ਜਲੰਧਰ: ਜਲੰਧਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਅਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਚੋਰ ਦਿਨ ਦਿਹਾੜੇ ਅਜਿਹੀਆਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਿਲਕੁਲ ਵੀ ਨਹੀਂ ਡਰਦੇ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਰਸੀਲਾ ਨਗਰ ਵਿੱਚ ਹੋਇਆ।
ਅੰਜਲੀ ਕਸ਼ਯਪ ਨਾਮ ਦੀ ਲੜਕੀ ਜਦੋਂ ਆਪਣੇ ਘਰੋਂ ਕੰਮ ਤੇ ਜਾ ਰਹੀ ਸੀ ਤੇ ਐਕਟਿਵਾ ਸਵਾਰ ਚੋਰ ਕੋਲੋਂ ਉਸਦਾ ਮੋਬਾਇਲ ਖੋਹ ਕੇ ਭੱਜਣ ਦੀ ਕੋਸ਼ਿਸ ਕੀਤੀ। ਜਿਸਤੇ ਉਸ ਬਹਾਦਰ ਕੁੜੀ ਨੇ ਉਸ ਦੇ ਪਿੱਛੇ ਜਾ ਕੇ ਉਸ ਦੀ ਐਕਟਿਵਾ ਨੂੰ ਫੜ ਲਿਆ।
ਜਿਸ ਦੌਰਾਨ ਕੁੜੀ ਨੂੰ ਸੱਟਾਂ ਵੀ ਲੱਗੀਆਂ, ਲੋਕਾਂ ਦੀ ਮੱਦਦ ਦੇ ਨਾਲ ਚੋਰ ਨੂੰ ਉੱਥੇ ਫੜ ਲਿਆ ਗਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਥੇ ਹੀ ਪੁਲਿਸ ਨੇ ਇਸ ਮਾਮਲੇ ਵਿੱਚ FIR ਦਰਜ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪਾਕਿਸਤਾਨ ਤੋਂ ਆਏ ਹਥਿਆਰ ਤੇ ਵਿਸਫੋਟਕ ਬਰਾਮਦ