ETV Bharat / state

ਐਸਸੀ ਮੋਰਚੇ ਤੋਂ ਡਰੀ ਸਰਕਾਰ: ਅਸ਼ਵਨੀ ਸ਼ਰਮਾ

author img

By

Published : Oct 22, 2020, 4:50 PM IST

'ਦਲਿਤ ਇਨਸਾਫ਼ ਯਾਤਰਾ' ਕੱਢਣ ਦੌਰਾਨ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਐਸਸੀ ਮੋਰਚਾ ਉਦੋਂ ਤੱਕ ਆਪਣੀ ਲੜਾਈ ਲੜਦਾ ਰਹੇਗਾ ਜਦੋਂ ਤੱਕ ਧਰਮਸੋਤ ਵੱਲੋਂ ਖਾਧੇ ਵਿਦਿਆਰਥੀਆਂ ਦੇ ਵਜੀਫੇ ਅਤੇ ਉਨ੍ਹਾਂ ਦੇ ਹੱਕ ਉਨ੍ਹਾਂ ਨੂੰ ਵਾਪਸ ਨਹੀਂ ਮਿਲ ਜਾਂਦੇ।

ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ

ਜਲੰਧਰ: ਇੱਥੋਂ ਦੇ ਸੂਰਿਆ ਐਨਕਲੇਵ 'ਚ ਭਾਜਪਾ ਦੀ 'ਦਲਿਤ ਇਨਸਾਫ਼ ਯਾਤਰਾ' ਸ਼ੁਰੂ ਹੋਣ 'ਤੇ ਪੁਲਿਸ ਅਤੇ ਭਾਜਪਾ ਆਗੂਆਂ ਤੇ ਵਰਕਰਾਂ ਵਿਚਾਲੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਪੁਲਿਸ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ ਸੋਮ ਪ੍ਰਕਾਸ਼, ਵਿਜੇ ਸਾਂਪਲਾ ਅਤੇ ਮਨੋਰੰਜਨ ਕਾਲੀਆ ਨੂੰ ਹਿਰਾਸਤ 'ਚ ਲਿਆ ਗਿਆ ਸੀ। ਉੱਥੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਗ੍ਰਿਫਤਾਰੀਆਂ ਦੇਣ ਵਾਲੇ ਲੋਕਾਂ ਅਤੇ ਆਗੂਆਂ ਦੀ ਹੌਸਲਾ ਅਫਜ਼ਾਈ ਕੀਤੀ।

ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਐਸਸੀ ਮੋਰਚਾ ਉਦੋਂ ਤੱਕ ਆਪਣੀ ਲੜਾਈ ਲੜਦਾ ਰਹੇਗਾ ਜਦੋਂ ਤੱਕ ਧਰਮਸੋਤ ਵੱਲੋਂ ਖਾਧੇ ਵਿਦਿਆਰਥੀਆਂ ਦੇ ਵਜੀਫੇ ਅਤੇ ਉਨ੍ਹਾਂ ਦੇ ਹੱਕ ਉਨ੍ਹਾਂ ਨੂੰ ਵਾਪਸ ਨਹੀਂ ਮਿਲ ਜਾਂਦੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੜਾਈ ਥਾਂ-ਥਾਂ 'ਤੇ ਐਸਸੀ ਭਾਈਚਾਰੇ ਨਾਲ ਹੁੰਦੇ ਵਿਤਕਰੇ ਵਿਰੁੱਧ ਵੀ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ਕਰ ਮੁੱਖ ਮੰਤਰੀ ਕੈਪਟਨ ਅਤੇ ਧਰਮਸੋਤ 'ਤੇ ਜਮ ਕੇ ਨਿਸ਼ਾਨੇ ਵਿਨ੍ਹੇ। ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਇਹ ਮੋਰਚਾ ਐਸਸੀ ਭਾਈਚਾਰੇ 'ਚ ਹੱਕਾਂ ਪ੍ਰਤੀ ਜਾਗਰੂਕਤਾ ਵੀ ਪੈਦਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੋਰਚੇ ਤੋਂ ਸਰਕਾਰ ਡਰ ਗਈ ਹੈ।

ਦੱਸਣਯੋਗ ਹੈ ਕਿ ਭਾਜਪਾ ਵੱਲੋਂ ਜਲੰਧਰ ਦੇ ਸੂਰਿਆ ਇਨਕਲੇਵ ਤੋਂ ਭਾਜਪਾ ਦੀ 'ਦਲਿਤ ਇਨਸਾਫ਼ ਯਾਤਰਾ' ਸ਼ੁਰੂ ਕੀਤੀ ਗਈ ਸੀ। ਇਹ ਯਾਤਰਾ ਸੂਰਿਆ ਇਨਕਲੇਵ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿਖੇ ਪਹੁੰਚ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਣਾ ਸੀ। ਜਲੰਧਰ ਪੁਲਿਸ ਵੱਲੋਂ ਇਨਸਾਫ਼ ਯਾਤਰਾ ਦੇ ਕਾਫ਼ਲੇ ਦਾ ਘਿਰਾਓ ਕਰਕੇ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਦੇ ਹੋਰ ਵੱਡੇ ਆਗੂ ਨੂੰ ਹਿਰਾਸਤ 'ਚ ਲਿਆ ਗਿਆ ਸੀ।

ਪੁਲਿਸ ਅਧਿਕਾਰੀਆਂ ਨੇ ਕਿਹਾ ਭਾਜਪਾ ਨੇ ਇਸ ਰੈਲੀ ਦੀ ਕੋਈ ਪ੍ਰਵਾਨਗੀ ਨਹੀਂ ਲਈ ਸੀ, ਜਿਸ ਕਰਕੇ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਉੱਥੇ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਚਾਰ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ। ਇਸ ਦੇ ਨਾਲ ਅਸ਼ਵਨੀ ਸ਼ਰਮਾ ਨੇ ਪ੍ਰਸ਼ਾਸਨ ਤੋਂ ਪੁੱਛਿਆ ਕਿ ਜਦੋਂ ਲਾਲ ਝੰਡੇ ਵਾਲੇ ਭਾਜਪਾ ਆਗੂਆਂ ਦਾ ਘਿਰਾਓ ਕਰਦੇ ਹਨ ਤਾਂ ਕਿ ਉਹ ਪ੍ਰਵਾਨਗੀ ਲੈਂਦੇ ਹਨ?

ETV Bharat Logo

Copyright © 2024 Ushodaya Enterprises Pvt. Ltd., All Rights Reserved.