ਜਲੰਧਰ: ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਇਨ੍ਹਾਂ ਚੋਣਾਂ ਦੇ ਚੱਲਦੇ ਹਰ ਰਾਜਨੀਤਕ ਪਾਰਟੀ ਪੰਜਾਬ ਦੇ ਲੋਕਾਂ ਲਈ ਅਲੱਗ-ਅਲੱਗ ਤਰ੍ਹਾਂ ਦੇ ਦੇ ਲੁਭਾਉਣ ਵਾਲੇ ਵਾਅਦੇ ਕਰਨ ਕਰ ਕੇ ਜਨਤਾ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਉਸ ਦੇ ਦੂਸਰੇ ਪਾਸੇ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਐਸੇ ਲਾਲਚਾਂ ਦੀ ਲੋੜ ਨਹੀਂ ਬਲਕਿ ਨੌਜਵਾਨਾਂ ਨੂੰ ਨੌਕਰੀ ਅਤੇ ਰੋਜ਼ਗਾਰ ਦੀ ਲੋੜ ਹੈ।
ਅਲੱਗ-ਅਲੱਗ ਪਾਰਟੀਆਂ ਆਪਣੇ ਲੁਭਾਵਨੇ ਪ੍ਰਲੋਭਨ ਦੇ ਕੇ ਵੋਟਾਂ ਕਰਦੀਆਂ ਨੇ ਇਕੱਠਾ
ਪੰਜਾਬ ਵਿੱਚ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਲੋਕਾਂ ਨੂੰ ਸਸਤਾ ਆਟਾ ਦਾਲ ਸਕੀਮ ਦਾ ਪਰਲੋ ਵਧਾ ਦਿੱਤਾ ਗਿਆ ਹੈ। ਜਿਸ ਦਾ ਅੱਜ ਵੀ ਲੋਕ ਫ਼ਾਇਦਾ ਉਠਾ ਰਹੇ ਨੇ, ਇਸ ਤੋਂ ਬਾਅਦ ਪਿਛਲੀ ਵਾਰ ਕਾਂਗਰਸ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਫਾਰਮ ਭਰਵਾਏ ਸੀ ਅਤੇ ਉਨ੍ਹਾਂ ਨੂੰ ਮੋਬਾਇਲ ਦੇਣ ਦਾ ਵਾਅਦਾ ਵੀ ਕੀਤਾ ਸੀ।
ਇਸ ਵਾਰ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਹਰ ਮਹਿਲਾ ਨੂੰ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਵੀ ਲੋਕਾਂ ਨੂੰ ਫ੍ਰੀ ਬਿਜਲੀ ਅਤੇ ਬਿੱਲ ਦੇ ਪੈਸੇ ਦੇਣ ਦੀ ਗੱਲ ਕੀਤੀ ਗਈ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਕਹਿ ਦਿੱਤਾ ਗਿਆ ਕਿ ਕਾਂਗਰਸ ਸਰਕਾਰ ਆਉਣ ਤੇ ਹਰ ਮਹਿਲਾ ਨੂੰ 2 ਹਜ਼ਾਰ ਰੁਪਇਆ ਮਹੀਨਾ ਅਤੇ ਅੱਗ ਸਿਲੰਡਰ ਦਿੱਤੇ ਜਾਣਗੇ।
ਪੰਜਾਬ ਵਿੱਚ ਮਹਿਲਾਵਾਂ ਨੂੰ ਫਰੀ ਸਕੀਮਾਂ ਦੀ ਨਹੀਂ ਬਲਕਿ ਨੌਕਰੀਆਂ ਅਤੇ ਰੁਜ਼ਗਾਰ ਚਾਹੀਦਾ ਹੈ
ਪੰਜਾਬ ਦੇ ਨੌਜਵਾਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਪੜਾਅ ਲਿਖਾ ਕੇ ਇਸ ਲਾਇਕ ਬਣਾਇਆ ਹੈ ਕਿ ਉਹ ਇੱਕ ਚੰਗੀ ਨੌਕਰੀ ਕਰ ਸਕਣ ਇਸ ਗੱਲ ਤੋਂ ਖਾਸੇ ਨਾਰਾਜ਼ ਨੇ ਕੇ ਸਰਕਾਰ ਦੀ ਬਜਾਏ ਉਨ੍ਹਾਂ ਨੂੰ ਨੌਕਰੀ ਦੇਣ ਦੇ ਉਨ੍ਹਾਂ ਦੇ ਘਰ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਪੈਸੇ ਦੇ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀਆਂ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਬਜਾਏ ਮਹਿਲਾਵਾਂ ਨੂੰ ਹਰ ਮਹੀਨੇ ਪੈਸੇ ਦੇਵੇ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਤਾਂ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਮਿਲ ਸਕਣ।
ਉਨ੍ਹਾਂ ਮੁਤਾਬਿਕ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਨਾ ਕਿ ਉਸ ਨੂੰ ਹੋਰ ਥੱਲੇ ਲੈ ਕੇ ਜਾਣ। ਨੌਜਵਾਨਾਂ ਮੁਤਾਬਿਕ ਵਿਵਾਦਿਤ ਇਕ ਪਾਰਟੀਆਂ ਪੰਜਾਬ ਨੂੰ ਇਸ ਤਰ੍ਹਾਂ ਦੀਆਂ ਸਕੀਮਾਂ ਦੇਖੇ ਆਰਥਿਕ ਤੌਰ ਤੇ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਜਗ੍ਹਾ ਹੋਰ ਕਮਜ਼ੋਰ ਕਰ ਰਹੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਕੀਮਾਂ ਮਿਲਦੀਆਂ ਰਹੀਆਂ ਤਾਂ ਕੋਈ ਵੀ ਕੰਮ ਕਰਨਾ ਨਹੀਂ ਜਾਏਗਾ ਅਤੇ ਪੰਜਾਬ ਦੇ ਜੋ ਨੌਜਵਾਨ ਪੜ੍ਹੇ ਲਿਖੇ ਗਏ ਉਹ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋ ਜਾਣਗੇ ਇਸ ਨਾਲ ਪੰਜਾਬ ਨੂੰ ਫ਼ਾਇਦਾ ਨਹੀਂ ਬਲਕਿ ਬਹੁਤ ਨੁਕਸਾਨ ਹੋਏਗਾ।
ਸਰਕਾਰਾਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਪੜ੍ਹਾਈ ਅਤੇ ਨੌਕਰੀ ਵੱਲ ਦੇਣਾ ਚਾਹੀਦਾ ਧਿਆਨ
ਇਸ ਦੇ ਨਾਲ ਹੀ ਪੰਜਾਬ ਦੇ ਵਪਾਰੀਆਂ ਦਾ ਵੀ ਕਹਿਣਾ ਹੈ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਬੱਚੇ ਪੰਜਾਬ ਵਿੱਚ ਪੜ੍ਹਾਈ ਲਿਖਾਈ ਕਰਕੇ ਆਪਣੀ ਬਿਹਤਰ ਜ਼ਿੰਦਗੀ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ। ਇਸ ਦੇ ਦੂਸਰੇ ਪਾਸੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਬਜਾਏ ਏਦਾਂ ਦੇ ਹਾਲਾਤ ਪੈਦਾ ਕਰਨ ਦੇ ਕੇ ਇਹ ਬੱਚੇ ਪੰਜਾਬ ਵਿੱਚ ਰਹਿ ਕੇ ਹੀ ਆਪਣਾ ਚੰਗਾ ਭਵਿੱਖ ਬਣਾਉਣ ਪੰਜਾਬ ਦੇ ਲੋਕਾਂ ਨੂੰ ਫ੍ਰੀ ਦੀਆਂ ਸਕੀਮਾਂ ਦੇ ਗਏ ਨੌਜਵਾਨਾਂ ਦੀ ਜ਼ਿੰਦਗੀ ਨੂੰ ਹਨੇਰੇ ਵਿਚ ਲਿਆ ਰਹੀਆਂ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਪੜ੍ਹਾਈ ਅਤੇ ਨੌਕਰੀ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕੀ ਇਹ ਲੋਕ ਪੰਜਾਬ ਵਿੱਚ ਰਹਿ ਕੇ ਵਧੀਆ ਕਮਾਈਆਂ ਕਰਨ ਜਿਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਬਾਹਰ ਪੁਲਸੀਏ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ, ਵੀਡੀਓ ਵਾਇਰਲ