ਜਲੰਧਰ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਜਿੱਥੇ ਸਭ ਦੇਸ਼ ਦੀ ਸਰਕਾਰ ਨੂੰ ਪ੍ਰੇਸ਼ਾਨੀ ਵਿੱਚ ਪਾਇਆ ਹੋਇਆ ਹੈ ਉੱਥੇ ਹੀ ਭਾਰਤ ਸਰਕਾਰ ਨੇ ਵੀ ਇਸ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖ ਕੇ ਲੌਕਡਾਊਨ ਨੂੰ ਵਧਾ ਦਿੱਤਾ ਹੈ। ਲੋਕਾਂ ਨੂੰ ਆਪਣੇ ਘਰੋਂ ਬਾਹਰ ਜਾਂ ਕੰਮ ਕਾਰੋਬਾਰ 'ਤੇ ਜਾਣ ਦੀ ਸਖ਼ਤ ਮਨਾਹੀ ਹੈ ਜਿਸ ਦੇ ਚੱਲਦਿਆਂ ਮਧਿਅਮ ਵਰਗ ਦੇ ਲੋਕਾਂ ਲਈ ਦੂਰਦਰਸ਼ਨ ਵੱਲੋਂ ਪੁਰਾਣੇ ਸੀਰੀਅਲ ਮੁੜ ਤੋਂ ਸ਼ੁਰੂ ਕਰ ਕੇ ਵੱਖਰਾ ਉਪਰਾਲਾ ਕੀਤਾ ਗਿਆ ਹੈ। ਜਿਸ ਨਾਲ ਲੋਕ ਬੇਹੱਦ ਖੁਸ਼ ਅਤੇ ਚੰਗਾ ਮਹਿਸੂਸ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਉਹ ਸਮੇਂ ਦੀ ਯਾਦ ਆ ਗਈ ਹੈ ਜਿਸ ਨੂੰ ਉਹ ਬਚਪਨ ਵਿੱਚ ਰਾਮਾਇਣ ਅਤੇ ਮਹਾਭਾਰਤ 'ਤੇ ਚੱਲਣ ਵਾਲੇ ਸੀਰੀਅਲਾਂ ਨੂੰ ਦੇਖਿਆ ਕਰਦੇ ਸੀ। ਹੁਣ ਰਾਮਾਇਣ ਮਹਾਭਾਰਤ ਜਿਹੇ ਸੀਰੀਅਲ ਮੁੜ ਤੋਂ ਸ਼ੁਰੂ ਹੋਣ ਤੇ ਉਨ੍ਹਾਂ ਨੂੰ ਆਪਣੇ ਬਚਪਨ ਦੀ ਯਾਦ ਆਈ ਹੈ ਅਤੇ ਉਨ੍ਹਾਂ ਨੇ ਦੂਰਦਰਸ਼ਨ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 40 ਲੱਖ ਤੋਂ ਪਾਰ, 2 ਲੱਖ 79 ਹਜ਼ਾਰ ਮੌਤਾਂ
ਜਿੱਥੇ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।