ETV Bharat / state

ਆਖਰ ਕਿਉਂ ਵਫਾ ਨਹੀਂ ਹੁੰਦੇ ਸਰਕਾਰਾਂ ਦੇ ਵਾਅਦੇ, ਸਰਕਾਰਾਂ ਦੀ ਨਲਾਇਕੀ ਜਾਂ ਸਿਆਸਤ ? ਵੇਖੋ ਸਾਡੀ ਇਸ ਖਾਸ ਰਿਪੋਰਟ ’ਚ...

ਪਿਛਲੇ ਸਮਿਆਂ ਤੋਂ ਪੰਜਾਬ ਦੇ ਖਿਡਾਰੀ ਕੌਮਾਂਤਰੀ ਮੁਕਾਬਲਿਆਂ ਵਿੱਚ ਤਗਮੇ ਲਿਆ ਸਰਕਾਰਾਂ ਦੀ ਝੋਲੀ ਪਾ ਰਹੇ ਹਨ ਜਿਸ ਨਾਲ ਭਾਵੇਂ ਪੰਜਾਬ ਹੋਵੇ ਜਾਂ ਕੇਂਦਰ ਦੀ ਸਰਕਾਰ ਉਨ੍ਹਾਂ ਦਾ ਮਾਣ ਪੂਰੇ ਵਿਸ਼ਵ ਵਿੱਚ ਵਧਾਉਂਦੇ ਵਧਦਾ ਹੈ ਪਰ ਇਸ ਦੇ ਬਦਲੇ ਆਪਣੀ ਮਿਹਨਤ ਨਾਲ ਮੈਡਲ ਲਿਆਉਣ ਵਾਲੇ ਖਿਡਾਰੀਆਂ ਦੇ ਪੱਲੇ ਸਿਰਫ ਲਾਅਰੇ ਹੀ ਪੈਂਦੇ ਆ ਹਨ ਜੋ ਕਦੇ ਪੂਰੇ ਨਹੀਂ ਹੋਏ। ਹੁਣ ਇੰਨ੍ਹਾਂ ਨਿਰਾਸ਼ ਖਿਡਾਰੀਆਂ ਵੱਲੋਂ ਇੱਕ ਵਾਰ ਫਿਰ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ।

ਸਰਕਾਰਾਂ ਤੋਂ ਨਿਰਾਸ਼ ਖਿਡਾਰੀਆਂ ਦਾ ਦਰਦ
ਸਰਕਾਰਾਂ ਤੋਂ ਨਿਰਾਸ਼ ਖਿਡਾਰੀਆਂ ਦਾ ਦਰਦ
author img

By

Published : Aug 8, 2022, 10:40 PM IST

ਜਲੰਧਰ: ਪੂਰੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਹੋਣ ਵਾਲੇ ਖੇਡ ਟੂਰਨਾਮੈਂਟਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਸਾਰੇ ਅਲੱਗ-ਅਲੱਗ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ। ਫਿਰ ਚਾਹੇ ਉਹ ਹਾਕੀ , ਕ੍ਰਿਕਟ ,ਪਾਵਰ ਲਿਫਟਿੰਗ ,ਸ਼ਤਰੰਜ ,ਕੁਸ਼ਤੀ ਜਾਂ ਫੇਰ ਕਬੱਡੀ ਦੇ ਨਾਲ ਨਾਲ ਹੋਰ ਖੇਡਾਂ ਹੋਣ। ਜੇਕਰ ਇੰਨ੍ਹਾਂ ਖਿਡਾਰੀਆਂ ਦੇ ਘਰ ਜਾ ਕੇ ਦੇਖੀਏ ਇੰਨ੍ਹਾਂ ਵੱਲੋਂ ਜਿੱਤੇ ਹੋਏ ਮੈਡਲਾਂ ਅਤੇ ਟਰਾਫੀਆਂ ਦੇ ਢੇਰ ਇੰਨ੍ਹਾਂ ਦੇ ਘਰ ਵਿੱਚ ਲੱਗੇ ਹੋਏ ਨਜ਼ਰ ਆਉਣਗੇ ਪਰ ਪੂਰੀ ਦੁਨੀਆ ਵਿੱਚ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਹ ਖਿਡਾਰੀ ਅਤੇ ਇਨ੍ਹਾਂ ਦੇ ਪਰਿਵਾਰ ਪੰਜਾਬ ਦੀਆਂ ਵੱਖ ਵੱਖ ਸਰਕਾਰਾਂ ਤੋਂ ਨਿਰਾਸ਼ ਨਜ਼ਰ ਆਉਂਦੇ ਹਨ। ਪੇਸ਼ ਹੈ ਖਿਡਾਰੀਆਂ ਦੀ ਇਸ ਨਿਰਾਸ਼ਾ ਤੇ ਇਹ ਸਪੈਸ਼ਲ ਰਿਪੋਰਟ ......

ਸ਼ਾਇਦ ਹੀ ਕੋਈ ਅਜਿਹੀ ਖੇਡ ਹੋਵੇ ਜਿਸ ਵਿੱਚ ਪੰਜਾਬੀ ਹਿੱਸਾ ਨਹੀਂ ਲੈਂਦੇ : ਦੁਨੀਆ ਦੇ ਕਿਸੇ ਵੀ ਕੋਨੇ ਵਿਚ ਖੇਡ ਮੁਕਾਬਲਿਆਂ ਦੀ ਗੱਲ ਹੋਵੇ ਤਾਂ ਸ਼ਾਇਦ ਹੀ ਕੋਈ ਅਜਿਹਾ ਮੁਕਾਬਲਾ ਹੋਵੇਗਾ ਜਿਸ ਵਿੱਚ ਪੰਜਾਬੀ ਹਿੱਸਾ ਨਹੀਂ ਲੈਂਦੇ। ਦੇਸ਼ ਦੁਨੀਆ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਇਹ ਖਿਡਾਰੀ ਜਦੋਂ ਆਪਣਾ ਖੇਡ ਦਾ ਸਾਮਾਨ ਲੈ ਕੇ ਮੈਦਾਨ ਵਿਚ ਉਤਰਦੇ ਹਨ ਤਾਂ ਫਿਰ ਗੱਲ ਸਿਰਫ਼ ਇੰਨ੍ਹਾਂ ਦੇ ਆਪਣੇ ਪਰਸਨਲ ਨਾਮ ਦੀ ਨਹੀਂ ਹੁੰਦੀ ਬਲਕਿ ਇਨ੍ਹਾਂ ਦੇ ਨਾਮ ਦੇ ਨਾਲ ਦੇਸ਼ ਦਾ ਨਾਮ ਪਹਿਲਾਂ ਜੁੜਦਾ ਹੈ। ਇਹੀ ਕਾਰਨ ਹੈ ਕਿ ਖੇਡ ਦੇ ਮੈਦਾਨ ਵਿੱਚ ਉੱਤਰਨ ਵਾਲਾ ਹਰ ਖਿਡਾਰੀ ਇਹ ਸੋਚ ਕੇ ਆਪਣੀ ਖੇਡ ਖੇਡਦਾ ਹੈ ਕਿ ਜਦ ਉਹ ਮੁਕਾਬਲਾ ਖਤਮ ਹੋਵੇ ਤਾਂ ਸਾਡੇ ਦੇਸ਼ ਦਾ ਝੰਡਾ ਸਭ ਤੋਂ ਉੱਪਰ ਹੋਣਾ ਚਾਹੀਦਾ। ਫਿਰ ਚਾਹੇ ਗੱਲ ਕ੍ਰਿਕਟ ,ਹਾਕੀ ,ਕਬੱਡੀ ,ਕੁਸ਼ਤੀ ,ਪਾਵਰ ਲਿਫਟਿੰਗ ,ਅਲੱਗ ਅਲੱਗ ਦੌੜਾਂ ਦੇ ਨਾਲ ਨਾਲ ਹੋਰ ਵੀ ਖੇਡਾਂ ਹੋਣ। ਹਰ ਖੇਡ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਲਈ ਬਹੁਤ ਸਾਰੇ ਮੈਡਲ ਜਿੱਤੇ ਹਨ।

  • ਕੀ ਕਹਿੰਦੇ ਨੇ ਸਰਕਾਰਾਂ ਬਾਰੇ ਇਹ ਖਿਡਾਰੀ ਤੇ ਉਨ੍ਹਾਂ ਦੇ ਮਾਪੇ ?

ਡੀ ਐਸ ਪੀ ਤੋਂ ਐਸ ਪੀ ਬਣਨ ਦੀ ਉਡੀਕ ਕਰ ਰਹੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ : ਅਜੇ ਕੁਝ ਸਮਾਂ ਪਹਿਲਾਂ ਹੀ ਭਾਰਤੀ ਹਾਕੀ ਟੀਮ ਓਲੰਪਿਕ ਵਿਚ ਬਰੋਨਜ਼ ਮੈਡਲ ਜਿੱਤ ਕੇ ਵਾਪਸ ਆਈ ਸੀ। ਟੀਮ ਦੇ ਵਾਪਸ ਆਉਣ ਤੇ ਜਿੱਥੇ ਦੇਸ਼ ਵਾਸੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਉੱਥੇ ਇੰਨ੍ਹਾਂ ਵਿੱਚੋਂ ਜੋ ਖਿਡਾਰੀ ਪੰਜਾਬ ਦੇ ਸਨ ਉਨ੍ਹਾਂ ਨੂੰ ਉਸ ਵੇਲੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਨੌਕਰੀਆਂ ਅਤੇ ਪ੍ਰਮੋਸ਼ਨ ਲਈ ਵਾਅਦੇ ਕੀਤੇ। ਇਨ੍ਹਾਂ ਵਿੱਚ ਸਭ ਤੋਂ ਉੱਪਰ ਨਾਮ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਆਉਂਦਾ ਹੈ ਜੋ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਨੌਕਰੀ ਕਰ ਰਹੇ ਹਨ।

ਸਰਕਾਰਾਂ ਤੋਂ ਨਿਰਾਸ਼ ਖਿਡਾਰੀਆਂ ਦਾ ਦਰਦ

ਓਲੰਪਿਕ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵੱਲੋਂ ਡੀਐੱਸਪੀ ਰੈਂਕ ਤੋਂ ਐੱਸਪੀ ਰੈਂਕ ਤੇ ਪਰਮੋਟ ਕਰਨ ਦੀ ਗੱਲ ਕੀਤੀ ਗਈ ਸੀ ਪਰ ਇਹ ਵਾਅਦਾ ਕੈਪਟਨ ਸਰਕਾਰ , ਚੰਨੀ ਸਰਕਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੱਕ ਵੀ ਅਜੇ ਤੱਕ ਅਧੂਰਾ ਪਿਆ ਹੈ। ਮਨਪ੍ਰੀਤ ਸਿੰਘ ਦੇ ਮਾਤਾ ਜੀ ਮਨਜੀਤ ਕੌਰ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟੀਮ ਦੇ ਓਲੰਪਿਕ ਵਿੱਚ ਬਰੌਂਜ਼ ਮੈਡਲ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਮਨਪ੍ਰੀਤ ਸਿੰਘ ਨੂੰ ਡੀਐਸਪੀ ਤੋਂ ਐਸਪੀ ਬਣਾਉਣ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਦੁਹਰਾਇਆ ਅਤੇ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਇਸ ਵਾਅਦੇ ਨੂੰ ਪੂਰਾ ਕਰ ਦੇਵੇ ਪਰ ਅਜੇ ਤਕ ਮਨਪ੍ਰੀਤ ਦੀ ਪ੍ਰਮੋਸ਼ਨ ਦੀ ਗੱਲ ਠੰਢੇ ਬਸਤੇ ਵਿੱਚ ਪਈ ਹੋਈ ਹੈ।

ਪੰਜਾਬ ਸਰਕਾਰ ਦੇ ਵਾਅਦੇ ਮੁਤਾਬਕ ਡੀ ਐੱਸ ਪੀ ਰੈਂਕ ਦੀ ਨੌਕਰੀ ਦੀ ਉਡੀਕ ਵਿੱਚ ਭਾਰਤੀ ਹਾਕੀ ਟੀਮ ਦੇ ਫਾਰਵਰਡ ਖਿਡਾਰੀ ਮਨਦੀਪ ਸਿੰਘ : ਇਸੇ ਤਰ੍ਹਾਂ ਭਾਰਤੀ ਹਾਕੀ ਟੀਮ ਵਿੱਚ ਫਾਰਵਰਡ ਖਿਲਾਰੀ ਮਨਦੀਪ ਦੇ ਪਿਤਾ ਰਵਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਓਲੰਪਿਕ ਖੇਡ ਕੇ ਉਸ ਤੋਂ ਬਾਅਦ ਸਰਕਾਰ ਵੱਲੋਂ ਮਨਦੀਪ ਨੂੰ ਡੀਐੱਸਪੀ ਰੈਂਕ ਤੇ ਭਰਤੀ ਕਰਨ ਦੀ ਗੱਲ ਕੀਤੀ ਗਈ ਸੀ ਪਰ ਉਸ ਵੇਲੇ ਤੋਂ ਲੈ ਕੇ ਹੁਣ ਤਕ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ , ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ ਅੱਜ ਤੱਕ ਸਰਕਾਰ ਦਾ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ।

ਮਲਿਕਾ ਹਾਂਡਾ ਵੀ ਕਰ ਰਹੀ ਨੌਕਰੀ ਦਾ ਇੰਤਜ਼ਾਰ : ਕੁਝ ਅਜਿਹਾ ਹੀ ਹਾਲ ਜਲੰਧਰ ਦੀ ਅੰਤਰਰਾਸ਼ਟਰੀ ਸਤਰੰਜ਼ ਖਿਡਾਰੀ ਮਲਿਕਾ ਹਾਂਡਾ ਦਾ ਵੀ ਹੈ। ਮਲਿਕਾ ਹਾਂਡਾ ਦੇਸ਼ ਦੀ ਅਜਿਹੀ ਸਤਰੰਜ਼ ਦੀ ਖਿਡਾਰਨ ਹੈ ਜੋ ਨਾ ਤਾਂ ਸੁਣ ਸਕਦੀ ਹੈ ਅਤੇ ਨਾ ਹੀ ਸਹੀ ਢੰਗ ਨਾਲ ਬੋਲ ਸਕਦੀ ਹੈ ਪਰ ਸ਼ਤਰੰਜ ਦੀ ਖੇਡ ਵਿੱਚ ਉਹ ਚੰਗਿਆਂ ਚੰਗਿਆਂ ਦੀ ਬੋਲਤੀ ਬੰਦ ਕਰ ਦਿੰਦੀ ਹੈ। ਮਲਿਕਾ ਹਾਂਡਾ ਹੁਣ ਤੱਕ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ਤਰੰਜ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਬਰੌਂਜ, ਸਿਲਵਰ ਅਤੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੀ ਹੈ।

ਮਲਿਕਾ ਹਾਂਡਾ ਅਤੇ ਉਸ ਦੇ ਪਰਿਵਾਰ ਦਾ ਵੀ ਇਹੀ ਕਹਿਣਾ ਹੈ ਕਿ ਉਸ ਨੇ ਜੋ ਕੁਝ ਉਪਲੱਬਧੀ ਇਸ ਖੇਡ ਵਿੱਚ ਹਾਸਲ ਕੀਤੀ ਹੈ ਉਸ ਵਿੱਚ ਸਰਕਾਰ ਨੇ ਉਸ ਦੀ ਬਿਲਕੁਲ ਵੀ ਮਦਦ ਨਹੀਂ ਕੀਤੀ। ਇੱਥੇ ਤੱਕ ਕਿ ਅੱਜ ਤੱਕ ਸਰਕਾਰ ਵੱਲੋਂ ਉਸ ਨੂੰ ਇਕ ਕੋਚ ਤੱਕ ਮੁਹੱਈਆ ਨਹੀਂ ਕਰਵਾ ਕੇ ਦਿੱਤਾ ਗਿਆ। ਪਿਛਲੇ ਕਈ ਸਾਲਾਂ ਤੋਂ ਮਲਿਕਾ ਹਾਂਡਾ ਸਰਕਾਰਾਂ ਅੱਗੇ ਨੌਕਰੀ ਦੀ ਗੁਹਾਰ ਲਗਾ ਰਹੀ ਹੈ ਪਰ ਉਸ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।

ਕਾਮਨਵੈਲਥ ਖੇਡਾਂ ਵਿਚ ਗੋਲਡ ਜਿੱਤਣ ਵਾਲੀ ਰਮਨਦੀਪ ਕੌਰ ਮੁਸ਼ਕਿਲ ਨਾਲ ਕਰੀ ਗੁਜਾਰਾ : ਕੁਝ ਅਜਿਹੇ ਹੀ ਹਲਾਤ ਅੰਤਰਰਾਸ਼ਟਰੀ ਪੱਧਰ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਖੇਡ ਕੇ ਗੋਲਡ ਮੈਡਲ ਲਿਆਉਣ ਵਾਲੀ ਖਿਡਾਰਨ ਰਮਨਦੀਪ ਕੌਰ ਦਾ ਵੀ ਹੈ। ਰਮਨਦੀਪ ਕੌਰ ਕਹਿੰਦੀ ਹੈ ਕਿ ਉਹ ਦੇਸ਼ ਵਿੱਚ ਰਾਸ਼ਟਰੀ ਮੁਕਾਬਲਿਆਂ ਵਿੱਚ ਕਿੰਨੇ ਗੋਲਡ ਲੈ ਚੁੱਕੀ ਹੈ ਇਹ ਉਸ ਖ਼ੁਦ ਦੇ ਵੀ ਯਾਦ ਨਹੀਂ। ਇਸ ਤੋਂ ਇਲਾਵਾ ਉਹ ਕੌਮਨ ਵੈਲਥ ਖੇਡਾਂ ਵਿੱਚ ਖੁਦ ਅਪਾਹਜ ਹੁੰਦਿਆਂ ਹੋਇਆ ਜਨਰਲ ਕੈਟੇਗਰੀ ਵਿੱਚ ਪਾਵਰ ਲਿਫਟਿੰਗ ਕਰ ਦੇਸ਼ ਲਈ ਗੋਲਡ ਮੈਡਲ ਲਿਆ ਚੁੱਕੀ ਹੈ ਅਤੇ ਪਿਛਲੇ ਮਹੀਨੇ ਦੁਬਈ ਵਿੱਚ ਹੋਏ ਅੰਤਰਰਾਸ਼ਟਰੀ ਰੋਹ ਪਾਵਰ ਲਿਫ਼ਟਿੰਗ ਵਿੱਚ ਵੀ ਉਹ ਗੋਲਡ ਮੈਡਲ ਲੈ ਕੇ ਆਈ ਹੈ ਪਰ ਅੱਜ ਰਮਨਦੀਪ ਕੌਰ ਲੁਧਿਆਣੇ ਵਿਖੇ ਇਕ ਕਿਰਾਏ ਦੇ ਮਕਾਨ ਤੇ ਰਹਿ ਕੇ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਜਬੂਰ ਹੈ।

ਰਮਨਦੀਪ ਕੌਰ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਕਦੀ ਉਸਦੀ ਕੋਈ ਮੱਦਦ ਨਹੀਂ ਕੀਤੀ ਗਈ। ਉਹ ਕਈ ਵਾਰ ਵੱਡੇ ਵੱਡੇ ਅਫ਼ਸਰਾਂ ਅਤੇ ਮੰਤਰੀਆਂ ਅੱਗੇ ਆਪਣੀ ਨੌਕਰੀ ਦੀ ਵੀ ਗੁਹਾਰ ਲਗਾ ਚੁੱਕੀ ਹੈ ਪਰ ਕਿਤੇ ਵੀ ਉਸਦੀ ਸੁਣਵਾਈ ਨਹੀਂ ਹੋਈ। ਉਸ ਦੇ ਮੁਤਾਬਕ ਇਸ ਵਾਰ ਜਦ ਉਹ ਦੁਬਈ ਵਿਚ ਰੋਹ ਪਾਵਰ ਲਿਫਟਿੰਗ ਟੂਰਨਾਮੈਂਟ ਲਈ ਗਈ ਤਾਂ ਉਦੋਂ ਵੀ ਉਸ ਦੀ ਮੱਦਦ ਲਈ ਸਰਕਾਰ ਅੱਗੇ ਨਹੀਂ ਆਈ ਬਲਕਿ ਕੁਝ ਐਨ ਆਰ ਆਈ ਲੋਕਾਂ ਨੇ ਉਸ ਦੀ ਇੱਕ ਲੱਖ ਰੁਪਏ ਦੀ ਫੀਸ ਭਰ ਕੇ ਉਸ ਨੂੰ ਇਸ ਟੂਰਨਾਮੈਂਟ ਲਈ ਭੇਜਿਆ। ਸਰਕਾਰਾਂ ਤੋਂ ਨਿਰਾਸ਼ ਹੋ ਚੁੱਕੀ ਰਮਨਦੀਪ ਕੌਰ ਦਾ ਕਹਿਣਾ ਹੈ ਕਿ ਗੋਲਡ ਮੈਡਲ ਜਿੱਤਣ ਤੋਂ ਬਾਅਦ ਵੀ ਜੇ ਖਿਡਾਰੀਆਂ ਦੇ ਇਹ ਹਾਲਾਤ ਨੇ ਤਾਂ ਖੇਡਣ ਦਾ ਕੀ ਫ਼ਾਇਦਾ ?

ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨ ਵਿਕਾਸ ਵਰਮਾ ਵੀ ਸਰਕਾਰ ਤੋਂ ਨਿਰਾਸ਼: ਵਿਕਾਸ ਵਰਮਾ ਵੀ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਨੇ ਜੋ ਦੁਬਈ ਵਿੱਚ ਹੋਈ ਅੰਤਰਰਾਸ਼ਟਰੀ ਰੋਹ ਪਾਵਰਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਹੈ ਕਿ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਨਾ ਤਾਂ ਕੋਚ ਦਿੱਤੇ ਜਾਂਦੇ ਹਨ ਨਾ ਸਹੀ ਡਾਈਟ ਤੇ ਨਾ ਹੀ ਕੋਈ ਹੋਰ ਫੈਸਿਲਿਟੀ ਜਿਸ ਦੇ ਚੱਲਦੇ ਖਿਡਾਰੀਆਂ ਨੂੰ ਖ਼ੁਦ ਆਪਣੇ ਬਲਬੂਤੇ ਤੇ ਖੇਡਕੇ ਇਹ ਮੈਡਲ ਜਿੱਤਣੇ ਪੈਂਦੇ ਹਨ। ਵਿਕਾਸ ਮੁਤਾਬਕ ਜੇ ਸਰਕਾਰਾਂ ਇਨ੍ਹਾਂ ਖਿਡਾਰੀਆਂ ਦੀ ਥੋੜ੍ਹੀ ਹੋਰ ਮਦਦ ਕਰਨ ਤਾਂ ਇਨ੍ਹਾਂ ਦਾ ਹੌਸਲਾ ਹੋਰ ਵਧੇਗਾ।

ਕੌਮਾਂਤਰੀ ਨੇਤਰਹੀਣ ਖਿਡਾਰੀ ਤੇਜਿੰਦਰ ਸਿੰਘ ਕਰ ਰਿਹਾ ਚਪੜਾਸੀ ਦੀ ਨੌਕਰੀ : ਪੰਜਾਬ ਵਿੱਚ ਖਿਡਾਰੀਆਂ ਦੀ ਅਣਦੇਖੀ ਸਿਰਫ਼ ਇੱਥੇ ਹੀ ਖ਼ਤਮ ਨਹੀਂ ਹੁੰਦੀ। ਜਲੰਧਰ ਦਾ ਰਹਿਣ ਵਾਲਾ ਤੇਜਿੰਦਰ ਸਿੰਘ ਜੋ 2012 ਤੋਂ ਲੈ ਕੇ ਹੁਣ ਤੱਕ ਪੰਜਾਬ ਨੇਤਰਹੀਣ ਕ੍ਰਿਕਟ ਟੀਮ ਦਾ ਕੈਪਟਨ ਹੈ। ਤੇਜਿੰਦਰ ਸਿੰਘ 2014 ਵਿੱਚ ਕੌਮਾਂਤਰੀ ਕ੍ਰਿਕਟ ਵਰਲਡ ਕੱਪ ਟੂਰਨਾਂਮੈਂਟ ਜਿੱਤ ਚੁੱਕਿਆ ਹੈ। ਇਹੀ ਨਹੀਂ 2015 ਵਿੱਚ ਉਸ ਨੇ ਇੰਗਲੈਂਡ ਵਿਖੇ ਹੋਏ ਟੀ 20 ਅਤੇ ਵਨ ਡੇ ਮੈਚ ਵੀ ਜਿੱਤੇ ਪਰ ਇੰਨੀਆਂ ਮੱਲਾਂ ਮਾਰਨ ਵਾਲਾ ਇੰਨ੍ਹਾਂ ਪੜ੍ਹਿਆ ਲਿਖਿਆ ਖਿਡਾਰੀ ਅੱਜ ਜਲੰਧਰ ਦੇ ਇੱਕ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਕਰ ਰਿਹਾ ਹੈ। ਤੇਜਿੰਦਰ ਸਿੰਘ ਦੇ ਮੁਤਾਬਕ ਅੱਜ ਉਸ ਨੂੰ ਬਹੁਤ ਨਮੋਸ਼ੀ ਹੁੰਦੀ ਹੈ ਜਦੋਂ ਲੋਕ ਉਸ ਨੂੰ ਪੁੱਛਦੇ ਨੇ ਕਿ ਉਹ ਕੀ ਕਰਦਾ ਹੈ ਤਾਂ ਉਸ ਨੂੰ ਦੱਸਣਾ ਪੈਂਦਾ ਹੈ ਕਿ ਉਹ ਇੱਕ ਵਰਲਡ ਚੈਂਪੀਅਨ ਹੈ ਲੇਕਿਨ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਕਰਦਾ ਹੈ।

ਸਰਕਾਰਾਂ ਤੋਂ ਨਿਰਾਸ਼ ਖਿਡਾਰੀਆਂ ਦਾ ਦਰਦ

ਸਰਕਾਰਾਂ ਨੂੰ ਨਸੀਹਤ: ਇਹ ਤਾਂ ਗੱਲ ਕੁਝ ਗਿਣੇ ਚੁਣੇ ਖਿਡਾਰੀਆਂ ਦੇ ਹਨ ਪਰ ਇਹ ਲਿਸਟ ਇੱਥੇ ਹੀ ਖ਼ਤਮ ਨਹੀਂ ਹੁੰਦੀ ਪੰਜਾਬ ਦੇ ਹਰ ਸ਼ਹਿਰ ਹਰ ਪਿੰਡ ਵਿੱਚ ਅਜਿਹੇ ਖਿਡਾਰੀ ਮੌਜੂਦ ਹਨ ਜਿਨ੍ਹਾਂ ਨੂੰ ਜੇਕਰ ਸਰਕਾਰ ਸਹੀ ਢੰਗ ਨਾਲ ਸਹੂਲਤਾਂ ਮੁਹੱਈਆ ਕਰਾਏ ਤਾਂ ਉਹ ਆਪਣੀ ਖੇਡ ਦੇ ਜ਼ਰੀਏ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਹੋਰ ਉੱਚਾ ਕਰ ਸਕਦੇ ਹਨ। ਅੱਜ ਲੋੜ ਹੈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਜਗ੍ਹਾ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਅਤੇ ਪੰਜਾਬ ਦੇ ਪਰਿਵਾਰ ਹੋਰ ਖੁਸ਼ਹਾਲ ਹੋ ਸਕਣ।

ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ 2022: ਫਾਈਨਲ ’ਚ ਭਾਰਤੀ ਹਾਕੀ ਟੀਮ ਦੀ ਹਾਰ ’ਤੇ ਸੁਣੋ ਕੀ ਬੋਲੇ ਮਾਪੇ ?

ETV Bharat Logo

Copyright © 2024 Ushodaya Enterprises Pvt. Ltd., All Rights Reserved.