ਜਲੰਧਰ: ਫਿਲੌਰ ਦੇ ਅਧੀਨ ਆਉਂਦੇ ਬਿਲਗਾ ਵਿਖੇ ਬਾਜ਼ੀਗਰ ਮੁਹੱਲਾ ਵਾਸੀਆਂ ਨੇ ਆਪਣੇ ਘਰਾਂ ਉੱਪਰ ਦੀ ਹਾਈਵੋਲਟੇਜ ਤਾਰਾਂ ਪਾਉਣ ਤੇ ਬਿਜਲੀ ਮਹਿਕਮੇ ਦਾ ਕੀਤਾ ਵਿਰੋਧ।
ਮੁਹੱਲੇ ਵਾਸੀਆਂ ਨੇ ਕਿਹਾ ਕਿ ਪਹਿਲਾਂ ਇਹ ਤਾਰਾ ਖਾਲੀ ਪਲਾਟ ਵਿਚੋਂ ਹੋ ਕੇ ਲੰਘ ਰਹੀਆਂ ਸਨ ਪਰ ਹੁਣ ਬਿਜਲੀ ਮਹਿਕਮੇ ਵੱਲੋਂ ਇਹ ਤਾਰਾ ਹਟਾ ਕੇ ਉਨ੍ਹਾਂ ਦੇ ਘਰਾਂ ਦੇ ਬਾਹਰ ਖੰਭੇ ਗੱਡ ਦਿੱਤੇ ਗਏ ਹਨ ਅਤੇ ਉਥੋਂ ਦੀ ਹਾਈ ਵੋਲਟੇਜ ਤਾਰਾਂ ਕੱਢਣ ਦਾ ਕੰਮ ਸ਼ੁਰੂ ਕਰ ਰਹੇ ਹਨ।
ਉਨ੍ਹਾ ਕਿਹਾ ਕਿ ਉਹ ਹਾਈ ਵੋਲਟੇਜ਼ ਦੀਆਂ ਤਾਰਾਂ ਆਪਣੇ ਘਰ ਤੋਂ ਉੱਪਰੋਂ ਦੀ ਨਹੀਂ ਲੱਗਣ ਦੇਣਗੇ। ਇਸਦੇ ਨਾਲ ਹੀ ਮੁਹੱਲੇ ਵਾਸੀਆਂ ਨੇ ਇਹ ਵੀ ਕਿਹਾ ਕਿ ਜਦੋਂ ਖੰਭੇ ਲਗਾ ਰਹੇ ਸਨ ਤਾਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਇੱਥੇ ਸਟਰੀਟ ਲਾਈਟਾਂ ਦਾ ਕੰਮ ਹੋ ਰਿਹਾ ਹੈ।
ਹੁਣ ਇੱਥੇ ਦੀ ਹਾਈ ਵੋਲਟੇਜ ਤਾਰਾਂ ਲਗਾਉਣ ਦਾ ਕੰਮ ਹੋ ਰਿਹਾ। ਰੋਸ ਪ੍ਰਦਰਸ਼ਨ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇੱਥੇ ਛੋਟੇ ਬੱਚੇ ਵੀ ਰਹਿੰਦੇ ਹਨ ਅਤੇ ਕੋਈ ਵੀ ਹਾਈਵੋਲਟੇਜ ਤਾਰ ਉਹ ਆਪਣੇ ਘਰਾਂ ਤੋਂ ਉੱਪਰ ਨਹੀਂ ਲਗਨ ਦੇਣਗੇ। ਜੇਕਰ ਬਿਜਲੀ ਮਹਿਕਮੇ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਬਿਜਲੀ ਮਹਿਕਮੇ ਦਾ ਘਿਰਾਓ ਕਰਨਗੇ ਅਤੇ ਜੇ ਲੋੜ ਪਈ ਤਾਂ ਉਹ ਕੋਰਟ ਵਿੱਚ ਵੀ ਕੇਸ ਦਰਜ ਕਰਵਾ ਦੇਣਗੇ।