ਜਲੰਧਰ: ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ ਅਤੇ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਜਲੰਧਰ ਸ਼ਹਿਰ ਦੇ ਮਹਾਂਨਗਰ ਦੇ ਸੰਘਾ ਚੌਂਕ 'ਚ ਰੈਡੀਮੇਡ ਗਾਰਮੈਂਟ ਸ਼ੋਅਰੂਮ ਵਿੱਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰਾਂ ਨੇ ਸ਼ੋਅਰੂਮ ਵਿੱਚੋਂ ਕੁਝ ਨਕਦੀ ਪੈਸੇ ਅਤੇ ਲੱਖਾਂ ਦੇ ਕੱਪੜੇ ਚੋਰੀ ਕਰ ਲਏ ਹਨ।
ਦੁਕਾਨ ਦੇ ਮਾਲਕ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਗਏ ਤਾਂ ਦੁਕਾਨ ਦੇ ਪਹਿਲਾਂ ਹੀ ਤਾਲੇ ਟੁੱਟੇ ਹੋਏ ਸੀ ਅਤੇ ਜਦੋਂ ਉਨ੍ਹਾਂ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਵਿੱਚ ਕੁਝ ਨਹੀਂ ਸੀ ਸਾਰਾ ਸਮਾਨ ਚੋਰੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਵਿੱਚ ਵੱਖ-ਵੱਖ ਵੈਰਾਈਟੀਆਂ ਦੇ ਕੱਪੜੇ ਸਨ ਜਿਨ੍ਹਾਂ ਨੂੰ ਚੋਰਾਂ ਨੇ ਚੋਰੀ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਕਰੀਬ 5 ਲੱਖ ਦਾ ਸਮਾਨ ਸੀ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਹੋਣ ਉੱਤੇ ਉਨ੍ਹਾਂ ਨੇ ਪੁਲਿਸ ਨੂੰ ਸੁਚਿਤ ਕਰ ਦਿੱਤਾ ਹੈ।
ਪੀੜਤ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ ਡੇਢ ਮਹੀਨੇ ਪਹਿਲੇ ਹੀ ਮਾਡਰਨ ਮੈਨ ਨਾਅ ਤੋਂ ਸ਼ੋਅਰੂਮ ਖੋਲ੍ਹਿਆ ਸੀ।
ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਪੜਿਆਂ ਵਾਲੇ ਸ਼ੋਅਰੂਮ ਵਿੱਚ ਚੋਰੀ ਹੋਈ ਹੈ ਜਿਸ ਤੋਂ ਬਾਅਦ ਉਹ ਦੁਕਾਨ ਵਿੱਚ ਪੁੱਜੇ ਅਤੇ ਦੁਕਾਨ ਦੇ ਮਾਲਕ ਨਾਲ ਪੁੱਛਗਿੱਛ ਕੀਤੀ। ਪੁੱਛ ਗਿੱਛ ਤੋਂ ਪਤਾ ਚੱਲਿਆ ਕਿ ਚੋਰਾਂ ਨੇ ਦੁਕਾਨ ਵਿੱਚੋਂ 20 ਹਜ਼ਾਰ ਨਗਦੀ ਅਤੇ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ ਹਨ। ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।