ਜਲੰਧਰ: ਹੁਣ ਦੇਸ਼ 'ਚ 'ਬਰਡ ਫ਼ਲੂ' ਦਾ ਖ਼ਤਰਾ ਵੱਧ ਗਿਆ ਹੈ। ਦੇਸ਼ ਦੇ ਪੰਜ ਸੂਬਿਆਂ ਰਾਜਸਥਾਨ, ਕੇਰਲ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ 'ਚ ਬਰਡ ਫ਼ਲੂ ਦੇ ਮਾਮਲੇ ਸਾਹਮਣੇ ਆਏ ਹਨ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਝੀਲ ਖੇਤਰ 'ਚ ਮਰੇ ਪ੍ਰਵਾਸੀ ਪੰਛੀਆਂ 'ਚ ਬਰਡ ਫ਼ਲੂ ਦੀ ਪੁਸ਼ਟੀ northern regional disease diagnostic laboratory ਵਿੱਚ ਹੋਈ ਹੈ। ਬਰਡ ਫ਼ਲੂ ਨਾਲ 2300 ਦੇ ਕਰੀਬ ਪੰਛੀਆਂ ਦੀ ਮੌਤ ਹੋ ਗਈ ਹੈ।
ਪ੍ਰਵਾਸੀ ਪਰਿੰਦਿਆਂ 'ਚ ਬਰਡ ਫ਼ਲੂ ਦੀ ਪੁਸ਼ਟੀ
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੌਂਗ ਡੈਮ ਇਲਾਕੇ 'ਚ ਬਰਡ ਫ਼ਲੂ ਨਾਲ ਜਿਹੜੇ ਪੰਛੀ ਮਰੇ ਹਨ ਉਹ ਪ੍ਰਵਾਸੀ ਪੰਛੀ ਹਨ। ਇਹ ਪੰਛੀ ਫ੍ਰੀ ਫਲਾਇੰਗ ਬਰਡ ਹਨ। ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ। ਇਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਹੁੰਦਾ।
ਪੌਂਗ ਡੈਮ ਇਲਾਕਾ ਸੀਲ
ਬਰਡ ਫ਼ਲੂ ਦੀ ਪੁਸ਼ਟੀ ਹੋਣ ਉੱਤੇ ਪੌਂਗ ਡੈਮ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਉੱਥੇ ਦੇ ਸਾਰੇ ਪ੍ਰਵਾਸੀ ਪੰਛੀ ਨੂੰ ਕੰਟਰੋਲ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਘਰੇਲੂ ਪੰਛੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਬਰਡ ਫ਼ਲੂ ਤੋਂ ਡਰਨ ਦੀ ਲੋੜ ਨਹੀਂ
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਹਿੰਦੋਸਤਾਨ ਵਿੱਚ ਬਰਡ ਫ਼ਲੂ ਤੋਂ ਡਰਨ ਦੀ ਲੋੜ ਨਹੀਂ ਹੈ। ਠੰਢ ਵਿੱਚ ਇਸ ਦੇ ਇੱਕ-ਦੋ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਡ ਫ਼ਲੂ ਤੋਂ ਨਾ ਡਰਨ ਬਸ ਇਸ ਤੋਂ ਬਚਣ ਲਈ ਅਹਿਤਿਆਤ ਵਰਤੋਂ।