ਜਲੰਧਰ: ਪੰਜਾਬ ਸਰਕਾਰ ਵੱਲੋਂ ਸੋਮਵਾਰ ਤੋਂ ਸੂਬੇ ਵਿੱਚ ਸਾਰੇ ਸਕੂਲ ਖੋਲ੍ਹੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ 'ਚ ਸੋਮਵਾਰ ਤੋਂ ਸਕੂਲ ਖੁੱਲ੍ਹ ਜਾਣਗੇ। ਇਸ ਦੌਰਾਨ ਸਕੂਲਾਂ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਮਹਿਜ਼ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਆਗਿਆ ਸੀ। ਹੁਣ ਸੋਮਵਾਰ ਤੋਂ ਪੰਜਾਬ ਭਰ ਵਿੱਚ ਪੂਰਨ ਤੌਰ 'ਤੇ ਸਾਰੇ ਸਕੂਲ ਖੋਲ੍ਹ ਦਿੱਤੇ ਜਾਣਗੇ। ਸਰਾਕਾਰੀ ਆਦੇਸ਼ਾਂ ਦੇ ਮੁਤਾਬਕ ਸਕੂਲਾਂ ਵਿੱਚ ਅਧਿਆਪਕਾਂ ਤੇ ਸਕੂਲ ਪ੍ਰਬੰਧਨ ਸਣੇ ਵਿਦਿਆਰਥੀਆਂ ਵੱਲੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।
ਜਿਸ ਨੂੰ ਲੈ ਕੇ ਬੱਚਿਆਂ ਨੇ ਆਪਣ-ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਖੁੱਲਣ ਨਾਲ ਪੜ੍ਹਾਈ ਵਧੀਆ ਢੰਗ ਨਾਲ ਹੋ ਸਕੇਗੀ। ਪਹਿਲਾਂ ਆਫ਼ ਲਾਇਨ ਕਲਾਸਾਂ ਲਗਾਉਣ ਨਾਲ ਪੜ੍ਹਾਈ ਕਰਨ ਤੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਬੇਸ਼ੱਕ ਜ਼ਿੰਮੇਵਾਰੀਆਂ ਵੱਧ ਜਾਣਗੀਆਂ ਪਰ ਪੜ੍ਹਾਈ ਚੰਗੇ ਤਰੀਕੇ ਨਾਲ ਹੋਵੇਗੀ।
ਇਹ ਵੀ ਪੜੋ: ਪੰਜਾਬ 'ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ