ਇੱਕ ਪਾਸੇ ਲੋਕ ਇਸ ਸੀਟ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਸ ਦੇ ਨਾਲ ਨਾਲ ਕਾਂਗਰਸ ਵਿੱਚ ਤਕੜੀ ਟੱਕਰ ਮੰਨ ਰਹੇ ਨੇ . ਉਧਰ ਦੂਸਰੇ ਪਾਸੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਇਹ ਲਗਦਾ ਹੈ ਕਿ ਇਸ ਇਲਾਕੇ ਵਿੱਚ ਅਕਾਲੀ ਦਲ ਦਾ ਪਰਚਮ ਇੱਕ ਵਾਰ ਫੇਰ ਲਹਿਰਾ ਸਕਦਾ ਹੈ ਅਤੇ ਇਲਾਕੇ ਦੇ ਮੌਜੂਦਾ ਵਿਧਾਇਕ ਨਾਲ ਨਾਲ ਇਸ ਵਾਰ ਫਿਰ ਅਕਾਲੀ ਦਲ ਤੋਂ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਇਸ ਸੀਟ ਤੇ ਦੁਬਾਰਾ ਕਬਜ਼ਾ ਕਰ ਸਕਦੇ ਹਨ।

ਇਹ ਵੀ ਪੜੋ: ਯੂਕਰੇਨ ’ਚ ਫਸੇ ਵਿਦਿਆਰਥੀਆਂ ਲਈ ਦਲਜੀਤ ਚੀਮਾ ਨੇ ਕੀਤੀ ਕੇਂਦਰ ਸਰਕਾਰ ਨੂੰ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.