ਜਲੰਧਰ: ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ 'ਚ ਵਿਦਿਅਕ ਅਦਾਰੇ ਬੰਦ ਹਨ। ਵਿਦਿਅਕ ਅਦਾਰੇ ਬੰਦ ਹੋਣ ਕਾਰਨ ਸਕੂਲ ਤੇ ਕਾਲਜਾਂ ਨੇ ਆਨਲਾਈਨ ਕਲਾਸਾਂ ਨੂੰ ਸ਼ੁਰੂ ਕੀਤਾ ਹੈ ਤਾਂ ਜੋ ਬੱਚਿਆ ਦਾ ਪੈਡਿੰਗ ਸਲੇਬਸ ਕਵਰ ਕੀਤਾ ਜਾ ਸਕੇ। ਸਕੂਲਾਂ, ਕਾਲਜਾਂ ਵੱਲੋਂ ਸ਼ੁਰੂ ਹੋਈ ਆਨਲਾਈਨ ਕਲਾਸਾਂ ਨਾਲ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ ਦੇ ਕੈਂਟ ਰਿਹਾਇਸ਼ ਦੀ ਵਿਦਿਆਰਥਣ ਨੇ ਕਿਹਾ ਕਿ ਰਿਵਾਇਤੀ ਕਲਾਸ ਨਾਲੋਂ ਆਨਲਾਈਨ ਕਲਾਸਾਂ ਬੇਹੱਦ ਮੁਸ਼ਕਲ ਹਨ। ਇਸ 'ਚ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਕਲਾਸ 'ਚ ਪਹਿਲੀ ਮੁਸ਼ਕਲ ਨੈੱਟਵਰਕ ਦੀ ਹੈ। ਸਹੀ ਤਰੀਕੇ ਨਾਲ ਨੈੱਟਵਰਕ ਨਾ ਹੋਣ ਕਾਰਨ ਉਹ ਆਨਲਾਈਨ ਕਲਾਸਾਂ ਨਾਲ ਜੁੜ ਨਹੀਂ ਪਾਉਂਦੇ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਹੈ ਤਾਂ ਉਹ ਅਨਾਲਾਈਨ ਕਲਾਸ 'ਚ ਚੰਗੀ ਤਰ੍ਹਾਂ ਕਲਿਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਆ ਰਹੀ ਸਮੱਸਿਆਂ ਬਾਰੇ ਉਨ੍ਹਾਂ ਨੇ ਕਈ ਵਾਰ ਆਪਣੇ ਕਲਾਸ ਇੰਚਾਰਜ ਨੂੰ ਦੱਸਿਆ ਪਰ ਉਨ੍ਹਾਂ ਵੱਲੋਂ ਅਜੇ ਤੱਕ ਇਸ ਦਾ ਕੋਈ ਹਲ ਨਹੀਂ ਲੱਭਿਆ ਗਿਆ।
ਇਹ ਵੀ ਪੜ੍ਹੋ:ਲੁਧਿਆਣਾ 'ਚ ਸਬਜ਼ੀ ਵਿਕਰੇਤਾ ਨਿਕਲਿਆ ਕੋਰੋਨਾ ਪੌਜ਼ੀਟਿਵ
ਬਾਰਵੀ ਜਮਾਤ ਦੇ ਵਿਦਿਆਰਥੀ ਨੇ ਦੱਸਿਆ ਕਿ ਪੇਪਰ ਆ ਗਏ ਹਨ ਪਰ ਅਜੇ ਤੱਕ ਉਨ੍ਹਾਂ ਦਾ ਸਲੇਬਸ ਕਵਰ ਨਹੀਂ ਹੋਇਆ। ਲੌਕਡਾਊਨ ਤੋਂ ਬਾਅਦ ਸਕੂਲ ਵੱਲੋਂ ਸਿਲੇਬਸ ਕਵਰ ਕਰਨ ਲਈ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਕਲਾਸਾਂ 'ਚ ਕੁਝ ਸਮਝ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਪੇਪਰਾਂ ਚੋਂ ਚੰਗੇ ਨੰਬਰ ਨਹੀਂ ਲੈ ਪਾਉਣਗੇ।
ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਕਰਦੇ ਸਮੇਂ ਬੱਚਿਆ ਨੂੰ ਕਈ ਦਿੱਕਤਾਂ ਆ ਰਹੀਆਂ ਹਨ ਜਿਸ ਨਾਲ ਉਹ ਚੰਗੀ ਤਰ੍ਹਾਂ ਪੜਾਈ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ ਅਤੇ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਗੰਭੀਰ ਮੁੱਦੇ 'ਤੇ ਸੋਚਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਨਾ ਖ਼ਰਾਬ ਹੋਵੇ।