ETV Bharat / state

ਇਕੱਲੇ ਜਲੰਧਰ ਤੋਂ ਕਾਂਗਰਸ ਨੂੰ 5 ਸੀਟਾਂ ਮਿਲਣ ਪਿੱਛੇ ਕੀ ਕਾਰਨ ਰਹੇ ? ਵੇਖੋ ਖਾਸ ਰਿਪੋਰਟ - ਦੋਆਬਾ ’ਚੋਂ 9 ਸੀਟਾਂ ਲਿਜਾਣ ਵਿੱਚ ਕਾਂਗਰਸ ਕਾਮਯਾਬ

ਪੰਜਾਬ ਦੇ ਮਾਝਾ ਅਤੇ ਮਾਲਵਾ ਵਿੱਚ ਆਪ ਦੀ ਭਾਰੀ ਜਿੱਤ ਹੋਈ ਹੈ ਪਰ ਦੋਆਬਾ ’ਚੋਂ 9 ਸੀਟਾਂ ਲਿਜਾਣ ਵਿੱਚ ਕਾਂਗਰਸ ਕਾਮਯਾਬ ਹੋਈ ਹੈ। ਇਕੱਲੇ ਜਲੰਧਰ ਵਿੱਚ ਹੀ ਕਾਂਗਰਸ ਨੂੰ 5 ਸੀਟਾਂ ਮਿਲੀਆਂ ਹਨ ਜਦਕਿ ਚਾਰ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ। ਆਖਿਰ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਕਮਜ਼ੋਰ ਕਿਉਂ ਹੋ ਗਈ ? ਇਸ ਬਾਰੇ ਪੇਸ਼ ਹੈ ਖਾਸ ਰਿਪੋਰਟ...

ਜਲੰਧਰ ਤੋਂ ਕਾਂਗਰਸ ਨੂੰ 9 ਹਲਕਿਆਂ ਚੋਂ 5 ਚ ਮਿਲੀ ਜਿੱਤ

author img

By

Published : Mar 11, 2022, 5:33 PM IST

ਜਲੰਧਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਪੰਜਾਬ ਦੀਆਂ ਬਾਕੀ ਰਿਵਾਇਤੀ ਪਾਰਟੀਆਂ ਹੁਣ ਇਸ ਮੰਥਨ ਵਿੱਚ ਲੱਗੀਆਂ ਹੋਈਆਂ ਹਨ ਕਿ ਆਖਿਰ ਇੰਨ੍ਹੀ ਵੱਡੀ ਹਾਰ ਦਾ ਕਾਰਨ ਕੀ ਹੋ ਸਕਦਾ ਹੈ।

ਇਕੱਲੇ ਜਲੰਧਰ ਤੋਂ ਕਾਂਗਰਸ ਨੂੰ 5 ਸੀਟਾਂ ਮਿਲਣ ਪਿੱਛੇ ਕੀ ਕਾਰਨ ਹਨ?

ਜਲੰਧਰ ਦੀਆਂ ਦੋ ਸੀਟਾਂ ’ਤੇ ਕਾਂਗਰਸ ਨੂੰ ਮਿਲਿਆ ਦਲਿਤ ਵੋਟ ਦਾ ਫਾਇਦਾ ?

ਜਲੰਧਰ ਵਿਖੇ ਫਿਲੌਰ ਅਤੇ ਆਦਮਪੁਰ ਹਲਕਾ ਦੋ ਅਜਿਹੇ ਹਲਕੇ ਹਨ ਜਿੱਥੇ ਦਲਿਤ ਵੋਟ ਦਾ ਫੈਕਟਰ ਬਹੁਤ ਕੰਮ ਆਇਆ ਹੈ। ਜਿੱਥੋਂ ਤੱਕ ਜਲੰਧਰ ਦੇ ਫਿਲੌਰ ਹਲਕੇ ਦੀ ਗੱਲ ਹੈ ਉੱਥੇ ਜਲੰਧਰ ਦੇ ਕਾਂਗਰਸੀ ਸੰਸਦ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਨੇ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। ਇਸ ਹਲਕੇ ਵਿੱਚ ਪਿਛਲੇ ਦਸ ਸਾਲ ਤੋਂ ਅਕਾਲੀ ਦਲ ਦਾ ਰਾਜ ਸੀ ਪਰ ਇਸ ਵਾਰ ਬਿਕਰਮਜੀਤ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੂੰ 12,303 ਵੋਟਾਂ ਦੀ ਲੀਡ ਨਾਲ ਹਰਾਇਆ ਹੈ। ਇਸ ਹਲਕੇ ਵਿੱਚ ਬਿਕਰਮਜੀਤ ਚੌਧਰੀ ਨੂੰ ਪਿਤਾ ਦੇ ਸਾਂਸਦ ਹੋਣ ਦਾ ਫਾਇਦਾ ਮਿਲਿਆ ਅਤੇ ਦੂਸਰੇ ਪਾਸੇ ਬਲਦੇਵ ਸਿੰਘ ਖਹਿਰਾ ਦੇ ਅਕਾਲੀ ਦਲ ਦੇ ਉਮੀਦਵਾਰ ਹੋਣ ਕਰਕੇ ਜੋ ਵੋਟਾਂ ਅਕਾਲੀ ਦਲ ਨੂੰ ਪੈਣੀਆਂ ਸੀ ਉਹ ਵੀ ਬਿਕਰਮਜੀਤ ਸਿੰਘ ਚੌਧਰੀ ਨੂੰ ਪਈਆਂ।

ਓਧਰ ਦੂਸਰੇ ਪਾਸੇ ਜੇ ਆਦਮਪੁਰ ਸੀਟ ਦੀ ਗੱਲ ਕਰੀਏ ਤਾਂ ਆਦਮਪੁਰ ਸੀਟ ਉੱਪਰ ਇਸ ਵਾਰ ਕਾਂਗਰਸ ਨੇ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਸੀ ਜੋ ਟਿਕਟ ਲੈਣ ਤੋਂ ਕੁਝ ਦਿਨ ਪਹਿਲਾਂ ਹੀ ਬਹੁਜਨ ਸਮਾਜ ਪਾਰਟੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਈ ਸੀ। ਇੱਥੇ ਪਹਿਲਾਂ ਤੋਂ ਮੌਜੂਦਾ ਵਿਧਾਇਕ ਪਵਨ ਟੀਨੂੰ ਜੋ ਕਿ ਅਕਾਲੀ ਦਲ ਨਾਲ ਸਬੰਧਤ ਸੀ ਦਾ ਵਿਰੋਧ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ। ਸੁਖਵਿੰਦਰ ਕੋਟਲੀ ਨੂੰ ਇਸ ਇਲਾਕੇ ਵਿੱਚ ਪਵਨ ਟੀਨੂੰ ਦਾ ਵਿਰੋਧ ਅਤੇ ਸੁਖਵਿੰਦਰ ਕੋਟਲੀ ਦਾ ਬਹੁਜਨ ਸਮਾਜ ਪਾਰਟੀ ਤੋਂ ਆ ਕੇ ਕਾਂਗਰਸ ਵਿਚ ਚੋਣਾਂ ਲੜਨੀਆਂ ਜਿੱਤ ਦਾ ਇੱਕ ਮੁੱਖ ਕਾਰਨ ਸੀ ਕਿਉਂਕਿ ਕੋਟਲੀ ਦੇ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਆਉਣ ਨਾਲ ਵੱਡੀ ਗਿਣਤੀ ਵਿੱਚ ਬਸਪਾ ਦੇ ਦਲਿਤ ਲੋਕ ਸੁਖਵਿੰਦਰ ਕੋਟਲੀ ਨਾਲ ਜੁੜ ਗਏ।

ਦੂਸਰੇ ਪਾਸੇ ਜੇ ਬਾਕੀ ਕਾਂਗਰਸ ਦੀਆਂ ਤਿੰਨ ਸੀਟਾਂ ਦੀ ਗੱਲ ਕਰੀਏ ਸ਼ਾਹਕੋਟ ਦੀ ਸੀਟ ਉੱਪਰ ਹਰਦੇਵ ਸਿੰਘ ਲਾਡੀ ਦਾ ਜਿੱਤਣਾ ਤੈਅ ਸੀ ਕਿਉਂਕਿ ਉਸ ਦੇ ਦੂਸਰੇ ਪਾਸੇ ਖੜ੍ਹੇ ਉਮੀਦਵਾਰ ਅਕਾਲੀ ਦਲ ਦੇ ਬਚਿੱਤਰ ਸਿੰਘ ਬੇਹੱਦ ਕਮਜ਼ੋਰ ਉਮੀਦਵਾਰ ਸਨ ਪਰ ਆਮ ਆਦਮੀ ਪਾਰਟੀ ਵੱਲੋਂ ਇਸ ਇਲਾਕੇ ਵਿੱਚ ਜ਼ਿਆਦਾ ਵੋਟ ਨਹੀਂ ਪਈ ਜਿਸਦਾ ਫਾਇਦਾ ਹਰਦੇਵ ਲਾਡੀ ਨੂੰ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਹਰਦੇਵ ਲਾਡੀ ਨੇ ਸ਼ੁਰੂ ਤੋਂ ਹੀ ਇਸ ਇਲਾਕੇ ਵਿੱਚ ਵਿਕਾਸ ਦੇ ਕੰਮ ਕਰਵਾਏ ਹਨ ਜਿਸ ਕਰਕੇ ਲੋਕਾਂ ਵਿੱਚ ਉਸ ਪ੍ਰਤੀ ਕੋਈ ਨਾਰਾਜ਼ਗੀ ਨਹੀਂ ਸੀ।

ਇਸਦੇ ਨਾਲ ਹੀ ਜਲੰਧਰ ਛਾਉਣੀ ਦੀ ਸੀਟ ਜਿੱਥੇ ਪਰਗਟ ਸਿੰਘ ਪਿਛਲੇ ਦੋ ਵਾਰ ਚੋਣਾਂ ਲੜ ਚੁੱਕੇ ਸਨ। ਉਨ੍ਹਾਂ ਦੇ ਸਾਫ ਅਕਸ਼ ਨੇ ਉਨ੍ਹਾਂ ਨੂੰ ਜਿਤਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਇਸ ਸੀਟ ਉਪਰ ਅਕਾਲੀ ਦਲ ਅਤੇ ਭਾਜਪਾ ਦੀ ਲੜਾਈ ਉਮੀਦਵਾਰਾਂ ਦੀ ਨਿੱਜੀ ਲੜਾਈ ਬਣ ਚੁੱਕੀ ਸੀ ਕਿਉਂਕਿ ਅਕਾਲੀ ਦਲ ਵੱਲੋਂ ਜਗਬੀਰ ਬਰਾੜ ਨੂੰ ਟਿਕਟ ਦੇਣ ਤੋਂ ਬਾਅਦ ਅਕਾਲੀ ਦਲ ਦੇ ਪੁਰਾਣੇ ਉਮੀਦਵਾਰ ਅਤੇ ਆਗੂ ਸਰਬਜੀਤ ਮੱਕੜ ਨੇ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੋਂ ਚੋਣ ਲੜੀ। ਇਸ ਕਰਕੇ ਇਸ ਇਲਾਕੇ ਵਿੱਚ ਪਰਗਟ ਸਿੰਘ ਦੇ ਸਾਫ ਅਕਸ਼ ਅਤੇ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਦੀ ਨਿੱਜੀ ਲੜਾਈ ਦਾ ਫਾਇਦਾ ਪਰਗਟ ਸਿੰਘ ਨੂੰ ਸਿੱਧੇ ਤੌਰ ’ਤੇ ਹੋਇਆ।

ਜਿੱਥੋਂ ਤੱਕ ਜਲੰਧਰ ਨੌਰਥ ਦੀ ਗੱਲ ਹੈ ਇੱਥੇ ਡਾ. ਅਵਤਾਰ ਸਿੰਘ ਹੈਨਰੀ ਜੂਨੀਅਰ ਦੀ ਜਿੱਤ ਇਸ ਕਰਕੇ ਪੱਕੀ ਹੋ ਗਈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇ ਡੀ ਭੰਡਾਰੀ ਅਤੇ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਬੇਹੱਦ ਕਮਜ਼ੋਰ ਉਮੀਦਵਾਰ ਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਰਾਤੋ ਰਾਤ ਇਸ ਇਲਾਕੇ ਵਿੱਚ ਦਿਨੇਸ਼ ਢੱਲ ਨੂੰ ਸੀਟ ਦੇਣ ਤੋਂ ਬਾਅਦ ਉਹ ਵੀ ਇਸ ਇਲਾਕੇ ਵਿੱਚ ਇੱਕ ਕਮਜ਼ੋਰ ਉਮੀਦਵਾਰ ਸਨ। ਦਿਨੇਸ਼ ਢੱਲ ਕਾਂਗਰਸ ਤੋਂ ਟੁੱਟ ਕੇ ਆਮ ਆਦਮੀ ਪਾਰਟੀ ਵਿੱਚ ਆਏ ਸਨ। ਇਸ ਸੀਟ ਉੱਪਰ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਦੀਆਂ ਵੋਟਾਂ ਵੰਡੀਆਂ ਗਈਆਂ ਜਦਕਿ ਕਾਂਗਰਸ ਨੂੰ ਇੱਥੋਂ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਅਵਤਾਰ ਸਿੰਘ ਹੈਨਰੀ ਜੂਨੀਅਰ ਨੂੰ ਬਾਕੀ ਪਾਰਟੀਆਂ ਦੇ ਉਮੀਦਵਾਰ ਬਰਾਬਰ ਦੀ ਟੱਕਰ ਨਹੀਂ ਦੇ ਸਕੇ।

ਜਲੰਧਰ ਦੀਆਂ ਬਾਕੀ ਚਾਰ ਸੀਟਾਂ ਜਲੰਧਰ ਸੈਂਟਰਲ , ਨਕੋਦਰ , ਜਲੰਧਰ ਵੈਸਟ ਅਤੇ ਕਰਤਾਰਪੁਰ ਵਿਖੇ ਆਮ ਆਦਮੀ ਪਾਰਟੀ ਪੂਰਨ ਤੌਰ ’ਤੇ ਅੱਗੇ ਰਹੀ। ਆਮ ਆਦਮੀ ਪਾਰਟੀ ਜਲੰਧਰ ਵਿੱਚ ਚਾਰ ਸੀਟਾਂ ਲੈਣ ਤੋਂ ਬਾਅਦ ਵੀ ਪੰਜ ਸੀਟਾਂ ਉੱਪਰ ਪਿਛੜੀ ਕਿਉਂਕਿ ਇੱਥੇ ਕਾਂਗਰਸ ਦੀ ਮਜ਼ਬੂਤ ਸਥਿਤੀ ਦਲਿਤ ਵੋਟਾਂ ਦੇ ਨਾਲ ਨਾਲ ਇੱਥੇ ਚੰਨੀ ਫੈਕਟਰ ਵੀ ਕੰਮ ਕੀਤਾ। ਜਲੰਧਰ ਵਿਖੇ ਚੰਨੀ ਅਤੇ ਡੇਰਾ ਬੱਲਾਂ ਦਾ ਖਾਸ ਅਸਰ ਦਿਖਾਈ ਦਿੱਤਾ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਜਲੰਧਰ ਦੇ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ ਜੋ ਦਲਿਤਾਂ ਦਾ ਸਭ ਤੋਂ ਵੱਡਾ ਡੇਰਾ ਮੰਨਿਆ ਜਾਂਦਾ ਹੈ।

ਫਿਲਹਾਲ ਨਤੀਜੇ ਕੋਈ ਵੀ ਰਹੇ ਹੋਣ ਹੁਣ ਹਾਰਨ ਵਾਲੇ ਆਗੂ ਮੰਥਨ ਅਤੇ ਜਿੱਤਣ ਵਾਲੇ ਹਾਰਨ ਵਾਲਿਆਂ ਦੀਆਂ ਗਲਤੀਆਂ ਕੱਢਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:16 ਮਾਰਚ ਨੂੰ ਭਗਵੰਤ ਮਾਨ ਚੁੱਕਣਗੇ ਸਹੁੰ

ETV Bharat Logo

Copyright © 2025 Ushodaya Enterprises Pvt. Ltd., All Rights Reserved.