ਕਪੂਰਥਲਾ: ਜਲੰਧਰ 'ਚ ਸਤਲੁਜ ਦਰਿਆ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਮੰਡਿਆਲਾ ਵਿਖੇ ਧੁੱਸੀ ਬੰਨ ਟੁੱਟਣ ਮਗਰੋਂ ਹੁਣ ਤੱਕ ਸਤਲੁਜ ਦਰਿਆ ਦੇ ਪਾਣੀ ਨੇ ਜਿੱਥੇ ਹਲਕਾ ਸ਼ਾਹਕੋਟ ਦੇ ਇਲਾਕੇ ਨੂੰ ਵੱਡੀ ਮਾਰ ਮਾਰੀ ਹੈ ਉੱਥੇ ਹੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਵੀ ਇਸੇ ਦਰਿਆ ਦੇ ਪਾਣੀ ਦੀ ਚਪੇਟ ਵਿੱਚ ਕਈ ਪਿੰਡ ਆ ਚੁੱਕੇ ਹਨ। ਲੋਕਾਂ ਦੀ ਬਰਬਾਦੀ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਵਾਇਰਲ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਰਿਆ ਦੇ ਪਾਣੀ ਦੀ ਮਾਰ ਹੇਠ ਆਉਣ ਮਗਰੋਂ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਢਹਿੰਦੀ ਹੋਈ ਦਿਖਾਈ ਦੇ ਰਹੀ ਹੈ।
ਹੜ੍ਹ ਕਾਰਣ ਪੈ ਰਹ ਵੱਡੀ ਮਾਰ: ਵੀਡੀਓ ਜਲੰਧਰ ਜ਼ਿਲ੍ਹੇ ਦੇ ਹਲਕਾ ਸ਼ਾਹਕੋਟ ਦੇ ਪਿੰਡ ਦਾਰੇਵਾਲ ਦੀ ਹੈ। ਜਿੱਥੇ ਇੱਕ ਮੋਬਾਇਲ ਰਿਪੇਅਰ ਦੀ ਦੁਕਾਨ ਸਤਲੁਜ ਦਰਿਆ ਦੀ ਭੇਂਟ ਚੜ ਗਈ ਹੈ। ਸਕਿੰਟਾਂ ਦੇ ਅੰਦਰ ਦੁਕਾਨ ਢਹਿ ਢੇਰੀ ਹੋ ਜਾਂਦੀ ਹੈ। ਤਹਾਨੂੰ ਦੱਸ ਦਈਏ ਕਿ ਦਾਅਰੇਵਾਲ ਪਿੰਡ ਦਰਿਆਈ ਖੇਤਰ ਦੇ ਨੇੜਲੇ ਪਿੰਡਾਂ ਵਿੱਚੋਂ ਇੱਕ ਹੈ, ਜਿਸ ਨੇ ਸਾਲ 2019 ਵਿੱਚ ਵੀ ਹੜ੍ਹਾਂ ਦੀ ਵੱਡੀ ਮਾਰ ਝੱਲੀ ਸੀ। ਹੁਣ ਮੁੜ ਤੋਂ ਹੜ੍ਹ ਆਉਣ ਕਾਰਨ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਹੈ, ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਆਮ ਦੁਕਾਨਦਾਰ ਵੀ ਇਸ ਤੋਂ ਪ੍ਰਭਾਵਤ ਹੋ ਰਹੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਾਂ ਸਰਕਾਰ ਇਸ ਵਿਅਕਤੀ ਦੀ ਬਾਂਹ ਫੜਦਾ ਹੈ ਜਾਂ ਨਹੀਂ।
- 'ਹਰਿਆਣਾ ਨੇ ਵੇਲੇ ਸਿਰ -ਬੁਟਾਣਾ ਨਹਿਰ ਹੇਠਲੇ ਸਾਇਫਨਾਂ ਦੀ ਸਫ਼ਾਈ ਕੀਤੀ ਹੁੰਦੀ ਤਾਂ ਇਹ ਹਾਲ ਨਾ ਹੁੰਦਾ', ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਬਿਆਨ
- ਲੋਕਾਂ ਦੇ ਘਰਾਂ 'ਚ ਵੜ ਗਿਆ ਗੰਦੇ ਨਾਲੇ ਦਾ ਪਾਣੀ, ਸੜਕ ਜਾਮ ਕਰਕੇ ਭੜਕੇ ਲੋਕ ਬੋਲੇ-ਸਾਡੇ ਘਰ ਖਰੀਦ ਲਓ ਅਸੀਂ ਲੁਧਿਆਣਾ ਛੱਡਣ ਲਈ ਤਿਆਰ...
- Kapurthala News: ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਮੋਬਾਈਲ ਬਰਾਮਦ, ਕੈਦੀਆਂ ਵਿਰੁੱਧ ਮਾਮਲਾ ਦਰਜ
ਹੜ੍ਹ ਦੀ ਮਾਰ ਵਿਚਾਲੇ ਖੁੱਲ੍ਹਣਗੇ ਫਲੱਡ ਗੇਟ: ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭਾਖੜਾ ਦੇ ਫਲੱਡ ਗੇਟ ਖੋਲਣ ਦੀ ਤਿਆਰੀ 'ਚ ਹੈ। ਬੀਬੀਐਮਬੀ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਕੱਲ੍ਹ 13 ਜੁਲਾਈ ਨੂੰ ਬੀਬੀਐਮਬੀ ਵੱਲੋਂ ਨੰਗਲ ਡੈਮ 'ਚ ਪਾਣੀ ਛੱਡਿਆ ਜਾਵੇਗਾ। 13 ਜੁਲਾਈ ਨੂੰ ਭਾਖੜਾ ਤੋਂ ਟਰਬਾਈਨ ਰਾਹੀਂ 10 ਘੰਟਿਆਂ ਵਿੱਚ ਕੁੱਲ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਕਾਰਨ ਸਤਲੁਜ ਦਰਿਆ ਵਿੱਚ ਨੰਗਲ ਡੈਮ ਤੋਂ ਹੇਠਾਂ ਵੱਲ ਪਾਣੀ ਛੱਡਿਆ ਜਾਵੇ ਅਤੇ ਇਸ ਵਿੱਚ 640 ਕਿਊਸਿਕ ਦੇ ਕਰੀਬ 20 ਹਜ਼ਾਰ ਕਿਊਸਿਕ (ਐਨ.ਜੀ.ਟੀ.) ਸਮੇਤ ਪੜਾਅਵਾਰ ਵਾਧਾ ਕੀਤਾ ਜਾਵੇਗਾ। ਇਸ ਐਲਾਨ ਤੋਂ ਬਾਅਦ ਪਾਣੀ ਦੀ ਮਾਰ ਦਾ ਸੰਤਾਪ ਹੰਢਾ ਰਹੇ ਕਈ ਜ਼ਿਲ੍ਹੇ ਹੁਣ ਮੁੜ ਤੋਂ ਡਰ ਦੇ ਸਾਏ ਹੇਠ ਨੇ।