ਜਲੰਧਰ: ਸ਼ਹਿਰ ਵਿੱਚ ਐੱਸਟੀਐੱਫ਼ ਨੇ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ 255 ਗ੍ਰਾਮ ਹੈਰੋਇਨ ਤੇ 78 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਐੱਸਟੀਐੱਫ਼ ਦੇ ਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਬਿਨਾਂ ਨੰਬਰ ਦੀ ਆਈ ਟਵੰਟੀ ਕਾਰ ਨੂੰ ਹਰਿਆਣਾ ਵੱਲ ਲੈ ਕੇ ਜਾ ਰਿਹਾ ਹੈ ਉਸ ਕੋਲ ਹੈਰੋਇਨ ਹੈ।
ਇਸ ਤੋਂ ਬਾਅਦ ਪੁਲਿਸ ਨੇ ਵਰਿਆਣਾ ਮੋੜ ਕੋਲ ਨਾਕੇਬੰਦੀ ਕਰਕੇ ਸਫ਼ੇਦ ਰੰਗ ਦੀ ਆਈ ਟਵੰਟੀ ਕਾਰ ਨੂੰ ਰੋਕਿਆ ਤੇ ਤਲਾਸ਼ੀ ਲਈ। ਇਸ ਵੇਲੇ ਕਾਰ 'ਚ ਸਵਾਰ ਸਵਰਨ ਸਿੰਘ ਕੋਲ ਹੈਰੋਇਨ ਤੇ 78 ਹਜ਼ਾਰ ਨਕਦੀ ਬਰਾਮਦ ਹੋਈ। ਪੁਲਿਸ ਨੇ ਦੋਸ਼ੀ 'ਤੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।