ਜਲੰਧਰ: ਬੀਤੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਵਿੱਚੋਂ ਟਿਫਨ ਬੰਬ ਮਿਲਣ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਟਵੀਟ ਕਰਕੇ ਇਹ ਕਿਹਾ ਗਿਆ ਹੈ, ਕਿ ਜੋ ਇਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜੇਕਰ ਕਿਸੇ ਵੀ ਭੀੜ-ਭਾੜ ਵਾਲੇ ਥਾਂ ‘ਤੇ ਜੇਕਰ ਕੋਈ ਸ਼ੱਕੀ ਸਾਮਾਨ ਦਿਖਦਾ ਹੈ, ਤਾਂ ਉਸ ਬਾਰੇ ਤੁਰੰਤ ਨੇੜਲੇ ਪੁਲਿਸ ਥਾਣੇ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਜਾਵੇ, ਪਰ ਸ਼ਾਇਦ ਪੰਜਾਬ ਪੁਲਿਸ ਲੋਕਾਂ ਨੂੰ ਹਾਈ ਅਲਰਟ ‘ਤੇ ਕਰਕੇ ਖੁਦ ਕੁੰਭ ਦੀ ਨੀਂਦ ਸੌ ਗਈ ਹੈ। ਜਿਸ ਦੀਆਂ ਤਸਵੀਰਾਂ ਅੱਜ ਸੂਬੇ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਹਮਣੇ ਆਈਆ ਹਨ।
ਅੰਮ੍ਰਿਤਸਰ ਵਾਲੇ ਘਟਨਾ ਤੋਂ ਬਾਅਦ ਜਲੰਧਰ ‘ਚ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾਂ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਦਾ ਜ਼ਮੀਨੀ ਸਚਾਈ ਕੁਝ ਹੋਰ ਹੀ ਹੈ। ਸ਼ਹਿਰ ਦੇ ਬੱਸ ਸਟੈਂਡ ਅਤੇ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚੋਂ ਪੰਜਾਬ ਪੁਲਿਸ ਦਾ ਮੁਲਾਜ਼ਮ ਗਾਇਬ ਹੋ ਚੁੱਕੇ ਹਨ। ਅਤੇ ਲੋਕਾਂ ਨੂੰ ਇਸ ਆਸਰੇ ਛੱਡ ਕੇ ਗਏ ਹਨ, ਇਸ ਬਾਰੇ ਕੁਝ ਨਹੀਂ ਪਤਾ।
ਹਾਲਾਂਕਿ ਜਲੰਧਰ ਦੇ ਬੱਸ ਸਟੈਂਡ ‘ਤੇ ਹਰ ਸਮੇਂ ਵੱਡੀ ਗਿਣਤੀ ਵਿੱਚ ਲੋੋਕਾਂ ਇੱਕਠਾ ਰਹਿੰਦਾ ਹੈ। ਜਿਸ ਦੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਰੱਬ ਦੇ ਅਸਰੇ ਹੀ ਛੱਡੀ ਗਈ ਹੈ। ਜੇਕਰ ਇਸ ਸਮੇਂ ਅਜਿਹਾ ਕਿਹਾ ਜਾਵੇ, ਕਿ ਪੰਜਾਬ ਪੁੁਲਿਸ ਆਪਣੀ ਡਿਊਟੀ ਅਤੇ ਫਰਜ਼ਾਂ ਤੋਂ ਭੱਜ ਰਹੀ ਹੈ, ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਆਪਣੇ ਫਰਜ਼ਾਂ ਤੋਂ ਭੱਜੇ ਪੰਜਾਬ ਪੁਲਿਸ ਦੇ ਮੁਲਾਜ਼ਮ ਉਨ੍ਹਾਂ ਲੋਕਾਂ ਦੇ ਟੈਕਸ ਦਾ ਹੀ ਪੈਸਾ ਆਪਣੀ ਡਿਊਟੀ ਨਿਭਾਉਣ ਦੇ ਲਈ ਤਨਖਾਹ ਵਜੋਂ ਲੈਂਦੇ ਹਨ, ਜਿਨ੍ਹਾਂ ਲੋਕਾਂ ਨੂੰ ਹੁਣ ਸੂਬੇ ਵਿੱਚ ਹਾਈ ਅਲਰਟ ਜਾਰੀ ਹੋਣ ਤੋਂ ਬਾਅਦ ਰੱਬ ਅਸਰੇ ਛੱਡ ਕੇ ਮੌਕੇ ਤੋਂ ਫਰਾਰ ਹਨ।