ETV Bharat / state

ਮ੍ਰਿਤਕ ਔਰਤ ਦੀ ਲਾਸ਼ ਘਰ ਦੇ ਬਾਹਰ ਰੱਖ ਇਨਸਾਫ਼ ਲਈ ਕੀਤਾ ਪ੍ਰਦਰਸ਼ਨ - ਲਾਸ਼ ਸੜਕ ’ਤੇ ਰੱਖ

ਦੋ ਦਿਨ ਪਹਿਲਾਂ ਫੌਤ ਹੋਈ ਇਕ ਮਹਿਲਾ ਦੇ ਰਿਸ਼ਤੇਦਾਰਾਂ ਨੇ ਉਸ ਦਾ ਕਤਲ ਦਾ ਇਲਜ਼ਾਮ ਲਗਾਇਆ ਅਤੇ ਲਾਸ਼ ਘਰ ਦੇ ਬਾਹਰ ਰੱਖ ਕੇ ਧਰਨਾ ਲਗਾ ਦਿੱਤਾ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਪੋਸਟਮਾਰਟਮ ਵਿੱਚ ਏਦਾਂ ਦੀ ਗੱਲ ਸਾਹਮਣੇ ਆਈ ਤਾਂ ਉਹ ਤੁਰੰਤ ਮਾਮਲਾ ਦਰਜ ਕਰ ਲੈਣਗੇ।

ਮ੍ਰਿਤਕਾ ਦੇ ਰਿਸ਼ਤੇਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ

author img

By

Published : May 9, 2021, 10:06 PM IST

ਜਲੰਧਰ: ਮਾਡਲ ਟਾਊਨ ਇਲਾਕੇ ’ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਦਿਨ ਪਹਿਲਾਂ ਮਰੀ ਇਕ ਮਹਿਲਾ ਦੇ ਰਿਸ਼ਤੇਦਾਰਾਂ ਨੇ ਉਸ ਦਾ ਕਤਲ ਦਾ ਇਲਜ਼ਾਮ ਲਗਾਇਆ ਅਤੇ ਲਾਸ਼ ਘਰ ਦੇ ਬਾਹਰ ਰੱਖ ਕੇ ਧਰਨਾ ਲਗਾ ਦਿੱਤਾ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਗਰ ਪੋਸਟਮਾਰਟਮ ਵਿੱਚ ਏਦਾਂ ਦੀ ਗੱਲ ਸਾਹਮਣੇ ਆਈ ਤਾਂ ਉਹ ਤੁਰੰਤ ਮਾਮਲਾ ਦਰਜ ਕਰ ਲੈਣਗੇ।

ਮ੍ਰਿਤਕਾ ਦੇ ਰਿਸ਼ਤੇਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ
ਮ੍ਰਿਤਕ ਪਚਵੰਜਾ ਸਾਲਾ ਮਹਿਲਾ ਇੰਦੂ ਬਾਲਾ ਦੇ ਰਿਸ਼ਤੇਦਾਰਾਂ ਨੇ ਉਸ ਦੀ ਲਾਸ਼ ਘਰ ਦੇ ਬਾਹਰ ਰੱਖ ਕੇ ਧਰਨਾ ਲਗਾ ਦਿੱਤਾ। ਜਦੋਂ ਇਸ ਸਬੰਧੀ ਆਸ ਪਾਸ ਵਾਲਿਆਂ ਨੇ ਸੂਚਨਾ ਦਿੱਤੀ ਤਾਂ ਭਾਰਗੋ ਕੈਂਪ ਥਾਣੇ ਦੀ ਪੁਲਿਸ ਮੌਕੇ ’ਤੇ ਪੁੱਜੀ। ਰਿਸ਼ਤੇਦਾਰਾਂ ਨੇ ਕਿਹਾ ਕਿ ਮਹਿਲਾ ਦਾ ਕਤਲ ਹੋਇਆ ਹੈ ਅਤੇ ਪੁਲੀਸ ਨੂੰ ਦੋਸ਼ੀਆਂ ਦੇ ਬਾਰੇ ਦੱਸਿਆ ਵੀ, ਲੇਕਿਨ ਪੁਲਿਸ ਨੇ ਕੁਝ ਵੀ ਨਹੀਂ ਕੀਤਾ ਅਤੇ ਦੋਸ਼ੀ ਭੱਜਣ ’ਚ ਕਾਮਯਾਬ ਹੋ ਗਏ।

ਮ੍ਰਿਤਕ ਇੰਦੂ ਦੇ ਭਤੀਜੇ ਗੌਰਵ ਨੇ ਕਿਹਾ ਕਿ ਉਸ ਦੀ ਮਾਸੀ ਦੇ ਸਿਰ ਤੇ ਜ਼ਬਰਦਸਤ ਸੱਟਾਂ ਸਨ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਵੀ ਸੀ ਲੇਕਿਨ ਇਨ੍ਹਾਂ ਦੋਸ਼ੀਆਂ ਨੂੰ ਫ਼ਰਾਰ ਕਰਾ ਦਿੱਤਾ।

ਇਸ ਮੌਕੇ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਭੁੱਲਰ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਏਦਾਂ ਦੀ ਕੋਈ ਵੀ ਗੱਲ ਪਾਈ ਗਈ ਤਾਂ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਦੋ Mother's Day 'ਤੇ ਮਾਂ ਨੇ ਦਿੱਤਾ ਸ਼ਹੀਦ ਫੌਜ਼ੀ ਪੁੱਤ ਦੀ ਅਰਥੀ ਨੂੰ ਮੋਢਾ

ETV Bharat Logo

Copyright © 2025 Ushodaya Enterprises Pvt. Ltd., All Rights Reserved.