ETV Bharat / state

'ਆਪ' ਵਿਧਾਇਕਾਂ ਦੀ ਸਰਕਾਰੀ ਦਫ਼ਤਰਾਂ 'ਚ ਛਾਪੇਮਾਰੀ ਵਿਰੋਧੀਆਂ ਅਤੇ ਮੁਲਾਜ਼ਮਾਂ ਨੂੰ ਨਹੀਂ ਆ ਰਹੀ ਰਾਸ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਲੱਗ-ਅਲੱਗ ਇਲਾਕੇ ਦੇ ਵਿਧਾਇਕਾਂ ਵੱਲੋਂ ਸਰਕਾਰੀ ਹਸਪਤਾਲਾਂ ਸਕੂਲਾਂ ਅਤੇ ਪੁਲਿਸ ਥਾਣਿਆਂ ਵਿੱਚ ਅਚਨਚੇਤ ਚੈਕਿੰਗ ਅਤੇ ਮੁਲਾਜ਼ਮਾਂ ਨੂੰ ਸੰਦੇਸ਼ ਦੇਣ ਦੀਆਂ ਘਟਨਾਵਾਂ ਦਾ ਹੌਲੀ-ਹੌਲੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸੇ ਦੇ ਚਲਦੇ ਜਲੰਧਰ ਵਿਖੇ ਵੀ ਕੱਲ੍ਹ ਕੁਝ ਮੁਲਾਜ਼ਮ ਯੂਨੀਅਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।

'ਆਪ' ਵਿਧਾਇਕਾਂ ਦੀ ਸਰਕਾਰੀ ਦਫ਼ਤਰਾਂ 'ਚ ਛਾਪੇਮਾਰੀ ਵਿਰੋਧੀਆਂ ਅਤੇ ਮੁਲਾਜ਼ਮਾਂ ਨੂੰ ਨਹੀਂ ਆ ਰਹੀ ਰਾਸ
'ਆਪ' ਵਿਧਾਇਕਾਂ ਦੀ ਸਰਕਾਰੀ ਦਫ਼ਤਰਾਂ 'ਚ ਛਾਪੇਮਾਰੀ ਵਿਰੋਧੀਆਂ ਅਤੇ ਮੁਲਾਜ਼ਮਾਂ ਨੂੰ ਨਹੀਂ ਆ ਰਹੀ ਰਾਸ
author img

By

Published : Mar 17, 2022, 6:25 PM IST

ਜਲੰਧਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਲੱਗ-ਅਲੱਗ ਇਲਾਕੇ ਦੇ ਵਿਧਾਇਕਾਂ ਵੱਲੋਂ ਸਰਕਾਰੀ ਹਸਪਤਾਲਾਂ ਸਕੂਲਾਂ ਅਤੇ ਪੁਲਿਸ ਥਾਣਿਆਂ ਵਿੱਚ ਅਚਨਚੇਤ ਚੈਕਿੰਗ ਅਤੇ ਮੁਲਾਜ਼ਮਾਂ ਨੂੰ ਸੰਦੇਸ਼ ਦੇਣ ਦੀਆਂ ਘਟਨਾਵਾਂ ਦਾ ਹੌਲੀ-ਹੌਲੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸੇ ਦੇ ਚਲਦੇ ਜਲੰਧਰ ਵਿਖੇ ਵੀ ਕੱਲ੍ਹ ਕੁਝ ਮੁਲਾਜ਼ਮ ਯੂਨੀਅਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਫਿਲਹਾਲ ਵਿਧਾਇਕਾਂ ਵੱਲੋਂ ਇਸ ਤਰੀਕੇ ਦੀ ਛਾਪੇਮਾਰੀ ਦਾ ਵਿਰੋਧੀ ਬਹੁਤ ਖੁਸ਼ ਹੋ ਰਹੇ ਹਨ।

ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਪਹਿਲੀ ਵਾਰ ਸਰਕਾਰ ਬਣੀ ਹੈ। ਪਾਰਟੀ ਵਿਚ ਕਈ ਵਿਧਾਇਕ ਅਜਿਹ ਨੇ ਜਿਨ੍ਹਾਂ ਦਾ ਇਨ੍ਹਾਂ ਚੋਣਾਂ ਤੋਂ ਪਹਿਲਾਂ ਰਾਜਨੀਤੀ ਨਾਲ ਦੂਰ-ਦੂਰ ਤੱਕ ਕੋਈ ਨਾਤਾ ਨਹੀਂ ਸੀ। ਹੁਣ ਜਦੋਂ ਇਹ ਸਭ ਲੋਕ ਵਿਧਾਇਕ ਬਣ ਗਏ ਤਾਂ ਇਨ੍ਹਾਂ ਵਿੱਚੋਂ ਕਈਆਂ ਵੱਲੋਂ ਆਪਣੇ-ਆਪਣੇ ਇਲਾਕੇ ਦੇ ਅਲੱਗ-ਅਲੱਗ ਸਰਕਾਰੀ ਦਫ਼ਤਰਾਂ ਅਤੇ ਥਾਣਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅਜਿਹੀਆਂ ਕੁਝ ਘਟਨਾਵਾਂ ਪੰਜਾਬ ਦੇ ਕਈ ਥਾਵਾਂ 'ਤੇ ਹੋਈਆਂ ਹਨ।

'ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਸਰਕਾਰੀ ਮਹਿਕਮਿਆਂ ਵਿੱਚ ਸਿਸਟਮ ਨੂੰ ਠੀਕ ਕਰੇ'

ਫਿਲਹਾਲ ਇਨ੍ਹਾਂ ਚੀਜ਼ਾਂ ਬਾਰੇ ਰਾਜਨੀਤੀ ਵੀ ਗਰਮਾਉਣ ਲੱਗ ਪਈ ਹੈ। ਅਕਾਲੀ ਦਲ ਯੂਥ ਦੇ ਪ੍ਰਵਕਤਾ ਗੁਰਦੇਵ ਸਿੰਘ ਭਾਟੀਆ ਮੁਤਾਬਿਕ ਵਿਧਾਇਕਾਂ ਵੱਲੋਂ ਆਪਣੇ ਇਲਾਕੇ ਵਿੱਚ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਇਹ ਸਭ ਕੁਝ ਕੀਤਾ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਗੱਲ ਵਿੱਚ ਬਹੁਤ ਜਲਦਬਾਜ਼ੀ ਕਰ ਰਹੇ ਹਨ।

'ਆਪ' ਵਿਧਾਇਕਾਂ ਦੀ ਸਰਕਾਰੀ ਦਫ਼ਤਰਾਂ 'ਚ ਛਾਪੇਮਾਰੀ ਵਿਰੋਧੀਆਂ ਅਤੇ ਮੁਲਾਜ਼ਮਾਂ ਨੂੰ ਨਹੀਂ ਆ ਰਹੀ ਰਾਸ

ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸੁਝਾਓ ਦਿੱਤਾ ਹੈ ਕਿ ਪਹਿਲਾਂ ਪੰਜਾਬ ਵਿੱਚ ਉਸ ਪੂਰੇ ਸਿਸਟਮ ਨੂੰ ਠੀਕ ਕੀਤਾ ਜਾਵੇ ਜੋ ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਚੱਲ ਰਿਹਾ ਹੈ। ਉਸ ਤੋਂ ਬਾਅਦ ਫਿਰ ਜੇ ਕੋਈ ਮੁਲਾਜ਼ਮ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਤੇ ਐਕਸ਼ਨ ਲਿਆ ਜਾਵੇ।

ਇਹ ਵੀ ਪੜ੍ਹੋ: ਅੱਜ ਤੋਂ ਸ਼ੁਰੂ ਹੋਇਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਨਵੇਂ ਮੈਬਰਾਂ ਨੇ ਚੁੱਕੀ ਸਹੁੰ

ਉਨ੍ਹਾਂ ਕਿਹਾ ਕਿ ਅਚਨਚੇਤ ਇਸ ਤਰੀਕੇ ਦੀ ਛਾਪੇਮਾਰੀ ਅਤੇ ਮੁਲਾਜ਼ਮਾਂ ਦੇ ਨਾਲ-ਨਾਲ ਅਫ਼ਸਰਾਂ ਨੂੰ ਨਿਰਦੇਸ਼ ਉਦੋਂ ਤੱਕ ਠੀਕ ਨਹੀਂ ਜਦੋਂ ਤੱਕ ਇਹ ਸਿਸਟਮ ਠੀਕ ਨਹੀਂ ਹੋ ਜਾਂਦਾ, ਉਨ੍ਹਾਂ ਮੁਤਾਬਿਕ ਉਨ੍ਹਾਂ ਦੇ ਸਾਰੇ ਮੁਲਾਜ਼ਮ ਚੰਗੇ ਨੇ ਅਤੇ ਨਾ ਹੀ ਸਾਰੇ ਮੁਲਾਜ਼ਮ ਮਾੜੇ ਨੇ, ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਹਿਲੇ ਇਸ ਗੱਲ ਦੀ ਪਛਾਣ ਕਰਨੀ ਚਾਹੀਦੀ ਹੈ ਕਿ ਜੋ ਮੁਲਾਜ਼ਮ ਚੰਗਾ ਹੈ ਘੱਟ ਤੋਂ ਘੱਟ ਉਸ ਨੂੰ ਨਿਸ਼ਾਨਾ ਨਾ ਬਣਾਇਆ ਜਾਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਸਾਰੇ ਮੁਲਾਜ਼ਮ ਪੀਸੇ ਜਾਣਗੇ।

'ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿੱਚ ਨਵਾਂ ਨਵਾਂ ਜੋਸ਼ ਹੈ ਪਰ ਅਜੇ ਹੋਸ਼ ਨਹੀਂ'

ਉਧਰ ਭਾਰਤੀ ਜਨਤਾ ਪਾਰਟੀ ਦੇ ਪੂਰਬ ਪਰਦੇਸ ਅਧਿਅਕਸ਼ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਇਸ ਕਦਮ ਨੂੰ ਬਿਲਕੁਲ ਗਲਤ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਵਿਧਾਇਕ ਜਾਂ ਮੰਤਰੀ ਕੋਲ ਇਸ ਦੀ ਪਾਵਰ ਨਹੀਂ ਹੁੰਦੀ ਕਿ ਉਹ ਇਸ ਤਰੀਕੇ ਦੀ ਚੈਕਿੰਗ ਜਾਂ ਛਾਪੇਮਾਰੀ ਨੂੰ ਅੰਜਾਮ ਦੇਣ।

ਉਨ੍ਹਾਂ ਕਿਹਾ ਕਿ ਜੇ ਕੋਈ ਮੰਤਰੀ ਵਿਧਾਇਕ ਏਦਾਂ ਕਰਦਾ ਵੀ ਹੈ ਤਾਂ ਉਸ ਨੂੰ ਆਪਣੇ ਨਾਲ ਉਸ ਮਹਿਕਮੇ ਦੇ ਸਬੰਧਿਤ ਅਧਿਕਾਰੀਆਂ ਨੂੰ ਵੀ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਅਧਿਕਾਰੀ ਖੁਦ ਸਾਰੀ ਕਾਰਵਾਈ ਨੂੰ ਅੰਜਾਮ ਦੇਣ ਪਰ ਉਹ ਸਭ ਕੁਝ ਆਗੂਆਂ ਦੀ ਦੇਖਰੇਖ ਵਿੱਚ ਹੋਵੇ।

ਇਹ ਵੀ ਪੜ੍ਹੋ: ਸੀਐੱਮ ਭਗਵੰਤ ਮਾਨ ਕਰਨਗੇ ਇਤਿਹਾਸਿਕ ਐਲਾਨ, ਜਾਣੋ 'ਆਪ' ਦੀਆਂ ਗਰੰਟੀਆਂ

ਉਨ੍ਹਾਂ ਕਿਹਾ ਕਿ ਵਿਧਾਇਕ ਦਾ ਸਟੇਟਸ ਚੀਫ ਸੈਕਟਰੀ ਤੋਂ ਉੱਪਰ ਹੁੰਦਾ ਹੈ ਅਤੇ ਉਹ ਸਰਕਾਰ ਦੇ ਮੁਲਾਜ਼ਮ ਨਹੀਂ ਹੁੰਦੇ। ਉਨ੍ਹਾਂ ਮੁਤਾਬਿਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇਹ ਜੋਸ਼ ਆਉਣ ਵਾਲੇ ਸਮੇਂ ਵਿੱਚ ਕੀ ਗੁੱਲ ਖਿਲਾਉਂਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਧਾਇਕ ਜਾਂ ਮੰਤਰੀ ਜਦੋਂ ਕਿਸੇ ਮਹਿਕਮੇ ਵਿੱਚ ਛਾਪੇਮਾਰੀ ਕਰਦਾ ਹੈ ਉੱਥੋਂ ਦੇ ਅਫ਼ਸਰ ਨੂੰ ਜ਼ਰੂਰ ਲਾਭ ਰੱਖਦਾ ਹੈ ਕਿਉਂਕਿ ਉਸ ਨੂੰ ਉਸ ਦੀ ਪੂਰੀ ਜਾਣਕਾਰੀ ਹੁੰਦੀ ਹੈ।

'ਮੁਲਾਜ਼ਮਾਂ ਦਾ ਵੀ ਪੰਜਾਬ 'ਚ ਇਸ ਬਦਲਾਅ ਵਿੱਚ ਪੂਰਾ ਯੋਗਦਾਨ, ਵਿਧਾਇਕ ਏਦਾਂ ਨਾ ਕਰਨ

ਇਸ ਬਾਰੇ ਸਰਕਾਰੀ ਮੁਲਾਜ਼ਮ ਯੂਨੀਅਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੀ ਕਹਿਣਾ ਚਾਹੁੰਦੇ ਹਨ ਕਿ ਜੋ ਬਦਲਾਓ ਅੱਜ ਪੰਜਾਬ ਵਿੱਚ ਆਇਆ ਹੈ ਉਸ ਵਿਚ ਮੁਲਾਜ਼ਮਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਮੁਤਾਬਿਕ ਮੁਲਾਜ਼ਮ ਵੀ ਲੋਕਤੰਤਰ ਦਾ ਇੱਕ ਵੱਡਾ ਹਿੱਸਾ ਹਨ ਅਤੇ ਕੁਝ ਵਿਧਾਇਕਾਂ ਵੱਲੋਂ ਉਨ੍ਹਾਂ ਨਾਲ ਗਲਤ ਢੰਗ ਨਾਲ ਪੇਸ਼ ਨਹੀਂ ਆਉਣਾ ਚਾਹੀਦਾ।

ਇਹ ਵੀ ਪੜ੍ਹੋ: ਸਹੁੰ ਚੁੱਕਣ ਤੋਂ ਪਹਿਲਾਂ ਪਰਗਟ ਸਿੰਘ ਨੇ ਨਵੀਂ ਸਰਕਾਰ ਨੂੰ ਦਿੱਤੀ ਨਸੀਅਤ

ETV Bharat Logo

Copyright © 2024 Ushodaya Enterprises Pvt. Ltd., All Rights Reserved.