ਜਲੰਧਰ: ਜਲੰਧਰ ਪੁਲਿਸ ਨੇ ਸਰਾਭਾ ਨਗਰ ਤੋਂ ਕੱਲ੍ਹ ਦੇਰ ਰਾਤ ਸ਼ਾਮ ਲਾਪਤਾ ਹੋਏ ਚਾਰ ਸਾਲਾ ਦੇ ਬੱਚੇ ਨੂੰ ਲੱਭ ਕੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਬੱਚੇ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਘਰ ਜਾਂਦੇ ਵੇਲੇ ਉਸ ਦਾ ਬੱਚਾ ਲਾਪਤਾ ਹੋ ਗਿਆ ਸੀ।
ਇਸ ਤੋਂ ਬਾਅਦ ਪੁਲਿਸ ਟੀਮਾਂ ਬਣਾ ਕੇ ਉਸ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਗਈ ਅਤੇ ਇਕ ਘਰ ਤੋਂ ਬੱਚੇ ਦੀ ਬਰਾਮਦਗੀ ਹੋਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ।
ਲਾਪਤਾ ਹੋਏ ਬੱਚੇ ਦੀ ਮਾਂ ਆਸ਼ਾ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਛੇ ਵਜੇ ਦੇ ਆਸਪਾਸ ਬੱਚੇ ਨੂੰ ਨਾਲ ਲੈ ਕੇ ਘਰ ਜਾ ਰਹੀ ਸੀ ਰਸਤੇ ਵਿੱਚ ਫੋਨ 'ਤੇ ਗੱਲ ਕਰਨ ਲੱਗੀ ਅਤੇ ਬੱਚਾ ਉਸ ਤੋਂ ਹੱਥ ਛੁਡਾ ਕੇ ਅੱਗੇ ਘਰ ਵੱਲ ਭਜ ਗਿਆ। ਜਦੋਂ ਉਸ ਨੇ ਘਰ ਜਾ ਕੇ ਦੇਖਿਆ ਤਾਂ ਉਸ ਦਾ ਬੱਚਾ ਉੱਥੇ ਮੌਜੂਦ ਨਹੀਂ ਸੀ।
ਲੱਭਣ 'ਤੇ ਜਦੋਂ ਉਸ ਦਾ ਬੱਚਾ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਅੱਜ ਉਨ੍ਹਾਂ ਦੇ ਬੇਟੇ ਨੂੰ ਪੁਲਿਸ ਨੇ ਲੱਭ ਲਿਆ। ਉਨ੍ਹਾਂ ਪੁਲਿਸ ਦਾ ਵਿਸ਼ੇਸ਼ ਧੰਨਵਾਦ ਕੀਤਾ।