ਜਲੰਧਰ: ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਇੱਕ ਵਾਇਰਲ ਵੀਡੀਓ ’ਤੇ ਬੋਲਦੇ ਹੋਏ ਕਿਹਾ ਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ. ੳ ਕਿਸੇ ਦੀ ਮਾਨਸਿਕਤਾ ਤੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਬਲਿਕ ਮੀਟਿੰਗ ਦੌਰਾਨ ਆਪਣੇ ਹੱਥਾਂ ਦੇ ਇਸ਼ਾਰਿਆਂ ਨਾਲ ਕੋਈ ਪਾਠ ਪੂਜਾ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜੋ: ਅੱਜ ਤੋਂ ਪੰਜਾਬ ’ਚ ਡੇਰਾ ਜਮਾਉਣਗੇ ਕੇਜਰੀਵਾਲ, ਇੱਕ ਹਫ਼ਤਾ ਘਰ-ਘਰ ਜਾਕੇ ਕਰਨਗੇ ਚੋਣ ਪ੍ਰਚਾਰ
ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੱਲੋਂ ਦਿੱਤੇ ਗਏ ਆਪਣੇ ਬਿਆਨ ’ਤੇ ਪਰਗਟ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਦਾ ਇੱਕ ਮੌਲਿਕ ਅਧਿਕਾਰ ਹੈ ਕਿ ਉਹ ਆਪਣੇ ਤੌਰ ’ਤੇ ਕੁਝ ਵੀ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਚੰਨੀ ਇਸ ਵੇਲੇ ਸੀਐਮ ਚਿਹਰਾ ਨੇ ਅਤੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਟੀਮ ਦੇ ਲੀਡਰ ਹਨ। ਪਰਗਟ ਸਿੰਘ ਨੇ ਕਿਹਾ ਕਿ ਉਹ ਤਾਂ ਇੱਕ ਖਿਡਾਰੀ ਹਨ, ਹਰ ਬੰਦੇ ਵਿੱਚ ਚੰਗੀਆਂ ਚੀਜ਼ਾਂ ਵੀ ਨੇ ਅਤੇ ਮਾੜੀਆਂ ਚੀਜ਼ਾਂ ਵੀ ਅਤੇ ਉਹ ਚੰਗੀਆਂ ਚੀਜ਼ਾਂ ਨੂੰ ਰੱਖ ਲੈਂਦੇ ਨੇ ਤੇ ਮਾੜੀਆਂ ਚੀਜ਼ਾਂ ਨੂੰ ਛੱਡ ਦਿੰਦੇ ਹਨ।
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਿੱਚ ਚੋਣ ਪ੍ਰਚਾਰ ਨਾ ਕੀਤੇ ਜਾਣ ਤੇ ਪਰਗਟ ਸਿੰਘ ਨੇ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਇਸ ਕਰਕੇ ਥੋੜ੍ਹੇ ਵਿਅਸਤ ਹਨ। ਉਧਰ ਇਹ ਪੁੱਛੇ ਜਾਣ ਤੇ ਕਿ ਨਵਜੋਤ ਸਿੰਘ ਸਿੱਧੂ ਆਪਣੇ ਇਲਾਕੇ ਵਿੱਚ ਇੰਨੀ ਮਿਹਨਤ ਇਸ ਲਈ ਕਰ ਰਹੇ ਨੇ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਵਿਰੋਧੀ ਕਾਫ਼ੀ ਮਜ਼ਬੂਤ ਹੈ।
ਪਰਗਟ ਸਿੰਘ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਸਿੱਧੂ ਦੇ ਵਿਰੋਧ ਵਿੱਚ ਖੜ੍ਹਾ ਉਮੀਦਵਾਰ ਕੋਈ ਇਨ੍ਹਾਂ ਟੱਪ ਨਹੀਂ ਬਲਕਿ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਨੂੰ ਦੋ ਤਿੰਨ ਸੀਟਾਂ ਦਾ ਹੋਰ ਫਾਇਦਾ ਹੋਏਗਾ। ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਜਲੰਧਰ ਦੌਰੇ ਅਤੇ ਸਿੱਧੂ ਦੇ ਨਾਲ ਚੰਨੀ ਬਾਰੇ ਕੁਮੈਂਟ ਤੇ ਪਰਗਟ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਤਾਂ ਇਸ ਤਰ੍ਹਾਂ ਦਾ ਕੁਮੈਂਟ ਕਰਦੀਆਂ ਹੀ ਹਨ।
ਇਹ ਵੀ ਪੜੋ: ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਕੀਤਾ CM ਚੰਨੀ ਦਾ ਗੁਣਗਾਣ, ਦੱਸਿਆ ‘ਅਲਾਦੀਨ ਦਾ ਚਿਰਾਗ’