ਜਲੰਧਰ: ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਵਿਦਿਆਰਥੀਆਂ ਵਲੋਂ ਜਲੰਧਰ ਦੇ ਟਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਜਲੰਧਰ ਸ਼ਹਿਰ ਦੇ ਪੂਰੇ ਟਰੈਫਿਕ ਨੂੰ 6 ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਸ ਪੂਰੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਵਿਦਿਆਰਥੀ ਸਿਮਰਦੀਪ ਅਤੇ ਪ੍ਰੋਫੈਸਰ ਗਗਨਦੀਪ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਜਲੰਧਰ ਦੇ 6 ਉਨ੍ਹਾਂ ਭੀੜ ਵਾਲੀਆਂ ਸੜਕਾਂ ਨੂੰ ਦੇਖਿਆ ਗਿਆ, ਜਿੱਥੇ ਟਰੈਫਿਕ ਸਭ ਤੋਂ ਜਿਆਦਾ (Traffic Control in Jalandhar By Bus Rapid Transit) ਹੁੰਦਾ ਹੈ। ਇਸ ਵਿੱਚ ਜਲੰਧਰ ਦਾ ਨਕੋਦਰ ਚੌਂਕ, ਜੋਤੀ ਚੌਂਕ, ਪੀਏਪੀ ਚੌਂਕ ਅਤੇ ਹੋਰ ਕੁੱਝ ਇਲਾਕੇ ਚਿੰਨ੍ਹ ਕੀਤੇ ਗਏ। ਇਸ ਤੋਂ ਬਾਅਦ ਇਸ ਪ੍ਰੋਜੈਕਟ ਦੀ ਸ਼ਰੂਆਤ ਕੀਤੀ ਗਈ।
ਟਰੈਫਿਕ ਦੇ ਹਿਸਾਬ ਨਾਲ ਬਣਾਏ ਵੱਖ-ਵੱਖ ਕੋਰੀਡੋਰ: ਇਸ ਵਿੱਚ ਸਭ ਤੋਂ ਪਹਿਲਾ ਜਿਨ੍ਹਾਂ ਸੜਕਾਂ ਉੱਤੇ ਟਰੈਫਿਕ ਸਭ ਤੋਂ ਜਿਆਦਾ ਹੈ, ਉਨ੍ਹਾਂ ਨੂੰ ਟਰੈਫਿਕ ਦੇ ਹਿਸਾਬ ਨਾਲ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇਹ ਦੇਖਦੇ ਹੋਏ ਕਿ ਕਿਸ ਸੜਕ ਦੀ ਕਿੰਨੀ ਲੰਬਾਈ ਅਤੇ ਕਿੰਨੀ ਚੌੜਾਈ ਹੈ। ਇਸ ਹਿਸਾਬ ਨਾਲ ਅਲੱਗ ਅਲੱਗ ਕੋਰੀਡੋਰ ਬਣਾਏ ਗਏ। ਇਨ੍ਹਾਂ ਕੋਰੀਡੋਰ ਵਿੱਚ ਟਰੈਫਿਕ ਦੇ ਹਿਸਾਬ ਨਾਲ ਵੱਡੀਆਂ ਗੱਡੀਆਂ, ਕਾਰਾਂ ਅਤੇ ਹੋਰ ਵਾਹਨਾਂ ਦੇ ਨਾਲ-ਨਾਲ ਦੁਪਹੀਆ ਗੱਡੀਆਂ ਲਈ ਵੱਖ ਵੱਖ ਲੈਨ (Students of Lyallpur Khalsa college) ਬਣਾਈ ਗਈ। ਉਨ੍ਹਾਂ ਮੁਤਾਬਕ ਬਸ ਰੈਪਿਡ ਟਰਾਂਸਿਟ ਸਿਸਟਮ ਨਾਮ ਦੇ ਇਸ ਪ੍ਰੋਜੈਕਟ ਨਾਲ ਜਲੰਧਰ ਦੇ ਟਰੈਫਿਕ ਨੂੰ 90 ਫ਼ੀਸਦੀ ਕੰਟਰੋਲ ਕੀਤਾ ਜਾ ਸਕਦਾ ਹੈ।
ਜਲੰਧਰ ਪ੍ਰਸ਼ਾਸਨ ਨੂੰ ਦਿਖਾ ਚੁੱਕੇ ਹਨ ਪ੍ਰੋਜੈਕਟ : ਕਾਲਜ ਦੇ ਵਿਦਿਆਰਥੀਆਂ ਸਿਮਰਦੀਪ ਮੁਤਾਬਕ ਉਹ ਅਪਣਾ ਇਹ ਮਾਡਲ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਖਾ ਚੁਕੇ ਹਨ। ਹਾਲਾਂਕਿ, ਉਨ੍ਹਾਂ ਵੱਲੋਂ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਗੱਲ ਵੀ ਕਹੀ ਗਈ ਹੈ, ਪਰ (solution for Traffic Control) ਅੱਜ ਤੱਕ ਇਸ ਉੱਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਲਜ ਦੇ ਵਿਦਿਆਰਥੀ ਸਿਮਰਦੀਪ ਮੁਤਾਬਕ ਜੇ ਇਹ ਪ੍ਰੋਜੈਕਟ ਜਲੰਧਰ ਵਿੱਚ ਲਾਗੂ ਹੋ ਜਾਂਦਾ ਹੈ, ਤਾਂ ਜਲੰਧਰ ਵਿੱਚ ਟਰੈਫਿਕ ਦੀ ਇੱਕ ਬਹੁਤ ਵੱਡੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ।
ਇਹ ਵੀ ਪੜ੍ਹੋ: ਨਿੱਕੀਆਂ ਜਿੰਦਾਂ ਵੱਡੇ ਸਾਕੇ: ਜਾਣੋ ਮਹਾਨ ਸ਼ਹਾਦਤਾਂ ਤੇ ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਦਾ ਇਤਿਹਾਸ