ਜਲੰਧਰ: ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਕੇ ਸੂਬੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੁਟੇਰਿਆਂ ਵੱਲੋਂ ਲੋਕਾਂ ਨੂੰ ਲੁੱਟਣ ਦੇ ਵੱਖੋ-ਵੱਖਰੇ ਢੰਗ ਆਪਣਾਏ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਦੇ ਘਾਹ ਮੰਡੀ ਚੁੰਗੀ ਤੋਂ ਸਾਹਮਣੇ ਆਇਆ ਹੈ। ਜਿੱਥੇ ਸਾਧੂ ਦੇ ਭੇਸ ਵਿੱਚ ਆਏ ਲੁਟੇਰੇ ਇੱਕ ਰੇਹੜੀ ਵਾਲੀ ਮਹਿਲਾਂ ਤੋਂ ਨਗਦੀ ’ਤੇ ਸੋਨੇ ਦੀਆਂ ਵਾਲੀਆਂ ਲੈਕੇ ਫਰਾਰ ਹੋ ਗਏ।
ਪੀੜਤ ਮਹਿਲਾਂ ਮੁਤਾਬਿਕ ਸਾਧੂ ਵੱਲੋਂ ਪਹਿਲਾਂ ਮਹਿਲਾ ਨੂੰ ਰਾਸਤਾ ਪੁੱਛਣ ਦਾ ਡਰਾਮਾ ਕੀਤਾ ਗਿਆ। ਜਦੋਂ ਮਹਿਲਾਂ ਵਿੱਚ ਇਨ੍ਹਾਂ ਲੁਟੇਰਿਆ ਨੂੰ ਰਾਸਤਾ ਦੱਸ ਦਿੱਤਾ ਗਿਆ ਤਾਂ ਕੁਝ ਸਮੇਂ ਬਾਅਦ ਇੱਕ ਲੁਟੇਰਾ ਫਿਰ ਮਹਿਲਾਂ ਕੋਲ ਆ ਗਿਆ ਤੇ ਮਹਿਲਾਂ ਦੇ ਪਤੀ ਨੂੰ ਬਿਮਰੀ ਤੋਂ ਠੀਕ ਕਰਨ ਦਾ ਬਹਾਨਾ ਮਾਰ ਕੇ ਪਹਿਲਾਂ ਉਸ ਤੋਂ 15 ਸੌ ਰੁਪਏ ਨਕਦੀ ਲਈ ਤੇ ਫਿਰ ਸੋਨੇ ਦੀਆਂ ਵਾਲੀਆਂ ਲੈਕੇ ਮਹਿਲਾਂ ਨੂੰ ਅੱਖਾਂ ਬੰਦ ਕਰਨ ਲਈ ਕਿਹਾ ਗਿਆ। ਜਦੋਂ ਮਹਿਲਾਂ ਨੇ ਅੱਖਾਂ ਬੰਦ ਕਰ ਲਈਆਂ ਤੇ ਦੁਬਾਰਾ ਅੱਖਾਂ ਖੋਲ੍ਹੀਆਂ ਤਾਂ ਦੋਵੇਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ
ਜਿਸ ਤੋਂ ਬਾਅਦ ਪੀੜਤ ਔਰਤ ਨੇ ਇਸ ਵਾਰਦਾਤ ਦੀ ਸ਼ਿਕਾਇਤ ਨੇੜਲੇ ਪੁਲਿਸ ਸਟੇਸ਼ਨ ਵਿੱਚ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਦਰਬਾਰਾ ਸਿੰਘ ਨੇ ਕਿਹਾ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆਇਆ ਜਾਵੇਗਾ ਤੇ ਕਾਨੂੰਨ ਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਮੁਲਜ਼ਮਾਂ ਖ਼ਿਲਾਫ਼ ਕੀਤੀ ਜਾਵੇਗੀ।