ਜਲੰਧਰ: ਜਲੰਧਰ ਵਿੱਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸ਼ਕਤੀ ਨਗਰ ਭਗਵਾਨ ਸ੍ਰੀ ਵਾਲਮੀਕੀ ਆਸ਼ਰਮ ਤੋਂ ਸ਼ੁਰੂ ਹੋ ਕੇ ਇਹ ਸ਼ੋਭਾ ਯਾਤਰਾ ਪੂਰੇ ਸ਼ਹਿਰ ਦਾ ਚੱਕਰ ਕੱਟ ਸ਼ਕਤੀ ਨਗਰ ਵਿਖੇ ਭਗਵਾਨ ਸ੍ਰੀ ਵਾਲਮੀਕੀ ਆਸ਼ਰਮ ਵਿਚ ਹੀ ਸਮਾਪਤ ਹੋਈ। ਇਸ ਮੌਕੇ ਜਿਥੇ ਸਮੁਦਾਇ ਦੇ ਲੋਕ ਵਿਦੇਸ਼ਾਂ ਤੋਂ ਆ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਉਥੇ ਜਲੰਧਰ ਦੇ ਹਜ਼ਾਰਾਂ ਲੋਕਾਂ ਨੇ ਇਸ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ। ਇਸ ਦੌਰਾਨ ਕਈ ਰਾਜਨੀਤਿਕ ਹਸਤੀਆਂ ਵੀ ਇਸ ਸ਼ੋਭਾ ਯਾਤਰਾ ਵਿੱਚ ਪਹੁੰਚੀਆਂ।
ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ (Cabinet Minister Harbhajan Singh ETO) ਮੈਂ ਇਸ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ। ਉਹ ਕਾਫ਼ੀ ਦੇਰ ਤੱਕ ਸ਼ੋਭਾ ਯਾਤਰਾ ਵਿੱਚ ਨਾਲ ਰਹੇ। ਇਸ ਦੌਰਾਨ ਉਨ੍ਹਾਂ ਦੇ ਸਾਰਿਆਂ ਨੂੰ ਭਗਵਾਨ ਵਾਲਮੀਕਿ (Maharshi Valmiki Jayanti) ਜੀ ਭਾਰਤ ਦੀ ਜੈਯੰਤੀ ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਸ਼ਕਤੀ ਨਗਰ ਵਿਖੇ ਭਗਵਾਨ ਸ੍ਰੀ ਵਾਲਮੀਕੀ ਆਸ਼ਰਮ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਉੱਧਰ ਇਸ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ (Akali Dal President Sukhbir Badal) ਵੀ ਜਲੰਧਰ ਪਹੁੰਚੇ। ਸ਼ੋਭਾ ਯਾਤਰਾ ਵਿੱਚ ਹਿੱਸਾ ਲੈਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਸੂਬਾ ਇਕ ਅਜਿਹਾ ਸੂਬਾ ਹੈ ਜਿਥੇ ਹਰ ਧਰਮ ਅਤੇ ਭਾਈਚਾਰੇ ਦੇ ਲੋਕ ਮਿਲ ਕੇ ਰਹਿੰਦੇ ਹਨ। ਪੰਜਾਬ ਦੀ ਇਹ ਭਾਈਚਾਰਕ ਸਾਂਝ ਪੂਰੇ ਦੇਸ਼ ਵਿੱਚ ਇੱਕ ਮਿਸਾਲ ਬਣੀ ਹੋਈ ਹੈ। ਉਹਨਾਂ ਨੇ ਭਗਵਾਨ ਸ੍ਰੀ ਵਾਲਮੀਕੀ ਜੈਯੰਤੀ 'ਤੇ ਲੋਕਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਉਸ ਵੇਲੇ ਉਨ੍ਹਾਂ ਨੇ ਸਾਰੇ ਧਾਰਮਿਕ ਸਥਾਨਾਂ ਨੂੰ ਸੁੰਦਰ ਬਣਾਉਣ ਲਈ ਕਰੋੜਾਂ ਰੁਪਏ ਦਾ ਖਰਚ ਕੀਤੇ। ਪੰਜਾਬ ਦੇ ਧਾਰਮਿਕ ਸਥਾਨਾਂ ਨੂੰ ਸੁੰਦਰ ਬਣਾਇਆ ਇਸੇ ਦੇ ਚੱਲਦੇ ਅੰਮ੍ਰਿਤਸਰ ਵਿਖੇ ਰਾਮ ਤੀਰਥ ਉੱਪਰ ਵੀ ਸਾਢੇ 300 ਕਰੋੜ ਰੁਪਏ ਖਰਚ ਕੀਤੇ ਗਏ। ਅੱਜ ਉਸ ਅਸਥਾਨ ਨੂੰ ਦੁਨੀਆ ਦੇ ਲੋਕ ਆ ਕੇ ਨਾ ਸਿਰਫ ਦੇਖਦੇ ਹਨ ਬਲਕਿ ਉੱਥੇ ਮੱਥਾ ਟੇਕਦੇ ਹਨ।
ਪੰਜਾਬ ਵਿਚ ਭਗਵਾਨ ਵਾਲਮੀਕਿ ਜਯੰਤੀ (Maharshi Valmiki Jayanti) ਤੋ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਪੰਜਾਬ ਵਿੱਚ ਇਹ ਨਜ਼ਾਰਾ ਕੁਝ ਅਲੱਗ ਹੀ ਹੁੰਦਾ ਹੈ ਕਿਉਂਕਿ ਇਸ ਦੌਰਾਨ ਹਰ ਧਰਮ ਦੇ ਲੋਕ ਇਸ ਮਹਾਉਤਸਵ ਵਿੱਚ ਹਿੱਸਾ ਲੈਂਦੇ ਹਨ ਅਤੇ ਭਗਵਾਨ ਸ੍ਰੀ ਵਾਲਮੀਕੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।
ਇਹ ਵੀ ਪੜ੍ਹੋ:- 'ਗੁਜਰਾਤ 'ਚ ਲੋਕ ਭ੍ਰਿਸ਼ਟ, ਜ਼ਾਲਮ ਅਤੇ ਨਿਕੰਮੀ ਸਰਕਾਰ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਲਈ ਕਾਹਲੇ'