ETV Bharat / state

ਕਬੂਤਰਾਂ ਨੇ ਸਰਵਣ ਨੂੰ ਬਣਾਇਆ ਕਰੋੜਪਤੀ, ਦੇਸ਼-ਵਿਦੇਸ਼ 'ਚ ਮਿਲੀ ਪਹਿਚਾਣ - pigeons games in india

ਜਲੰਧਰ ਦੇ ਇੱਕ ਸ਼ਖ਼ਸ ਨੂੰ ਕਬੂਤਰਾਂ ਦੇ ਸ਼ੌਂਕ ਨੇ ਕਰੋੜਪਤੀ ਬਣਾਇਆ ਹੈ। ਸਰਵਣ ਸਿੰਘ ਨਾਂਅ ਦੇ ਇਸ ਵਿਅਕਤੀ ਕੋਲ ਵਿਲੱਖਣ ਨਸਲ ਦੇ ਕਬੂਤਰ ਹਨ ਤੇ ਇਨ੍ਹਾਂ ਕਬੂਤਰਾਂ ਦੀ ਕੀਮਤ ਸੱਤ ਕਰੋੜ ਰੁਪਏ ਲੱਗ ਚੁੱਕੀ ਹੈ।

pigeons
pigeons
author img

By

Published : Mar 12, 2020, 7:19 AM IST

Updated : Mar 12, 2020, 12:03 PM IST

ਜਲੰਧਰ: ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਜਿੱਥੇ ਕੁਝ ਲੋਕ ਮਹਿੰਗੀਆਂ ਗੱਡੀਆਂ ਦੇ ਸ਼ੌਕ ਰੱਖਦੇ ਹਨ, ਉੱਥੇ ਹੀ ਜਲੰਧਰ ਦੇ ਸਰਵਣ ਸਿੰਘ ਨਾਂਅ ਦੇ ਸ਼ਖ਼ਸ ਨੂੰ ਕਬੂਤਰ ਪਾਲਣ ਦਾ ਸ਼ੌਂਕ ਹੈ ਤੇ ਇਸ ਸ਼ੌਂਕ ਨੇ ਉਨ੍ਹਾਂ ਨੂੰ ਕਰੋੜਪਤੀ ਵੀ ਬਣਾਇਆ ਹੈ।

ਵੀਡੀਓ

ਸਰਵਣ ਸਿੰਘ ਨੂੰ ਬਾਰਾਂ ਸਾਲ ਦੀ ਉਮਰ ਵਿੱਚ ਹੀ ਕਬੂਤਰਾਂ ਦਾ ਅਜਿਹਾ ਸ਼ੌਂਕ ਪਿਆ ਕਿ ਉਹ ਸ਼ੌਕ ਜਨੂੰਨ ਵਿੱਚ ਬਦਲ ਗਿਆ। ਕਬੂਤਰਾਂ ਨੇ ਉਨ੍ਹਾਂ ਨੂੰ ਦੋ ਵਾਰ ਵਰਲਡ ਚੈਂਪੀਅਨ ਵੀ ਬਣਾਇਆ ਸਰਵਣ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਨਾਨਾ ਜੀ ਕਬੂਤਰ ਰੱਖਦੇ ਸੀ ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਵੀ ਕਬੂਤਰਾਂ ਨਾਲ ਲਗਾਅ ਹੋ ਗਿਆ।

ਸਰਵਣ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦੇ ਕੋਲ ਹਰੀਆਂ ਅੱਖਾਂ ਵਾਲੇ ਦੋ ਕਬੂਤਰ ਹਨ ਜਿਨ੍ਹਾਂ ਦੀ ਕੀਮਤ ਸੱਤ ਕਰੋੜ ਰੁਪਏ ਲੱਗ ਚੁੱਕੀ ਹੈ ਪਰ ਉਨ੍ਹਾਂ ਦਾ ਲਗਾਅ ਇੰਨਾ ਹੈ ਕਿ ਉਨ੍ਹਾਂ ਨੇ ਕਬੂਤਰ ਨਹੀਂ ਵੇਚੇ ਤੇ ਸੱਤ ਕਰੋੜ ਰੁਪਏ ਦੀ ਪੇਸ਼ਕਸ਼ ਠੁਕਰਾ ਦਿੱਤੀ।

ਸਰਵਣ ਸਿੰਘ ਦੇ ਪੁੱਤਰ ਜਸਕਰਨ ਦਾ ਵੀ ਕਹਿਣਾ ਹੈ ਕਿ ਉਹ ਵੀ ਆਪਣੇ ਪਿਤਾ ਵਾਂਗ ਕਬੂਤਰਾਂ ਦਾ ਸ਼ੌਕ ਰੱਖਦਾ ਹੈ ਅਤੇ ਜਿਵੇਂ ਉਨ੍ਹਾਂ ਦੇ ਪਿਤਾ ਨੇ ਪੂਰੀ ਦੁਨੀਆਂ ਵਿੱਚ ਨਾਂਅ ਕਮਾਇਆ ਹੈ। ਉਹ ਵੀ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰੇਗਾ।

Last Updated : Mar 12, 2020, 12:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.