ਜਲੰਧਰ: ਕਸਬਾ ਫਿਲੌਰ ਵਿਖੇ ਪੁਲfਸ ਨੇ ਪੰਦਰਾਂ ਸਾਲਾਂ ਤੋਂ ਬੱਸ ਸਟੈਂਡ ਵਿਖੇ ਆਪਣਾ ਥਾਣਾ ਬਣਾਇਆ ਹੋਇਆ ਸੀ ਅਤੇ ਹੁਣ ਫਿਲੌਰ ਦੇ ਬੱਸ ਸਟੈਂਡ ਪੁਲੀਸ ਤੋਂ ਮੁਕਤ ਹੋ ਚੱਲਿਆ ਹੈ। ਫਿਲੌਰ ਦੇ ਵਾਸੀਆਂ ਨੂੰ ਉਨ੍ਹਾਂ ਦਾ ਇਕ ਨਵਾਂ ਬੱਸ ਸਟੈਂਡ ਮਿਲਣ ਜਾ ਰਿਹਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫ਼ਸਰ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਦੋ ਏਕੜ ਜ਼ਮੀਨ ਖ਼ਰੀਦੀ ਸੀ ਪੁਲਿਸ ਪ੍ਰਸ਼ਾਸਨ ਕੋਲੋਂ। ਜਿਸ ਤੋਂ ਬਾਅਦ ਇਸ ਜ਼ਮੀਨ ਉੱਤੇ ਬੱਸ ਸਟੈਂਡ ਬਣਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਜਦੋਂ ਫਿਲੌਰ ਥਾਣੇ ਦੀ ਬਿਲਡਿੰਗ ਟੁੱਟ ਰਹੀ ਸੀ ਤਾਂ ਪੁਲਿਸ ਪ੍ਰਸ਼ਾਸਨ ਨੇ ਨਗਰ ਕੌਂਸਲ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕੁਝ ਸਮੇਂ ਲਈ ਬੱਸ ਸਟੈਂਡ ਨੂੰ ਥਾਣੇ ਵਜੋਂ ਇਸਤੇਮਾਲ ਕਰਨ ਦਿਓ। ਜਿਸ ਤੋਂ ਬਾਅਦ ਨਗਰ ਕੌਂਸਲ ਨੇ ਪੁਲਿਸ ਵਾਲਿਆਂ ਨੂੰ ਬੱਸ ਸਟੈਂਡ ਦੇ ਦੋ ਕਮਰੇ ਥਾਣੇ ਵਜੋਂ ਇਸਤੇਮਾਲ ਕਰਨ ਨੂੰ ਦੇ ਦਿੱਤੇ ਗਏ ਜਿਸ ਨੂੰ ਪੰਦਰਾਂ ਸਾਲ ਹੋ ਚੱਲੇ ਹਨ। ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਉਸ ਤੇ ਕਬਜ਼ਾ ਕਰ ਲਿਆ ਅਤੇ ਉਥੇ ਦੀ ਜ਼ਮੀਨ ਨੂੰ ਗੱਡੀਆਂ ਬੱਸਾਂ ਅਤੇ ਕਰੇਨਾਂ ਦੇ ਨਾਲ ਭਰ ਦਿੱਤਾ। ਜਿਸ ਤੋਂ ਬਾਅਦ ਨਗਰ ਕੌਂਸਲਰ ਵੱਲੋਂ ਪੁਲਿਸ ਕੋਰਸਪੋਂਡੈਂਟ ਵੱਲੋਂ ਕਾਫੀ ਚਿੱਠੀਆਂ ਪੱਤਰ ਦਿੱਤੇ ਗਏ ਕਿ ਬੱਸ ਸਟੈਂਡ ਨੂੰ ਖਾਲੀ ਕਰਵਾਇਆ ਜਾਵੇ। । ਜਿਸ ਤੋ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਬੱਸ ਸਟੈਂਡ ਨੂੰ ਖ਼ਾਲੀ ਕਰਨਾ ਨੂੰ ਮੰਨ ਗਿਆ ਹੈ।