ਜਲੰਧਰ : ਪੂਰੇ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਮੁਹੰਮਦ ਰਫ਼ੀ (Mohammad Rafi's) ਸਾਹਿਬ ਨੂੰ ਪਿਆਰ ਕਰਨ ਵਾਲੇ ਅੱਜ ਉਨ੍ਹਾਂ ਦਾ ਜਨਮਦਿਨ (Mohammad Rafi's birthday) ਮਨਾ ਰਹੇ ਹਨ। ਮੁਹੰਮਦ ਰਫ਼ੀ ਜਿਨ੍ਹਾਂ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਕੋਟਲਾ ਸੁਲਤਾਨ ਸਿੰਘ (Kotla Sultan Singh of Amritsar) ਵਿਖੇ ਹੋਇਆ ਸੀ। ਮੁਹੰਮਦ ਰਫ਼ੀ ਹਿੰਦੀ ਫ਼ਿਲਮ ਜਗਤ ਦੇ ਇਕ ਅਜਿਹੇ ਸੁਰੀਲੇ ਗਾਇਕ ਸੀ, ਜਿਨ੍ਹਾਂ ਨੂੰ ਉਸ ਸਮੇਂ ਦੀ ਪੀੜ੍ਹੀ ਹੀ ਨਹੀਂ ਬਲਕਿ ਅੱਜ ਦੀ ਪੀੜ੍ਹੀ ਵੀ ਬੜੇ ਸ਼ੌਕ ਨਾਲ ਸੁਣਦੀ ਹੈ।
ਮੁਹੰਮਦ ਰਫ਼ੀ ਦਾ ਗਾਇਆ ਇੱਕ-ਇੱਕ ਗੀਤ, ਉਨ੍ਹਾਂ ਦੇ ਫੈਨਸ ਦੇ ਦਿਲਾਂ ਵਿੱਚ ਇਸ ਕਦਰ ਵੱਸਿਆ ਹੈ ਕਿ ਜਲੰਧਰ ਵਿਖੇ ਉਨ੍ਹਾਂ ਦੇ ਫੈਨਜ਼ ਸਵੇਰੇ ਉੱਠ ਕੇ ਜਦੋਂ ਇੱਕ ਦੂਜੇ ਨੂੰ ਗੁੱਡ ਮੌਰਨਿੰਗ ਵਿਸ਼ ਕਰਦੇ ਨੇ ਤਾਂ ਉਨ੍ਹਾਂ ਦੇ ਮੁਖੋਂ ਜਿਹੜੇ ਅੱਖਰ ਨਿਕਲਦਾ ਹੈ, ਉਹ 'ਜੈ ਰਫ਼ੀ' ਹੁੰਦਾ ਹੈ।
ਜਲੰਧਰ ਵਿੱਚ ਅੱਜ ਮੁਹੰਮਦ ਰਫ਼ੀ ਦੇ ਇਨ੍ਹਾਂ ਫੈਨਸ ਨੇ ਉਨ੍ਹਾਂ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ। ਇਸ ਮੌਕੇ 'ਤੇ ਮੁਹੰਮਦ ਰਫ਼ੀ ਦੇ ਫੈਨ ਅਤੇ ਉਨ੍ਹਾਂ ਦੇ ਪਰਿਵਾਰ ਇਕੱਠੇ ਹੋਏ ਅਤੇ ਕੇਕ ਕੱਟਿਆ। ਰਫ਼ੀ ਸਾਹਿਬ ਦੇ ਜਨਮ ਦਿਨ 'ਤੇ ਫੈਨਸ ਵੱਲੋਂ ਉਨ੍ਹਾਂ ਦੇ ਗਾਏ ਹੋਏ ਗੀਤ ਵੀ ਗਾਏ ਗਏ।
ਇਸ ਮੌਕੇ ਉਨ੍ਹਾਂ ਦੇ ਫੈਨਜ਼ ਜਗਦੀਸ਼ ਕਟਾਰੀਆ ਅਤੇ ਧਰਮਵੀਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁਹੰਮਦ ਰਫ਼ੀ ਦੀ ਯਾਦ 'ਚ ਇਕ ਐਸੋਸੀਏਸ਼ਨ ਬਣਾਈ ਗਈ ਹੈ, ਜਿਸ ਵਿੱਚ ਕਈ ਲੋਕ ਜੁੜੇ ਹੋਏ ਨੇ ਅਤੇ ਹਰ ਸਾਲ ਉਹ ਮੁਹੰਮਦ ਰਫ਼ੀ ਦੀ ਯਾਦ ਵਿੱਚ ਇਕ ਪ੍ਰੋਗਰਾਮ ਵੀ ਕਰਵਾਉਂਦੇ ਹਨ। ਹਾਲਾਂਕਿ ਪਿਛਲੇ ਦੋ ਸਾਲ ਕੋਰੋਨਾ ਕਰਕੇ ਇਹ ਪ੍ਰੋਗਰਾਮ ਨਹੀਂ ਹੋ ਸਕਿਆ ਪਰ ਇਸ ਸਾਲ 26 ਦਸੰਬਰ ਨੂੰ ਉਹ ਇਹ ਪ੍ਰੋਗਰਾਮ ਜਲੰਧਰ ਦੀ ਗੁਰੂ ਨਾਨਕ ਲਾਇਬ੍ਰੇਰੀ 'ਚ ਕਰਵਾਉਣ ਜਾ ਰਹੇ ਹਨ।
ਇਹ ਵੀ ਪੜ੍ਹੋ : ਚੰਨੀ ਦੇ ਬਿਆਨ ਉਪਰੰਤ ਹੁਣ ਨਿਜਾਮਪੁਰ ਗੁਰਦੁਆਰੇ ਦਾ ਗ੍ਰੰਥੀ ਗਿਰਫਤਾਰ
ਉਨ੍ਹਾਂ ਕਿਹਾ ਕਿ ਮੁਹੰਮਦ ਰਫ਼ੀ ਦੀ ਯਾਦ (Memories of Muhammad Rafi) ਅਤੇ ਉਨ੍ਹਾਂ ਦਾ ਪਿਆਰ ਉਨ੍ਹਾਂ ਅੰਦਰ ਇਸ ਕਦਰ ਵੱਸਿਆ ਹੈ ਕਿ ਉਹ ਸਵੇਰੇ ਉੱਠ ਕੇ ਆਪਣੇ ਯਾਰਾਂ ਦੋਸਤਾਂ ਨੂੰ ਗੁੱਡ ਮੌਰਨਿੰਗ ਨਮਸਤੇ ਨਹੀਂ ਬਲਕਿ 'ਜੈ ਰਫ਼ੀ' ਕਹਿ ਕੇ ਬੁਲਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਉਨ੍ਹਾਂ ਦੀ ਹਰ ਸਵੇਰ ਦੀ ਸ਼ੁਰੂਆਤ ਮੁਹੰਮਦ ਰਫ਼ੀ ਤੋਂ ਹੀ ਹੁੰਦੀ ਹੈ। ਉਨ੍ਹਾਂ ਦੇ ਸਾਰੇ ਯਾਰ ਦੋਸਤ ਜੋ ਰਫ਼ੀ ਸਾਹਿਬ ਨੂੰ ਪਿਆਰ ਕਰਦੇ ਹਨ, ਉਹ ਹਰ ਸਾਲ ਅੰਮ੍ਰਿਤਸਰ ਵਿਖੇ ਰਫ਼ੀ ਸਾਹਿਬ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਜਾ ਕੇ ਨਾ ਸਿਰਫ਼ ਰਫ਼ੀ ਸਾਹਿਬ ਨੂੰ ਯਾਦ ਹੀ ਨਹੀਂ ਕਰਦੇ ਬਲਕਿ ਉਨ੍ਹਾਂ ਦੀਆਂ ਯਾਦਾਂ ਨੂੰ ਵੀ ਬਾਖ਼ੂਬੀ ਸੰਜੋਅ ਕੇ ਰੱਖਦੇ ਹਨ।
ਜ਼ਿਕਰਯੋਗ ਹੈ ਕਿ ਮੁਹੰਮਦ ਰਫ਼ੀ ਸਾਹਿਬ ਵੱਲੋਂ ਗਾਇਆ ਗੀਤ 'ਤੁਮ ਮੁਝੇ ਯੂੰ ਭੁਲਾ ਨਾ ਪਾਓਗੇ' ਅੱਜ ਵੀ ਉਸ ਟਾਇਮ ਪੂਰਾ ਸਾਰਥਕ ਹੁੰਦਾ ਹੈ, ਜਦ ਲੋਕ ਉਨ੍ਹਾਂ ਦੇ ਗਾਏ ਹੋਏ ਗੀਤਾਂ ਨੂੰ ਗਾਉਂਦੇ ਹਨ। ਅਸੀਂ ਉਨ੍ਹਾਂ ਨੂੰ ਯਾਦ ਰੱਖਦੇ ਹੋਏ ਉਨ੍ਹਾਂ ਦੀਆਂ ਯਾਦਾਂ ਨੂੰ ਸੰਜੋਅ ਕੇ ਰੱਖਦੇ ਹਾਂ।
ਇਹ ਵੀ ਪੜ੍ਹੋ : Ludhiana Court Blast: ਕੇਂਦਰੀ ਮੰਤਰੀ ਕਿਰਨ ਰਿਜਿਜੂ ਤੇ ਸੋਮ ਪ੍ਰਕਾਸ਼ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ